Punjab News: ਨਵੇਂ ਸਾਲ ਤੋਂ ਪਹਿਲਾਂ ਪਿਆਕੜਾਂ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕੇ ਕੀਤੇ ਗਏ ਸੀਲ! ਜਾਣੋ ਐਕਸਾਈਜ਼ ਵਿਭਾਗ ਨੇ ਕਿਉਂ ਕੀਤੀ ਵੱਡੀ ਕਾਰਵਾਈ?
Chandigarh News: ਨਵੇਂ ਸਾਲ ਤੋਂ ਪਹਿਲਾਂ ਪਿਆਕੜਾਂ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਸ਼ਹਿਰ 'ਚ ਤੈਅ ਰੇਟਾਂ ਤੋਂ ਘੱਟ ਰੇਟ 'ਤੇ ਵੇਚੀ ਜਾ ਰਹੀ ਸ਼ਰਾਬ ਨੂੰ ਚੈੱਕ ਕਰਨ ਦੇ ਨਾਲ ਹੀ ਬਾਟਲਿੰਗ ਪਲਾਂਟ 'ਚ ਪੈਕਿੰਗ ਨੂੰ ਲੈ ਕੇ ਚਲਾਈ...

Chandigarh News: ਨਵੇਂ ਸਾਲ ਤੋਂ ਪਹਿਲਾਂ ਪਿਆਕੜਾਂ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਸ਼ਹਿਰ 'ਚ ਤੈਅ ਰੇਟਾਂ ਤੋਂ ਘੱਟ ਰੇਟ 'ਤੇ ਵੇਚੀ ਜਾ ਰਹੀ ਸ਼ਰਾਬ ਨੂੰ ਚੈੱਕ ਕਰਨ ਦੇ ਨਾਲ ਹੀ ਬਾਟਲਿੰਗ ਪਲਾਂਟ 'ਚ ਪੈਕਿੰਗ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਤਹਿਤ ਸੈਕਟਰ-42 ਅਤੇ ਸੈਕਟਰ-61 ਦੇ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਟਲਿੰਗ ਪਲਾਂਟ ਵੀ ਸੀਲ ਕਰ ਦਿੱਤਾ ਗਿਆ। ਐਕਸਾਈਜ਼ ਵਿਭਾਗ ਦੀ ਟੀਮ ਨੇ ਮੰਗਲਵਾਰ ਦੇਰ ਸ਼ਾਮ ਜਾਂਚ ਦੌਰਾਨ ਬਾਟਲਿੰਗ ਪਲਾਂਟਾਂ ਨੂੰ ਲੈ ਕੇ ਚੱਲ ਰਹੇ ਨਿਰੀਖਣ ਦੌਰਾਨ ਮੈਸਰਜ਼ ਜੰਨਤ ਬ੍ਰੇਵਰੀਜ਼ ਪ੍ਰਾਈਵੇਟ ਲਿਮਟਿਡ 'ਚ ਜਾਂਚ ਕਈ ਬੇਨਿਯਮੀਆਂ ਪਾਈਆਂ।
ਇਸ ਤੋਂ ਬਾਅਦ ਪਲਾਂਟ ਦੇ ਲਾਇਸੈਂਸ ਧਾਰਕ ਦੇ ਖ਼ਿਲਾਫ਼ ਨਿਯਮਾਂ ਮੁਤਾਬਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਸੀ. ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ 'ਚ ਚੱਲਣ ਵਾਲੇ ਸਾਰੇ ਰਿਟੇਲ ਠੇਕਿਆਂ ਦੀ ਵੀ ਚੈਕਿੰਗ ਕੀਤੀ ਗਈ ਸੀ।
ਇਨ੍ਹਾਂ 'ਚ ਤੈਅ ਰੇਟਾਂ ਤੋਂ ਘੱਟ ਰੇਟਾਂ 'ਤੇ ਸ਼ਰਾਬ ਵੇਚਣ ਵਾਲੇ ਠੇਕਿਆਂ ਖ਼ਿਲਾਫ਼ 18 ਦਸੰਬਰ ਨੂੰ ਸੈਕਟਰ-22 ਸੀ, 21 ਦਸੰਬਰ ਨੂੰ ਖੁੱਡਾ ਲਾਹੌਰਾ ਅਤੇ ਧਨਾਸ ਦੇ 2 ਠੇਕਿਆਂ ਦੇ ਨਾਲ ਹੀ ਹੁਣ ਉਕਤ ਦੋਵੇਂ ਠੇਕੇ ਵੀ ਸੀਲ ਕਰ ਦਿੱਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















