(Source: ECI/ABP News/ABP Majha)
Chandigarh News: 2 ਔਰਤਾਂ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ 'ਚ 14 ਸਾਲ ਬਾਅਦ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਲੜਕੀ ਸੈਕਟਰ 38 ਵਿੱਚ ਟੈਕਸੀ ਸਟੈਂਡ ’ਤੇ ਖੜ੍ਹੀ ਸੀ। ਮੁਲਜ਼ਮਾਂ ਨੇ ਉਸ ਦੇ ਸਿਰ 'ਤੇ ਪਿੱਛਿਓਂ ਪੱਥਰ ਮਾਰਿਆ, ਉਸ ਨੂੰ ਚੁੱਕ ਕੇ ਲੈ ਗਿਆ ਅਤੇ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ।
Chandiarh News: ਚੰਡੀਗੜ੍ਹ ਪੁਲਿਸ ਨੇ 14 ਸਾਲਾਂ ਬਾਅਦ ਚੰਡੀਗੜ੍ਹ ਵਿੱਚ ਬਲਾਤਕਾਰ ਤੇ ਕਤਲ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੈਕਟਰ 38 ਸ਼ਾਹਪੁਰ ਕਲੋਨੀ ਦੇ ਰਹਿਣ ਵਾਲੇ ਮੋਨੂੰ ਵਜੋਂ ਹੋਈ ਹੈ। ਮੁਲਜ਼ਮ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਦੋਸ਼ੀ ਨੇ ਹਿਮਾਚਲ 'ਚ ਇੱਕ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ।
11 ਜਨਵਰੀ 2022 ਨੂੰ ਚੰਡੀਗੜ੍ਹ ਦੇ ਮਲੋਆ ਜੰਗਲ ਵਿੱਚ ਸਨੇਹਾਲਿਆ ਨੇੜੇ ਸਵੇਰੇ ਇੱਕ ਔਰਤ ਦੀ ਨਗਨ ਲਾਸ਼ ਮਿਲੀ ਸੀ। ਉਹ ਰਾਤ 8 ਵਜੇ ਤੋਂ ਲਾਪਤਾ ਸੀ। ਪਤੀ ਉਸ ਦੀ ਭਾਲ ਕਰ ਰਿਹਾ ਸੀ, ਜਿਸ ਦੌਰਾਨ ਉਸ ਨੇ ਆਪਣੀ ਪਤਨੀ ਦੀ ਲਾਸ਼ ਜੰਗਲ 'ਚ ਦੇਖੀ। ਔਰਤ ਦੇ ਮੂੰਹ ਵਿੱਚ ਜੁਰਾਬ ਭਰੀ ਹੋਈ ਸੀ। ਪਤੀ ਨੇ ਤੁਰੰਤ ਮਾਮਲੇ ਦੀ ਸੂਚਨਾ ਮਲੋਆ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੈਕਟਰ-16 ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਇਸ ਤੋਂ ਬਾਅਦ ਉਸ ਦੇ ਪਤੀ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਨੇ ਮਨਦੀਪ ਕੌਰ ਕਤਲ ਕੇਸ ਵਿੱਚ ਤਿੰਨ ਸ਼ੱਕੀਆਂ ਦੇ ਖੂਨ ਦੇ ਨਮੂਨੇ ਲੈ ਕੇ ਡੀਐਨਏ ਲਈ ਸੀਐਫਐਲ ਭੇਜ ਦਿੱਤੇ ਸਨ। ਕਰੀਬ 7 ਮਹੀਨੇ ਤੱਕ ਚੱਲੀ ਜਾਂਚ ਦੌਰਾਨ ਮੁਲਜ਼ਮ ਦਾ ਡੀਐਨਏ ਮ੍ਰਿਤਕ ਮਨਦੀਪ ਕੌਰ ਨਾਲ ਮੇਲ ਖਾਂਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਹਰ ਪਹਿਲੂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਕ ਹੋਰ ਮਾਮਲੇ ਦਾ ਵੀ ਖੁਲਾਸਾ ਕੀਤਾ। ਮੁਲਜ਼ਮ ਨੇ ਦੱਸਿਆ ਕਿ ਸਾਲ 2010 ਵਿੱਚ ਉਸ ਨੇ ਸੈਕਟਰ 38 ਵਿੱਚ ਇੱਕ ਲੜਕੀ ਨਾਲ ਜਬਰ ਜਨਾਹ ਕਰਕੇ ਕਤਲ ਕਰ ਦਿੱਤਾ ਸੀ।
ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ 22 ਸਾਲਾ ਐਮਬੀਏ ਵਿਦਿਆਰਥੀ ਦਾ 30 ਜੁਲਾਈ 2010 ਨੂੰ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਲੜਕੀ ਸੈਕਟਰ 38 ਵਿੱਚ ਟੈਕਸੀ ਸਟੈਂਡ ’ਤੇ ਖੜ੍ਹੀ ਸੀ। ਮੁਲਜ਼ਮਾਂ ਨੇ ਉਸ ਦੇ ਸਿਰ 'ਤੇ ਪਿੱਛਿਓਂ ਪੱਥਰ ਮਾਰਿਆ, ਉਸ ਨੂੰ ਚੁੱਕ ਕੇ ਲੈ ਗਿਆ ਅਤੇ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ।