Chandigarh News: ਰੱਖੜੀ ਮੌਕੇ ਔਰਤਾਂ ਨੂੰ ਵੱਡੀ ਸੌਗਾਤ, ਕਰ ਸਕਣਗੀਆਂ ਬੱਸਾਂ 'ਚ ਮੁਫ਼ਤ ਸਫਰ
Raksha Bandhan:19 ਅਗਸਤ ਨੂੰ ਭੈਣ-ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਪਵਿੱਤਰ ਤਿਉਹਾਰ ਰੱਖੜੀ ਆ ਰਿਹਾ ਹੈ। ਇਸ ਮੌਕੇ 'ਤੇ ਭੈਣਾਂ ਆਪਣੇ ਭਰਾਵਾਂ/ਮਾਪਿਆਂ ਦੇ ਘਰ ਜਾਂਦੀਆਂ ਹਨ ਅਤੇ ਪਿਆਰ ਦਾ ਪਵਿੱਤਰ ਧਾਗਾ ਬੰਨ੍ਹਦੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ
Administrator UT, Chandigarh: ਰਕਸ਼ਾ ਬੰਧਨ (Raksha Bandhan) ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਭੈਣਾਂ ਆਪਣੇ ਭਰਾਵਾਂ/ਮਾਪਿਆਂ ਦੇ ਘਰ ਜਾਂਦੀਆਂ ਹਨ ਅਤੇ ਪਿਆਰ ਦਾ ਪਵਿੱਤਰ ਧਾਗਾ ਬੰਨ੍ਹਦੀਆਂ ਹਨ। ਇਸ ਸਾਲ ਇਹ ਤਿਉਹਾਰ 19 ਅਗਸਤ ਯਾਨੀਕਿ ਸੋਮਵਾਰ ਨੂੰ ਹੈ। ਜਿਸ ਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ ਔਰਤਾਂ ਨੂੰ ਖਾਸ ਸੌਗਾਤ ਦਿੰਦੇ ਹੋਏ ਫ੍ਰੀ ਬੱਸ ਸਰਵਿਸ ਦਾ ਐਲਾਨ ਕੀਤਾ ਹੈ।
ਏਸੀ ਅਤੇ ਨਾਨ-ਏਸੀ ਲੋਕਲ ਬੱਸਾਂ ਚ ਔਰਤ ਕਰ ਸਕਣਗੀਆਂ ਮੁਫਤ ਯਾਤਰਾ
19.08.2024 ਨੂੰ ਰੱਖੜੀ ਬੰਧਨ ਦੇ ਇਸ ਸ਼ੁਭ ਮੌਕੇ 'ਤੇ ਔਰਤਾਂ ਦੀ ਮੁਫਤ ਯਾਤਰਾ ਦੀ ਸਹੂਲਤ ਲਈ, ਮਾਨਯੋਗ ਪ੍ਰਸ਼ਾਸਕ ਯੂਟੀ, ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਟ੍ਰਾਈ ਸਿਟੀ ਖੇਤਰ ਯਾਨੀ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿੱਚ ਚੱਲਣ ਵਾਲੀਆਂ ਏਸੀ ਅਤੇ ਨਾਨ-ਏਸੀ ਲੋਕਲ ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।