(Source: ECI/ABP News/ABP Majha)
Crime News: ਚੰਡੀਗੜ੍ਹ ਅਦਾਲਤ 'ਚ IRS ਅਫਸਰ ਜਵਾਈ ਨੂੰ ਸਹੁਰੇ ਨੇ ਗੋਲੀਆਂ ਨਾਲ ਭੁੰਨਿਆ, ਤਲਾਕ ਦੇ ਕੇਸ ਦੀ ਸੁਣਵਾਈ ਲਈ ਆਏ ਸੀ ਅਦਾਲਤ
Crime News: ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਭਾਰਤੀ ਮਾਲ ਸੇਵਾ (IRS) ਦੇ ਅਧਿਕਾਰੀ ਆਪਣੀ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ।
Crime News: ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਭਾਰਤੀ ਮਾਲ ਸੇਵਾ (IRS) ਦੇ ਅਧਿਕਾਰੀ ਆਪਣੀ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਉਹ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿੱਚ ਪੁੱਜੇ ਸਨ। ਪੁਲਿਸ ਨੇ ਦੋਸ਼ੀ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਹਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਵਿੱਚ ਅਧਿਕਾਰੀ ਸੀ। ਉਸ ਦਾ ਵਿਆਹ ਕੁਝ ਸਾਲ ਪਹਿਲਾਂ ਡਾਕਟਰ ਅਮਿਤੋਜ ਕੌਰ ਨਾਲ ਹੋਇਆ ਸੀ। ਇਸ ਸਮੇਂ ਅਮਿਤੋਜ ਕੌਰ ਕੈਨੇਡਾ ਵਿੱਚ ਰਹਿ ਰਹੀ ਹੈ। ਉਸ ਨੇ ਸਾਲ 2023 ਵਿੱਚ ਤਲਾਕ ਦਾ ਕੇਸ ਦਰਜ ਕੀਤਾ ਸੀ। ਵਿਦੇਸ਼ ਵਿੱਚ ਹੋਣ ਕਰਕੇ ਅਮਿਤੋਜ ਕੌਰ ਨੇ ਆਪਣੇ ਪਿਤਾ ਮਾਲਵਿੰਦਰ ਸਿੰਘ ਸਿੱਧੂ ਨੂੰ ਪੇਸ਼ੀ ਲਈ ਪਾਵਰ ਆਫ਼ ਅਟਾਰਨੀ ਦਿੱਤੀ ਹੋਈ ਸੀ। ਕਰੀਬ 5 ਮਹੀਨੇ ਪਹਿਲਾਂ ਅਦਾਲਤ ਨੇ ਮਾਮਲੇ ਨੂੰ ਵਿਚੋਲਗੀ ਕੇਂਦਰ ਵਿਚ ਤਬਦੀਲ ਕਰ ਦਿੱਤਾ ਸੀ। ਦੋਵਾਂ ਧਿਰਾਂ ਵਿਚਾਲੇ ਦੋ ਵਾਰ ਸ਼ਾਂਤੀਪੂਰਨ ਗੱਲਬਾਤ ਹੋਈ। ਸ਼ਨੀਵਾਰ ਨੂੰ ਦੋਵੇਂ ਧਿਰਾਂ ਤੀਜੇ ਦੌਰ ਦੀ ਗੱਲਬਾਤ ਲਈ ਪਹੁੰਚੀਆਂ ਸਨ।
ਇਸ ਦੌਰਾਨ ਲੜਕੀ ਦੇ ਪਿਤਾ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਬਾਥਰੂਮ ਜਾਣ ਦੀ ਗੱਲ ਆਖੀ। ਉਹ ਆਪਣੇ ਜਵਾਈ ਹਰਪ੍ਰੀਤ ਨੂੰ ਦਿਸ਼ਾ-ਨਿਰਦੇਸ਼ ਪੁੱਛਣ ਦੇ ਬਹਾਨੇ ਵਿਚੋਲਗੀ ਕੇਂਦਰ ਤੋਂ ਬਾਹਰ ਲੈ ਆਏ। ਬਾਹਰ ਨਿਕਲਦਿਆਂ ਹੀ ਸਹੁਰੇ ਨੇ ਕਰੀਬ 5 ਰਾਊਂਡ ਫਾਇਰ ਕੀਤੇ। ਜਿਸ ਵਿੱਚ ਦੋ ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗੀਆਂ। ਆਲੇ-ਦੁਆਲੇ ਦੇ ਲੋਕਾਂ ਨੇ ਹਰਪ੍ਰੀਤ ਨੂੰ ਸੰਭਾਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਥੇ ਇਲਾਜ ਦੌਰਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।
ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਅੱਜ ਦੁਪਹਿਰ 2 ਵਜੇ ਅਦਾਲਤ ਵਿੱਚ ਗੋਲੀਬਾਰੀ ਸਬੰਧੀ ਪੁਲਿਸ ਕੰਟਰੋਲ ਰੂਮ ’ਤੇ ਇੱਕ ਫੋਨ ਆਇਆ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਉਥੋਂ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਇੱਕ ਹਥਿਆਰ ਬਰਾਮਦ ਹੋਇਆ ਹੈ, ਇਹ ਇੱਕ 32 ਬੋਰ ਦਾ ਪਿਸਤੌਲ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਪਿਸਤੌਲ ਲੈ ਕੇ ਅਦਾਲਤ ਦੇ ਅੰਦਰ ਕਿਸ ਗੇਟ ਤੋਂ ਦਾਖ਼ਲ ਹੋਇਆ। ਜਿੱਥੇ ਵਿਚੋਲਗੀ ਕੇਂਦਰ ਹੈ, ਉੱਥੇ ਕੋਈ ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ ਹਨ। ਕੁਝ ਲੋਕਾਂ ਨੇ ਮੌਕੇ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ। ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੌਕੇ ਤੋਂ 4 ਖੋਲ ਬਰਾਮਦ ਹੋਏ ਹਨ, ਜਦਕਿ 3 ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਜੁੜੇ ਹੋਏ ਹਨ। ਅਕਤੂਬਰ 2023 ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲਵਿੰਦਰ ਸਿੰਘ ਸਿੱਧੂ ਅਤੇ ਉਸਦੇ ਦੋ ਸਾਥੀਆਂ ਖਿਲਾਫ ਫਿਰੌਤੀ, ਧੋਖਾਧੜੀ ਅਤੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਵਿਜੀਲੈਂਸ ਬਿਊਰੋ ਅਨੁਸਾਰ ਤਤਕਾਲੀ ਏਆਈਜੀ (ਮਨੁੱਖੀ ਅਧਿਕਾਰ) ਆਪਣੇ ਸਾਥੀਆਂ ਨਾਲ ਮਿਲ ਕੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਨਾਜਾਇਜ਼ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਸਨ। ਉਸ 'ਤੇ ਸਰਕਾਰੀ ਵਾਹਨ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਸੀ। ਉਸ ਨੂੰ ਅਰਟਿਗਾ ਕਾਰ ਮਿਲੀ ਸੀ। ਜਿਸ ਵਿਚ ਉਹ ਪੰਜਾਬ ਵਿਜੀਲੈਂਸ ਦੇ ਏ.ਆਈ.ਜੀ ਵਜੋਂ ਜਾ ਕੇ ਲੋਕਾਂ ਦੀ ਜਾਂਚ ਕਰਦਾ ਸੀ। ਜਦੋਂ ਕਿ ਉਸ ਸਮੇਂ ਦੌਰਾਨ ਉਸ ਨੇ ਕਦੇ ਵੀ ਵਿਜੀਲੈਂਸ ਬਿਊਰੋ ਵਿੱਚ ਕੰਮ ਨਹੀਂ ਕੀਤਾ।
Education Loan Information:
Calculate Education Loan EMI