ਪੜਚੋਲ ਕਰੋ
ਚੰਡੀਗੜ੍ਹ 'ਚ ਪਿਛਲੇ 1 ਸਾਲ ਦੌਰਾਨ ਕੁੱਤਿਆਂ ਦੇ ਕੱਟਣ ਦੇ 5365 ਮਾਮਲੇ ਆਏ ਸਾਹਮਣੇ ,ਲੋਕ ਸਭਾ 'ਚ ਰੱਖਿਆ ਇਹ ਅੰਕੜਾ
Chandigarh News : ਚੰਡੀਗੜ੍ਹ 'ਚ ਪਿਛਲੇ 1 ਸਾਲ ਦੌਰਾਨ ਕੁੱਤਿਆਂ ਦੇ ਕੱਟਣ ਦੇ 5365 ਮਾਮਲੇ ਸਾਹਮਣੇ ਆਏ ਹਨ। 2021 ਵਿੱਚ ਇਹ 6306 ਮਾਮਲੇ ਸਨ। ਇਹ ਅੰਕੜਾ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਰੱਖਿਆ ਗਿਆ
Chandigarh News : ਚੰਡੀਗੜ੍ਹ 'ਚ ਪਿਛਲੇ 1 ਸਾਲ ਦੌਰਾਨ ਕੁੱਤਿਆਂ ਦੇ ਕੱਟਣ ਦੇ 5365 ਮਾਮਲੇ ਸਾਹਮਣੇ ਆਏ ਹਨ। 2021 ਵਿੱਚ ਇਹ 6306 ਮਾਮਲੇ ਸਨ। ਇਹ ਅੰਕੜਾ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਰੱਖਿਆ ਗਿਆ। ਇਸ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵੱਖਰਾ -ਵੱਖਰਾ ਡੇਟਾ ਦਿੱਤਾ ਗਿਆ ਸੀ। ਸੈਕਟਰਾਂ ਵਿੱਚ ਇੱਕ ਸਾਲ ਵਿੱਚ 50 ਤੋਂ ਘੱਟ ਕੁੱਤਿਆਂ ਦੀ ਨਸਬੰਦੀ ਹੋਈ ਹੈ, ਜਦੋਂ ਕਿ ਪਿੰਡਾਂ ਅਤੇ ਕਲੋਨੀਆਂ ਵਿੱਚ ਨਸਬੰਦੀ ਜ਼ਿਆਦਾ ਹੋਈ ਹੈ। ਮਨੀਮਾਜਰਾ ਵਿੱਚ ਸਭ ਤੋਂ ਵੱਧ 375 ਕੁੱਤਿਆਂ ਦੀ ਨਸਬੰਦੀ ਹੋਈ ਹੈ।
ਬੀਤੀ 25 ਜੁਲਾਈ ਨੂੰ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਕੁੱਤਿਆਂ ਦੇ ਕੱਟਣ ਦਾ ਮੁੱਦਾ ਉਠਿਆ ਸੀ। ਸੱਤਾਧਾਰੀ ਪਾਰਟੀ ਦੀ ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਨਿਗਮ ਵੱਲੋਂ ਕੁੱਤਿਆਂ ਦੇ ਕੱਟਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਨਾਕਾਮਯਾਬ ਦਿੱਤਾ ਸੀ। ਉਨ੍ਹਾਂ ਚੰਡੀਗੜ੍ਹ ਸ਼ਹਿਰ ਵਿੱਚ ਕੁੱਤੇ ਦੇ ਕੱਟਣ ਨੂੰ ਧੱਬਾ ਕਰਾਰ ਦਿੱਤਾ ਸੀ। ਉਨ੍ਹਾਂ ਆਰੋਪ ਲਾਇਆ ਸੀ ਕਿ ਸ਼ਹਿਰ ਵਿੱਚ ਕੁੱਤੇ ਦੇ ਕੱਟਣ ਤੋਂ ਬਾਅਦ ਇਸ ਦੀ ਵੈਕਸੀਨ ਵੀ ਸਿਹਤ ਕੇਂਦਰਾਂ ਵਿੱਚ ਉਪਲਬਧ ਨਹੀਂ ਹੁੰਦੀ ਹੈ।
ਦੂਜੇ ਪਾਸੇ ਨਗਰ ਨਿਗਮ ਦਾ ਦਾਅਵਾ ਹੈ ਕਿ 2015 ਤੋਂ ਹੁਣ ਤੱਕ ਸ਼ਹਿਰ ਵਿੱਚ 2.14 ਕਰੋੜ ਰੁਪਏ ਦੀ ਲਾਗਤ ਨਾਲ 22 ਹਜ਼ਾਰ ਤੋਂ ਵੱਧ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੈ। ਫਿਲਹਾਲ ਇਲਾਕੇ ਦੇ ਹਿਸਾਬ ਨਾਲ ਕੁੱਤਿਆਂ ਦੀ ਨਸਬੰਦੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਨਾਲ ਹੀ ਨਿਗਮ ਵੱਲੋਂ ਡਾਗ ਬਾਈਲਾਜ਼ ਵਿੱਚ ਬਦਲਾਅ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਅੰਮ੍ਰਿਤਸਰ-ਫਿਰੋਜ਼ਪੁਰ 'ਚ 24.5 ਕਰੋੜ ਦੀ ਹੈਰੋਇਨ ਬਰਾਮਦ, ਬੀਐਸਐਫ਼ ਤੇ ਪੁਲਿਸ ਨੇ ਕੀਤਾ ਸਾਂਝਾ ਆਪ੍ਰੇਸ਼ਨ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement