Gurbani Kirtan: ਜਦੋਂ ਬ੍ਰਿਟੇਨ ਦੀ ਪਾਰਲੀਮੈਂਟ 'ਚ ਗੂੰਜੀਆਂ ਗੁਰਬਾਣੀ ਦੀਆਂ ਧੁਨਾਂ, ਚੁਫੇਰੇ ਛਾ ਗਿਆ ਇਲਾਹੀ ਆਨੰਦ
Gurbani Kirtan in british parliament: ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਇਲਾਹੀ ਬਾਣੀ ਨੇ ਸਭਨਾ ਨੂੰ ਵਿਲੱਖਣ ਅਹਿਸਾਸ ਕਰਵਾਇਆ। ਗੁਰਬਾਣੀ ਦੀਆਂ ਧੁਨਾਂ ਸੁਣ ਸਾਰੇ ਸੰਸਦ ਮੈਂਬਰਾਂ ਤੇ ਮੌਜੂਦ ਹੋਰ ਲੋਕ ਉਪਰ ਇਲਾਹੀ ਅਨੰਦ ਛਾ ਗਿਆ।
Gurbani Kirtan in british parliament: ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਇਲਾਹੀ ਬਾਣੀ ਨੇ ਸਭਨਾ ਨੂੰ ਵਿਲੱਖਣ ਅਹਿਸਾਸ ਕਰਵਾਇਆ। ਗੁਰਬਾਣੀ ਦੀਆਂ ਧੁਨਾਂ ਸੁਣ ਸਾਰੇ ਸੰਸਦ ਮੈਂਬਰਾਂ ਤੇ ਮੌਜੂਦ ਹੋਰ ਲੋਕ ਉਪਰ ਇਲਾਹੀ ਅਨੰਦ ਛਾ ਗਿਆ। ਸੰਸਦ ਦੇ ਦੋਵੇਂ ਸਦਨਾਂ ’ਚ ਇਹ ਗੁਰਬਾਣੀ ਪ੍ਰਵਾਹ ਵਿਸਾਖੀ ਸਮਾਗਮ ਕੀਤਾ ਗਿਆ। ਇਸ ਮੌਕੇ ਸੰਸਦ ਵਿੱਚ ਸਿੱਖਾਂ ਦੇ ਮਹਾਨ ਇਤਿਹਾਸ ਬਾਰੇ ਵੀ ਚਾਨਣਾ ਪਾਇਆ ਗਿਆ।
ਹਾਸਲ ਜਾਣਕਾਰੀ ਮੁਤਾਬਕ ਲੰਡਨ ’ਚ ਆਪਣੀ ਤਰ੍ਹਾਂ ਦੇ ਪਹਿਲੇ ਵਿਸਾਖੀ ਸਮਾਗਮ ’ਚ ਇਸ ਹਫ਼ਤੇ ਸੰਸਦ ਦੇ ਦੋਵੇਂ ਸਦਨਾਂ ’ਚ ਗੁਰਬਾਣੀ ਦੀਆਂ ਅਨਾਹਦ ਧੁਨਾਂ ਤੇ ਸਦਭਾਵਨਾ ਦੇ ਸੁਨੇਹਿਆਂ ਦੀ ਗੂੰਜ ਸੁਣਾਈ ਦਿੱਤੀ। ਬਰਤਾਨਵੀ-ਭਾਰਤੀ ਥਿੰਕ ਟੈਂਕ ‘1928 ਇੰਸਟੀਚਿਊਟ’ ਤੇ ਪਰਵਾਸੀਆਂ ਦੀ ਜਥੇਬੰਦੀ ਸਿਟੀ ਸਿੱਖਸ ਐਂਡ ਬ੍ਰਿਟਿਸ਼ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ (ਬੀਪੀਡਬਲਿਊਏ) ਵੱਲੋਂ ਸੋਮਵਾਰ ਸ਼ਾਮ ਨੂੰ ਕਰਵਾਏ ਇਸ ਸਮਾਗਮ ਮੌਕੇ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਰੂਮ ਵਿੱਚ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰ, ਭਾਈਚਾਰਿਆਂ ਦੇ ਨੇਤਾ ਤੇ ਸਮਾਜ ਸੇਵੀ ਇਕੱਠੇ ਹੋਏ ਅਤੇ ਬਰਤਾਨੀਆ-ਭਾਰਤ ਰਿਸ਼ਤਿਆਂ ਤੇ ਬਰਤਾਨਵੀ ਜਨਜੀਵਨ ’ਚ ਸਿੱਖ ਭਾਈਚਾਰੇ ਦੇ ਯੋਗਦਾਨ ’ਚ ਚਾਨਣਾ ਪਾਇਆ।
ਇਹ ਵੀ ਪੜ੍ਹੋ: Myanmar Tension : ਜੰਗ ਵਿਚਾਲੇ 1500 ਭਾਰਤੀਆਂ ਦੀ ਜਾਨ ਖਤਰੇ 'ਚ, ਖਾਣ ਨੂੰ ਵੀ ਤਰਸੇ ਲੋਕ
ਸਿਟੀ ਸਿੱਖਸ ਦੇ ਪ੍ਰਧਾਨ ਜਸਵੀਰ ਸਿੰਘ ਨੇ ਸਮਾਗਮ ਦੀ ਕਾਰਵਾਈ ਚਲਾਈ ਜਿਸ ’ਚ ਕਈ ਬੁਲਾਰਿਆਂ ਨੇ ਭਾਸ਼ਣ ਦਿੱਤਾ ਤੇ ਅਨਹਦ ਕੀਰਤਨ ਸੁਸਾਇਟੀ ਨੇ ਸ਼ਬਦ ਕੀਰਤਨ ਕੀਤਾ। ਜਥੇਬੰਦੀ ‘1928 ਇੰਸਟੀਚਿਊਟ’ ਦੀ ਸਹਿ-ਪ੍ਰਧਾਨ ਕਿਰਨ ਕੌਰ ਮਨਕੂ ਨੇ ਕਿਹਾ, ‘‘ਸਾਲ 1699 ’ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਮਨਾਈ ਜਾਣ ਵਾਲੀ ਵਿਸਾਖੀ ਦਾ ਇਸ ਤਰ੍ਹਾਂ ਸਮਾਗਮ ਕਰਵਾਉਣਾ ਵਾਕਈ ਸਨਮਾਨ ਵਾਲੀ ਗੱਲ ਹੈ।
ਵਿਸਾਖੀ ਖਾਲਸੇ ਦੀ ਸ਼ੁਰੂਆਤ ਅਤੇ ਉਸ ਨਾਲ ਸਬੰਧਤ ਸਿੱਖਿਆਵਾਂ ਨੂੰ ਲੈ ਕੇ ਮਨਾਈ ਜਾਂਦੀ ਹੈ, ਜਿਨ੍ਹਾਂ ਵਿੱਚ ਊਚ-ਨੀਚ, ਹੰਕਾਰ ਤੇ ਡਰ ਨੂੰ ਦੂਰ ਕਰਦਿਆਂ ਬਰਾਬਰੀ ’ਤੇ ਜ਼ੋਰ ਦਿੱਤਾ ਗਿਆ ਹੈ।’’ ਉਨ੍ਹਾਂ ਕਿਹਾ, ‘‘ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ ਵੀ ਹੈ, ਜਿਹੜੇ ਸਾਰਿਆਂ ਦੇ ਹੱਕਾਂ ਲਈ ਨਿਡਰ ਹੋ ਕੇ ਲੜੇ। ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਵਜੋਂ ਜਾਣਿਆ ਜਾਂਦਾ ਹੈ ਤੇ ਉਨ੍ਹਾਂ ਨੇ ਹੋਰਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ।’’
ਇਹ ਵੀ ਪੜ੍ਹੋ: PM Modi: ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਤੋਂ ਹਟੀ ਪੀਐਮ ਮੋਦੀ ਦੀ ਤਸਵੀਰ? ਤਕਨੀਕੀ ਖਰਾਬੀ ਜਾਂ ਕੁਝ ਹੋਰ, ਜਾਣੋ
ਸਮਾਗਮ ਮੌਕੇ ਸੰਸਦ ’ਚ ਲੇਬਰ ਪਾਰਟੀ ਦੇ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ ਤੇ ਇਸੇ ਪਾਰਟੀ ਵੱਲੋਂ ਏਸ਼ੀਆ ਤੇ ਪ੍ਰਸ਼ਾਂਤ ਖਿੱਤੇ ਨਾਲ ਸਬੰਧਤ ਮੰਤਰੀ ਕੈਥਰੀਨ ਵੈਸਟ ਤੋਂ ਇਲਾਵਾ ਬੈਰੋਨੈੱਸ ਸੈਂਡੀ ਵਰਮਾ, ਦੱਖਣੀ ਏਸ਼ੀਆ ਮੰਤਰੀ ਲਾਰਡ ਤਾਰਿਕ ਅਹਿਮਦ ਸਣੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿਹਾ ਕਿ ਇਹ ਸਮਾਗਮ ਸੰਸਦੀ ਕੈਲੰਡਰ ’ਚ ਸਾਲਾਨਾ ਸਮਾਗਮ ਵਜੋਂ ਸ਼ਾਮਲ ਹੋ ਜਾਵੇਗਾ। ਸਮਾਗਮ ਮੌਕੇ ਸਿਟੀ ਸਿੱਖਸ ਦੇ ਸਹਿ-ਪ੍ਰਧਾਨ ਪਰਮ ਸਿੰਘ ਨੇ ਵੀ ਸੰਬੋਧਨ ਕੀਤਾ।