Chandigarh News: ਪੈਟਰੋਲ ਗੜਬੜੀ ਨੂੰ ਲੈ ਕੇ ਲੋਕਾਂ 'ਚ ਗੁੱਸਾ, ਬੈਠੇ ਧਰਨੇ 'ਤੇ, ਘੇਰੇ ਚੰਡੀਗੜ੍ਹ ਦੇ Petrol ਪੰਪ
ਚੰਡੀਗੜ੍ਹ ਦੇ ਵਿੱਚ ਆਮ ਜਨਤਾ ਅੱਜ ਸੜਕਾਂ ਉੱਤੇ ਬੈਠ ਕੇ ਧਰਨਾ ਦਿੰਦੀ ਹੋਈ ਨਜ਼ਰ ਆਈ। ਜੀ ਹਾਂ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-46 ਵਿੱਚ ਸਥਿਤ ਇੱਕ ਪੈਟਰੋਲ ਪੰਪ 'ਤੇ ਗੜਬੜੀ ਦੇ ਦਾਵਿਆਂ ਦੇ ਬਾਅਦ ਹੁਣ ਪੂਰੀ ਤ੍ਰਾਇਸਿਟੀ ਦੇ...

ਚੰਡੀਗੜ੍ਹ ਦੇ ਵਿੱਚ ਆਮ ਜਨਤਾ ਅੱਜ ਪ੍ਰਦਰਸ਼ਨ ਕਰਦੀ ਹੋਈ ਨਜ਼ਰ ਆਈ। ਇਨ੍ਹਾਂ ਲੋਕਾਂ ਵੱਲੋਂ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਅਤੇ ਤੇਲ ਦੀ ਕੁਆਲਟੀ ਦੀ ਜਾਂਚ ਕਰਨ ਦੀ ਮੰਗ ਚੁੱਕੀ। ਦੱਸ ਦਈਏ ਚੰਡੀਗੜ੍ਹ ਦੇ ਸੈਕਟਰ-46 ਵਿੱਚ ਸਥਿਤ ਇੱਕ ਪੈਟਰੋਲ ਪੰਪ 'ਤੇ ਗੜਬੜੀ ਦੇ ਦਾਵਿਆਂ ਦੇ ਬਾਅਦ ਹੁਣ ਪੂਰੀ ਤ੍ਰਾਇਸਿਟੀ ਦੇ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਅਤੇ ਤੇਲ ਦੀ ਕੁਆਲਟੀ ਦੀ ਜਾਂਚ ਕਰਨ ਦੀ ਮੰਗ ਉੱਠੀ ਹੈ। ਵੀਰਵਾਰ ਨੂੰ ਪੈਟਰੋਲ ਪੰਪ ਦੀ ਮਸ਼ੀਨ ਸੀਲ ਕਰਨ ਵਾਲੇ ਲੋਕਾਂ ਵੱਲੋਂ ਅੱਜ ਮੁੜ ਪੈਟਰੋਲ ਪੰਪ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ 'ਸਾਰੇ ਪੰਪਾਂ ਦੀ ਜਾਂਚ ਹੋਵੇ' ਦੇ ਨਾਅਰੇ ਲਿਖੇ ਹੋਈਆਂ ਤਖਤੀਆਂ ਲੈ ਕੇ ਆਏ। ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ। ਬਹੁਤ ਸਾਰੇ ਲੋਕਾਂ ਦਾ ਦਾਅਵਾ ਸੀ ਕਿ ਪੰਪ ਦੇ ਇੱਕ ਕਰਮਚਾਰੀ ਖਿਲਾਫ ਕਾਰਵਾਈ ਹੋ ਰਹੀ ਹੈ, ਜਦਕਿ ਇੱਥੇ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ।
ਜਾਣੋ ਪੂਰਾ ਮਾਮਲਾ ਹੈ ਕੀ?
ਸੈਕਟਰ-46 ਦੇ ਪੈਟਰੋਲ ਪੰਪ 'ਤੇ ਤੇਲ ਘੱਟ ਭਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਇੱਕ ਮਸ਼ੀਨ ਨੂੰ ਸੀਲ ਕਰ ਦਿੱਤਾ, ਜਿਸ ਤੋਂ ਬਾਅਦ ਜਾਂਚ ਸ਼ੁਰੂ ਹੋ ਚੁਕੀ ਹੈ। ਸੈਕਟਰ-45 ਦੇ ਨਿਵਾਸੀ ਸ਼ਾਦਾਬ ਰਾਠੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਸਟੇਸ਼ਨ-34 ਵਿੱਚ ਦਰਜ ਕਰਵਾਈ।
ਰਾਠੀ ਦਾ ਕਹਿਣਾ ਹੈ ਕਿ ਉਹ ਆਪਣੇ ਵਾਹਨ ਵਿੱਚ 1500 ਰੁਪਏ ਦਾ ਪੈਟਰੋਲ ਭਰਵਾਉਣ ਗਿਆ ਸੀ, ਪਰ ਪੰਪ ਕਰਮਚਾਰੀ ਨੇ ਦੱਸਿਆ ਕਿ ਗਲਤੀ ਨਾਲ 2500 ਰੁਪਏ ਦਾ ਪੈਟਰੋਲ ਭਰ ਦਿੱਤਾ ਗਿਆ ਹੈ। ਇਸ 'ਤੇ ਰਾਠੀ ਨੇ ਕਿਹਾ ਕਿ ਕੋਈ ਗੱਲ ਨਹੀਂ, ਉਹ 2500 ਰੁਪਏ ਦਾ ਭੁਗਤਾਨ ਕਰ ਦੇਵੇਗਾ।
ਰਾਠੀ ਨੇ ਇਸ ਤੋਂ ਬਾਅਦ ਕਰਮਚਾਰੀ ਤੋਂ ਸਿਰਫ਼ ਮਸ਼ੀਨ ਦੀ ਰੀਡਿੰਗ ਅਤੇ ਬਿੱਲ ਮੰਗਿਆ, ਪਰ ਜਦੋਂ ਕਰਮਚਾਰੀ ਬਿੱਲ ਲੈ ਕੇ ਆਇਆ ਤਾਂ ਉਸ ਵਿੱਚ ਸਿਰਫ਼ 2200 ਰੁਪਏ ਦਾ ਪੈਟਰੋਲ ਦਰਸਾਇਆ ਗਿਆ। ਇਸ 'ਤੇ ਰਾਠੀ ਨੇ ਵਿਰੋਧ ਕਰਦਿਆਂ ਪੁੱਛਿਆ ਕਿ ਜਦ ਪੈਟਰੋਲ 2500 ਰੁਪਏ ਦਾ ਭਰਵਾਇਆ ਗਿਆ ਹੈ, ਤਾਂ ਬਿੱਲ 2200 ਦਾ ਕਿਉਂ ਦਿੱਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਮਾਮਲਾ ਵੱਧ ਗਿਆ।
ਇਸ ਲਈ ਪੰਪ ਸੀਲ ਕੀਤਾ ਗਿਆ
ਮਾਮਲਾ ਵੱਧਣ ਤੇ ਰਾਠੀ ਨੇ ਪੰਪ ਮੈਨੇਜਰ ਨੂੰ ਬੁਲਾਕੇ ਸਾਰੀ ਗੱਲ ਦੱਸੀ, ਪਰ ਦਾਅਵਾ ਹੈ ਕਿ ਮੈਨੇਜਰ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਬਾਅਦ ਰਾਠੀ ਨੇ ਇਸਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਮੌਕੇ 'ਤੇ ਪੁਲਿਸ ਪਹੁੰਚੀ ਅਤੇ ਲਿਖਤੀ ਸ਼ਿਕਾਇਤ ਲੀ।
ਇਸੇ ਨਾਲ, ਸ਼ਿਕਾਇਤਕਰਤਾ ਨੇ ਇਸਦੀ ਜਾਣਕਾਰੀ ਪ੍ਰਸ਼ਾਸਨ ਨੂੰ ਵੀ ਦਿੱਤੀ। ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਚੰਡੀਗੜ੍ਹ ਪੈਟਰੋਲ ਦੀ ਇੱਕ ਮਸ਼ੀਨ ਸੀਲ ਕਰ ਦਿੱਤੀ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ। ਜਿਸ ਮਸ਼ੀਨ ਤੋਂ ਗੜਬੜ ਹੋਈ ਸੀ, ਉਸ ਨੂੰ ਸੀਲ ਕਰ ਦਿੱਤਾ ਗਿਆ।






















