ਚੰਡੀਗੜ੍ਹ 'ਚ ਹੋਇਆ ਵੱਡਾ ਉਲਟਫੇਰ, ਭਾਜਪਾ ਦਾ ਬਣਿਆ ਮੇਅਰ, ਆਪ ਤੇ ਕਾਂਗਰਸ ਕੋਲ ਸੀ ਬਹੁਮਤ, ਜਾਣੋ ਕੀ ਖੇਡੀ ਗਈ ਖੇਡ ?
ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਦੀ ਮੇਅਰ ਬਣ ਗਈ ਹੈ। ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਇੱਥੋਂ ਚੋਣ ਜਿੱਤੀ ਹੈ। ਉਸਨੂੰ 19 ਵੋਟਾਂ ਮਿਲੀਆਂ। ਇਸ ਦੌਰਾਨ 'ਆਪ' ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ।
Punjab News: ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਦੀ ਮੇਅਰ ਬਣ ਗਈ ਹੈ। ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਇੱਥੋਂ ਚੋਣ ਜਿੱਤੀ ਹੈ। ਉਸਨੂੰ 19 ਵੋਟਾਂ ਮਿਲੀਆਂ। ਇਸ ਦੌਰਾਨ 'ਆਪ' ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ। ਇੱਥੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟਿੰਗ ਹੋਈ ਹੈ। ਇਸ ਵਾਰ ਵੋਟਿੰਗ ਗੁਪਤ ਵੋਟਿੰਗ ਪ੍ਰਣਾਲੀ ਰਾਹੀਂ ਹੋਈ। ਅਜਿਹੀ ਸਥਿਤੀ ਵਿੱਚ, ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਲਈ ਕਰਾਸ ਵੋਟਿੰਗ ਕਰਨ ਵਾਲੇ ਕੌਂਸਲਰਾਂ ਦਾ ਪਤਾ ਲਗਾਉਣਾ ਆਸਾਨ ਨਹੀਂ ਹੋਵੇਗਾ।
ਜ਼ਿਕਰ ਕਰ ਦਈਏ ਕਿ ਮੇਅਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 16 ਕੌਂਸਲਰਾਂ ਦਾ ਸਮਰਥਨ ਪ੍ਰਾਪਤ ਸੀ। ਆਪ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ, ਇੱਕ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ 20 ਵੋਟਾਂ ਸਨ। 'ਆਪ'+ਕਾਂਗਰਸ ਕੋਲ ਇਸ ਹਿਸਾਬ ਨਾਲ ਗੱਠਜੋੜ ਸੀ। ਇਸ ਦੇ ਬਾਵਜੂਦ ਉਸਦਾ ਉਮੀਦਵਾਰ ਹਾਰ ਗਿਆ।
BJP candidate Harpreet Kaur Babla wins the #Chandigarh Mayor elections @BJP4India pic.twitter.com/9GfzVmQ0wz
— DD News (@DDNewslive) January 30, 2025
ਮੇਅਰ ਚੋਣ ਦੇ ਨਤੀਜੇ ਤੋਂ ਇਹ ਸਪੱਸ਼ਟ ਹੈ ਕਿ ਇੱਥੇ 'ਆਪ'-ਕਾਂਗਰਸ ਗੱਠਜੋੜ ਦੀਆਂ 3 ਵੋਟਾਂ ਭਾਜਪਾ ਦੇ ਹੱਕ ਵਿੱਚ ਗਈਆਂ ਹਨ। ਇਹ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ। ਪਿਛਲੇ ਇੱਕ ਸਾਲ ਦੇ ਕਾਰਜਕਾਲ ਵਿੱਚ, 'ਆਪ' ਦੇ ਕੁਲਦੀਪ ਕੁਮਾਰ ਇੱਥੋਂ ਦੇ ਮੇਅਰ ਸਨ ਪਰ ਹੁਣ ਭਾਜਪਾ ਨੇ ਉਨ੍ਹਾਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਸੱਤਾ ਖੋਹ ਲਈ ਹੈ।
ਮੇਅਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਵਿੱਚ ਇੱਕ ਦੂਜੇ ਦੇ ਵਿਰੁੱਧ ਲੜ ਰਹੀਆਂ ਕਾਂਗਰਸ ਅਤੇ 'ਆਪ' ਵਿਚਕਾਰ ਰਾਜਨੀਤਿਕ ਲੜਾਈ ਤੇਜ਼ ਹੋ ਸਕਦੀ ਹੈ। ਹਾਲਾਂਕਿ, ਭਾਜਪਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਵਿਕਾਸ ਦੀ ਘਾਟ ਕਾਰਨ, ਕੌਂਸਲਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਹੈ। ਹੁਣ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਵੋਟਿੰਗ ਹੋ ਰਹੀ ਹੈ।
#WATCH | BJP candidate Harpreet Kaur Babla wins the Chandigarh Mayor elections. pic.twitter.com/B4CcRqL8Yk
— ANI (@ANI) January 30, 2025
ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਹੋਈ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਕੌਂਸਲਰ ਨਵੇਂ ਮੇਅਰ ਨੂੰ ਵਧਾਈਆਂ ਦੇ ਰਰੇ ਹਨ






















