ਪੜਚੋਲ ਕਰੋ

ਸੀ.ਈ.ਓ. ਪੰਜਾਬ ਨੇ ਨਵੇਂ ਵੋਟਰਾਂ ਦੀ 100 ਫ਼ੀਸਦ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਸਿੱਖਿਆ, ਭਲਾਈ ਸਕੀਮਾਂ ਨਾਲ ਸਬੰਧਤ ਵਿਭਾਗਾਂ ਨਾਲ ਕੀਤੀ ਮੀਟਿੰਗ

Punjab News: ਆਗਾਮੀ ਲੋਕ ਸਭਾ ਚੋਣਾਂ -2024 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ ਪੰਜਾਬ ਸਿਬਿਨ ਸੀ ਨੇ ਅੱਜ ਵਿਦਿਆਰਥੀਆਂ ਅਤੇ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨਾਲ ਡੀਲ ਕਰ ਰਹੇ ਵੱਖ-ਵੱਖ ਵਿਭਾਗਾਂ ਨੂੰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵਿੱਚ ਸਹਿਯੋਗ ਦੇਣ ਲਈ ਕਿਹਾ।

Punjab News: ਆਗਾਮੀ ਲੋਕ ਸਭਾ ਚੋਣਾਂ -2024 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਸਿਬਿਨ ਸੀ ਨੇ ਅੱਜ ਵਿਦਿਆਰਥੀਆਂ ਅਤੇ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨਾਲ ਡੀਲ ਕਰ ਰਹੇ ਵੱਖ-ਵੱਖ ਵਿਭਾਗਾਂ ਨੂੰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵਿੱਚ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਨੇ 17 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਸਬੰਧੀ ਅਗਾਊਂ ਅਰਜੀਆਂ ਨੂੰ ਵਿਚਾਰਨ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਮਹੱਤਵਪੂਰਨ ਕਦਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਕਿਰਿਆ ਲਈ ਅਗਲੀਆਂ ਚਾਰ ਯੋਗਤਾ ਮਿਤੀਆਂ 1 ਅਪ੍ਰੈਲ, 1 ਜੁਲਾਈ, 1 ਅਕਤੂਬਰ ਅਤੇ 1 ਜਨਵਰੀ ਨਿਰਧਾਰਿਤ ਕੀਤੀਆਂ ਗਈਆਂ ਹਨ।

ਸੀ.ਈ.ਓ. ਪੰਜਾਬ ਅੱਜ ਇੱਥੇ ਵਧੀਕ ਸੀ.ਈ.ਓ. ਵਿਪੁਲ ਉਜਵਲ ਨਾਲ ਆਪਣੇ ਦਫ਼ਤਰ ਵਿਖੇ ਤਕਨੀਕੀ ਸਿੱਖਿਆ, ਖੇਡਾਂ, ਮੈਡੀਕਲ ਸਿੱਖਿਆ, ਸਕੂਲ ਸਿੱਖਿਆ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸਿਬਿਨ ਸੀ ਨੇ ਹਾਜ਼ਰ ਵੱਖ-ਵੱਖ ਵਿਭਾਗਾਂ ਨੂੰ 17 ਸਾਲ ਦੀ ਉਮਰ ਦੇ ਵਿਦਿਆਰਥੀਆਂ/ਲਾਭਪਾਤਰੀਆਂ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਉਹਨਾਂ ਦੀਆਂ ਅਗਾਊਂ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਜਲਦ ਸ਼ੁਰੂ ਕਰਨਾ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਭਾਗਾਂ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਮੌਜੂਦ ਹੈ ਅਤੇ ਇਹ ਵਿਭਾਗ ਸੀ.ਈ.ਓ ਦਫ਼ਤਰ ਨਾਲ ਮਿਲ ਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਉਪਰਾਲੇ ਕਰਨ। ਉਨ੍ਹਾਂ ਹਰੇਕ ਵਿਦਿਅਕ ਸੰਸਥਾ ਵਿੱਚ ਇੱਕ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ।

ਸੀ.ਈ.ਓ. ਦਫ਼ਤਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਸਿਬਿਨ ਸੀ ਨੇ ਕਿਹਾ ਕਿ ਉਹ ਹਰੇਕ ਵਿੱਦਿਅਕ ਸੰਸਥਾ ਲਈ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਤਾਇਨਾਤ ਕਰਨਗੇ ਤਾਂ ਜੋ ਨਵੇਂ ਵੋਟਰਾਂ ਨੂੰ ਆਪਣੀ ਵੋਟ ਰਜਿਸਟਰ ਕਰਨ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ ਵਿਭਾਗਾਂ/ਸੰਸਥਾਵਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਵਿੱਪ ਗਤੀਵਿਧੀਆਂ ਨੂੰ ਸਾਂਝਾ ਕਰਨ ਅਤੇ ਅਧਿਕਾਰਤ ਵੈੱਬਸਾਈਟਾਂ 'ਤੇ ਆਨਲਾਈਨ ਰਜਿਸਟ੍ਰੇਸ਼ਨ ਲਈ ਅਧਿਕਾਰਤ ਵੈੱਬਸਾਈਟ 'ਤੇ www.nsvp.in ਲਿੰਕ ਦੇ ਨਾਲ ਬੈਨਰ ਨੂੰ ਦਰਸਾਉਣ ਦੇ ਨਿਰਦੇਸ਼ ਦਿੱਤੇ।

ਇਸ ਦੇ ਨਾਲ ਹੀ ਵੋਟਰ ਐਂਡਰਾਇਡ ਅਤੇ ਆਈਓਐਸ ਜਾਂ ਵੈੱਬ ਪੋਰਟਲ www.nvsp.in 'ਤੇ ਉਪਲਬਧ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਆਨਲਾਈਨ ਵੀ ਰਜਿਸਟਰ ਕਰ ਸਕਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤਾ-ਮੈਨਾ ਖੁੱਲ੍ਹ ਛੱਡੇ...', ਈਡੀ ਦੀ ਛਾਪੇਮਾਰੀ ਤੋਂ ਬਾਅਦ ਤੱਤੇ ਹੋਏ ਮਨੀਸ਼ ਸਿਸੋਦੀਆ

Punjab News: ਪੰਜਾਬ ਦੇ ਹੈੱਡਮਾਸਟਰਾਂ ਦੀ ਟੀਮ ਅਹਿਮਦਾਬਾਦ ਰਵਾਨਾ, ਸਿੱਖਿਆ ਮੰਤਰੀ ਨੇ ਦਿਖਾਈ ਹਰੀ ਝੰਡੀ

Crime News: ਗਰਲਫ੍ਰੈਂਡ ਨੂੰ ਦੁਸਹਿਰੇ ਦੇ ਮੇਲੇ 'ਤੇ ਘੁਮਾਉਣ ਲਈ ਚੋਰੀ ਕੀਤੀ ਬਾਈਕ, 3 ਦੋਸ਼ੀ ਗ੍ਰਿਫਤਾਰ, 4 ਮੋਟਰਸਾਈਕਲ ਬਰਾਮਦ

Stock Market Opening: ਸ਼ੇਅਰ ਬਾਜ਼ਾਰ ਦੀ ਦਮਦਾਰ ਸ਼ੁਰੂਆਤ, ਬੈਂਕ ਨਿਫਟੀ ਅਤੇ ਆਈਟੀ ਇੰਡੈਕਸ 'ਚ ਜਬਰਦਸਤ ਉਛਾਲ
Stock Market Opening: ਸ਼ੇਅਰ ਬਾਜ਼ਾਰ ਦੀ ਦਮਦਾਰ ਸ਼ੁਰੂਆਤ, ਬੈਂਕ ਨਿਫਟੀ ਅਤੇ ਆਈਟੀ ਇੰਡੈਕਸ 'ਚ ਜਬਰਦਸਤ ਉਛਾਲ
Advertisement
ABP Premium

ਵੀਡੀਓਜ਼

Patiala ਦਾ ਇਹ ਪਿੰਡ ਉਲਟਪੁਰ, ਸਾਰੇ ਪੰਜਾਬ ਨਾਲੋਂ ਹੈ ਉਲਟਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਮੁਆਫੀ ਮੰਗੇ-ਵਿਨਰਜੀਤ ਗੋਲਡੀਅਕਾਲੀ ਸਰਕਾਰ ਸਮੇਂ ਅਜਿਹਾ ਕੁੱਝ ਨਹੀਂ ਹੋਇਆ ਜੋ ਹੁਣ ਹੋ ਰਿਹਾ-Parminder Dhindsaਸਰਪੰਚੀ ਦੀ ਨਾਮਜ਼ਦਗੀ ਹੋਈ ਰੱਦ ਤਾਂ ਪਾਣੀ ਦੀ ਟੈਂਕੀ 'ਤੇ ਪੈਟਰੋਲ ਲੈ ਕੇ ਚੜ੍ਹਿਆ ਉਮੀਦਵਾਰ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤਾ-ਮੈਨਾ ਖੁੱਲ੍ਹ ਛੱਡੇ...', ਈਡੀ ਦੀ ਛਾਪੇਮਾਰੀ ਤੋਂ ਬਾਅਦ ਤੱਤੇ ਹੋਏ ਮਨੀਸ਼ ਸਿਸੋਦੀਆ
'ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤਾ-ਮੈਨਾ ਖੁੱਲ੍ਹ ਛੱਡੇ...', ਈਡੀ ਦੀ ਛਾਪੇਮਾਰੀ ਤੋਂ ਬਾਅਦ ਤੱਤੇ ਹੋਏ ਮਨੀਸ਼ ਸਿਸੋਦੀਆ
Punjab News: ਪੰਜਾਬ ਦੇ ਹੈੱਡਮਾਸਟਰਾਂ ਦੀ ਟੀਮ ਅਹਿਮਦਾਬਾਦ ਰਵਾਨਾ, ਸਿੱਖਿਆ ਮੰਤਰੀ ਨੇ ਦਿਖਾਈ ਹਰੀ ਝੰਡੀ
Punjab News: ਪੰਜਾਬ ਦੇ ਹੈੱਡਮਾਸਟਰਾਂ ਦੀ ਟੀਮ ਅਹਿਮਦਾਬਾਦ ਰਵਾਨਾ, ਸਿੱਖਿਆ ਮੰਤਰੀ ਨੇ ਦਿਖਾਈ ਹਰੀ ਝੰਡੀ
Crime News: ਗਰਲਫ੍ਰੈਂਡ ਨੂੰ ਦੁਸਹਿਰੇ ਦੇ ਮੇਲੇ 'ਤੇ ਘੁਮਾਉਣ ਲਈ ਚੋਰੀ ਕੀਤੀ ਬਾਈਕ, 3 ਦੋਸ਼ੀ ਗ੍ਰਿਫਤਾਰ, 4 ਮੋਟਰਸਾਈਕਲ ਬਰਾਮਦ
Crime News: ਗਰਲਫ੍ਰੈਂਡ ਨੂੰ ਦੁਸਹਿਰੇ ਦੇ ਮੇਲੇ 'ਤੇ ਘੁਮਾਉਣ ਲਈ ਚੋਰੀ ਕੀਤੀ ਬਾਈਕ, 3 ਦੋਸ਼ੀ ਗ੍ਰਿਫਤਾਰ, 4 ਮੋਟਰਸਾਈਕਲ ਬਰਾਮਦ
Stock Market Opening: ਸ਼ੇਅਰ ਬਾਜ਼ਾਰ ਦੀ ਦਮਦਾਰ ਸ਼ੁਰੂਆਤ, ਬੈਂਕ ਨਿਫਟੀ ਅਤੇ ਆਈਟੀ ਇੰਡੈਕਸ 'ਚ ਜਬਰਦਸਤ ਉਛਾਲ
Stock Market Opening: ਸ਼ੇਅਰ ਬਾਜ਼ਾਰ ਦੀ ਦਮਦਾਰ ਸ਼ੁਰੂਆਤ, ਬੈਂਕ ਨਿਫਟੀ ਅਤੇ ਆਈਟੀ ਇੰਡੈਕਸ 'ਚ ਜਬਰਦਸਤ ਉਛਾਲ
AAP ਸਾਂਸਦ ਦੇ ਘਰ ਈਡੀ ਦਾ ਛਾਪਾ; ਵਿਦੇਸ਼ੀ ਲੈਣ-ਦੇਣ ਦੇ ਸਬੰਧ 'ਚ ਕਾਰਵਾਈ, ਜਾਣੋ ਪੂਰਾ ਮਾਮਲਾ

Shardiya Navratri 2024 Day 5: ਸ਼ਾਰਦੀਆ ਨਰਾਤਿਆਂ ਦਾ ਪੰਜਵਾਂ ਦਿਨ ਅੱਜ, ਜਾਣੋ ਸਕੰਦਮਾਤਾ ਦੀ ਪੂਜਾ ਦਾ ਮਹੱਤਵ ਅਤੇ ਮੰਤਰ

Jio, Airtel, Vi, BSNL ਦੇ ਗਾਹਕਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ, 1.7 ਕਰੋੜ Sim Card ਕੀਤੇ ਬੰਦ, ਕਿਤੇ ਲਿਸਟ 'ਚ ਤੁਹਾਡਾ ਨਾਮ ਵੀ ਤਾਂ ਨਹੀਂ

ਫਰਜ਼ੀ ਵੈੱਬਸਾਈਟਾਂ 'ਤੇ ਲਗਾਮ ਲਗਾਏਗਾ Google, ਮਿਲੇਗੀ ਬਲੂ ਟਿਕ, ਜਾਣੋ ਪੇਡ ਜਾਂ ਫਰੀ ਹੋਵੇਗੀ ਸਰਵਿਸ?

Embed widget