Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਪਾਰਕਿੰਗ ਲਈ ਨਹੀਂ ਦੇਣੇ ਪੈਣਗੇ ਪੈਸੇ, ਕਿਊਆਰ ਕੋਡ ਦੀ ਕਰੋ ਵਰਤੋਂ
Chandigarh News: ਨਗਰ ਨਿਗਮ ਵੱਲੋਂ ਸੰਚਾਲਿਤ ਪਾਰਕਿੰਗ ਸਾਈਟਾਂ ਵਿੱਚ ਬੁੱਧਵਾਰ ਤੋਂ ਕਿਊਆਰ ਕੋਡ ਰਾਹੀਂ ਫ਼ੀਸ ਦੀ ਅਦਾਇਗੀ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
Chandigarh News: ਚੰਡੀਗੜ੍ਹ ਨਗਰ ਨਿਗਮ ਨੇ ਆਪਣੀਆਂ ਪੇਡ ਪਾਰਕਿੰਗਾਂ ਵਿੱਚ ਵਾਹਨ ਚਾਲਕਾਂ ਲਈ ਕਿਊਆਰ ਕੋਡ ਰਾਹੀਂ ਪਾਰਕਿੰਗ ਫੀਸ ਅਦਾ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਨਿਗਮ ਵੱਲੋਂ ਸੰਚਾਲਿਤ ਪਾਰਕਿੰਗ ਸਾਈਟਾਂ ਵਿੱਚ ਬੁੱਧਵਾਰ ਤੋਂ ਕਿਊਆਰ ਕੋਡ ਰਾਹੀਂ ਫ਼ੀਸ ਦੀ ਅਦਾਇਗੀ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
ਪਹਿਲਾਂ ਇਹ ਸਹੂਲਤ ਉਪਲਬਧ ਨਹੀਂ ਸੀ, ਜਿਸ ਕਾਰਨ ਲੋਕਾਂ ਤੇ ਪਾਰਕਿੰਗ ਦੇ ਕਰਿੰਦਿਆਂ ਨੂੰ ਨਕਦ ਭੁਗਤਾਨ ਕਰਨ ਸਮੇਂ ਖੁੱਲ੍ਹੇ ਪੈਸਿਆਂ ਦੀ ਦਿੱਕਤ ਪੇਸ਼ ਆ ਰਹੀ ਸੀ। ਵਾਹਨ ਚਾਲਕਾਂ ਦੀ ਇਸ ਸਮੱਸਿਆ ਦੇ ਮੱਦੇਨਜ਼ਰ ਨਗਰ ਨਿਗਮ ਨੇ ਇਹ ਕਿਊਆਰ ਕੋਡ ਰਾਹੀਂ ਪਾਰਕਿੰਗ ਫੀਸ ਦੀ ਅਦਾਇਗੀ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਨਗਰ ਨਿਗਮ ਦਾ ਇਸ ਤੋਂ ਪਹਿਲਾਂ ਇੱਕ ਬੈਂਕ ਨਾਲ ਇਕਰਾਰਨਾਮਾ ਸੀ ਤੇ ਉਸ ਬੈਂਕ ਵੱਲੋਂ ਉਪਲਬਧ ਕਰਵਾਈਆਂ ਗਈਆਂ ਪੀਓਐਸ ਮਸ਼ੀਨਾਂ ਵਿੱਚ ਕਿਊਆਰ ਕੋਡ ਦੀ ਸਹੂਲਤ ਨਹੀਂ ਸੀ। ਇਸ ਸੁਵਿਧਾ ਨੂੰ ਲਾਗੂ ਕਰਨ ਦੇ ਮਾਮਲੇ ਵਿੱਚ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਦਾ ਕਹਿਣਾ ਹੈ ਕਿ ਪਹਿਲੀ ਮਈ ਤੋਂ ਪਾਰਕਿੰਗ ਪ੍ਰਣਾਲੀ ਵਿੱਚ ਇਹ ਜੋ ਸੁਵਿਧਾ ਮੁਹੱਈਆ ਕੀਤੀ ਜਾ ਰਹੀ ਹੈ, ਉਸ ਨਾਲ ਪਾਰਕਿੰਗ ਫੀਸ ਦੇ ਭੁਗਤਾਨ ਵਿੱਚ ਪਾਰਦਰਸ਼ਤਾ ਆਵੇਗੀ।
ਇਹ ਵੀ ਪੜ੍ਹੋ: Gurbani Kirtan: ਜਦੋਂ ਬ੍ਰਿਟੇਨ ਦੀ ਪਾਰਲੀਮੈਂਟ 'ਚ ਗੂੰਜੀਆਂ ਗੁਰਬਾਣੀ ਦੀਆਂ ਧੁਨਾਂ, ਚੁਫੇਰੇ ਛਾ ਗਿਆ ਇਲਾਹੀ ਆਨੰਦ
ਹੁਣ ਆਨਲਾਈਨ ਭੁਗਤਾਨ ਕਾਰਨ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ ਕਿਉਂਕਿ ਇਹ ਪੈਸਾ ਸਿੱਧਾ ਨਿਗਮ ਦੇ ਖਾਤੇ ਵਿੱਚ ਜਮ੍ਹਾਂ ਹੋਵੇਗਾ। ਇਸ ਤੋਂ ਇਲਾਵਾ ਕਈ ਵਾਰ ਲੋਕਾਂ ਕੋਲ ਨਕਦੀ ਨਹੀਂ ਹੁੰਦੀ ਹੈ, ਜਿਸ ਕਾਰਨ ਵੱਡੇ ਨੋਟ ਹੋਣ ਕਰ ਕੇ ਪਾਰਕਿੰਗ ਦੇ ਐਂਟਰੀ ਤੇ ਨਿਕਾਸੀ ਗੇਟ ’ਤੇ ਜਾਮ ਲੱਗ ਜਾਂਦਾ ਹੈ। ਹੁਣ ਇਸ ਸਮੱਸਿਆ ਤੋਂ ਲੋਕਾਂ ਨੂੰ ਵੀ ਰਾਹਤ ਮਿਲੇਗੀ ਤੇ ਨਿਗਮ ਨੇ ਇਸ ਸਮੱਸਿਆ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਹੈ।
ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਅਧੀਨ ਕੁੱਲ 89 ਪਾਰਕਿੰਗ ਸਾਈਟਾਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਨੂੰ ਮੁਫਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 73 ਪੇਡ ਪਾਰਕਿੰਗਾਂ ਵਿੱਚ ਹਰ ਰੋਜ਼ ਵੱਡੀ ਗਿਣਤੀ ਵਾਹਨ ਆਉਂਦੇ ਹਨ। ਇਨ੍ਹਾਂ ਪਾਰਕਿੰਗਾਂ ਵਿੱਚ ਲਗਪਗ 16000 ਵਾਹਨ ਪਾਰਕ ਕਰਨ ਦੀ ਸਮਰੱਥਾ ਹੈ। ਨਗਰ ਨਿਗਮ ਨੂੰ ਪਾਰਕਿੰਗ ਫੀਸ ਵਜੋਂ ਹਰ ਮਹੀਨੇ ਕਰੀਬ ਇਕ ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਪਹਿਲਾਂ ਨਗਰ ਨਿਗਮ ਇਨ੍ਹਾਂ ਪਾਰਕਿੰਗਾਂ ਨੂੰ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਚਲਾਉਂਦਾ ਸੀ ਪਰ 2023 ਵਿੱਚ ਹੋਏ ਘੁਟਾਲੇ ਦੇ ਬਾਅਦ ਤੋਂ ਨਿਗਮ ਖੁਦ ਹੀ ਇਨ੍ਹਾਂ ਪਾਰਕਿੰਗ ਸਾਈਟਾਂ ਨੂੰ ਚਲਾ ਰਿਹਾ ਹੈ।
ਇਹ ਵੀ ਪੜ੍ਹੋ: PM Modi: ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਤੋਂ ਹਟੀ ਪੀਐਮ ਮੋਦੀ ਦੀ ਤਸਵੀਰ? ਤਕਨੀਕੀ ਖਰਾਬੀ ਜਾਂ ਕੁਝ ਹੋਰ, ਜਾਣੋ