(Source: ECI/ABP News)
Chandigarh News: ਗਰਮੀਆਂ ਆਉਂਦੇ ਹੀ ਬਦਲ ਗਏ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਟਾਈਮ, ਹੁਣ ਸਵੇਰੇ 8:00 ਵਜੇ ਤੋਂ ਓਪੀਡੀ ਸ਼ੁਰੂ
Chandigarh News: ਚੰਡੀਗੜ੍ਹ ਤੇ ਮੁਹਾਲੀ ਦੇ ਹਸਪਤਾਲਾਂ ਵਿੱਚ ਅੱਜ ਤੋਂ ਓਪੀਡੀ ਦਾ ਸਮਾਂ ਬਦਲਿਆ ਗਿਆ ਹੈ। ਹੁਣ ਓਪੀਡੀ ਸਵੇਰੇ 9:00 ਵਜੇ ਦੀ ਬਜਾਏ 8:00 ਵਜੇ ਤੋਂ ਸ਼ੁਰੂ ਹੋਵੇਗੀ
![Chandigarh News: ਗਰਮੀਆਂ ਆਉਂਦੇ ਹੀ ਬਦਲ ਗਏ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਟਾਈਮ, ਹੁਣ ਸਵੇਰੇ 8:00 ਵਜੇ ਤੋਂ ਓਪੀਡੀ ਸ਼ੁਰੂ Chandigarh News As soon as summer comes the timings of hospitals and dispensaries have changed Chandigarh News: ਗਰਮੀਆਂ ਆਉਂਦੇ ਹੀ ਬਦਲ ਗਏ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਟਾਈਮ, ਹੁਣ ਸਵੇਰੇ 8:00 ਵਜੇ ਤੋਂ ਓਪੀਡੀ ਸ਼ੁਰੂ](https://feeds.abplive.com/onecms/images/uploaded-images/2024/04/16/22757104ebe64f66785a5965b4f57a4f1713244143495995_original.jpg?impolicy=abp_cdn&imwidth=1200&height=675)
Chandigarh News: ਚੰਡੀਗੜ੍ਹ ਤੇ ਮੁਹਾਲੀ ਦੇ ਹਸਪਤਾਲਾਂ ਵਿੱਚ ਅੱਜ ਤੋਂ ਓਪੀਡੀ ਦਾ ਸਮਾਂ ਬਦਲਿਆ ਗਿਆ ਹੈ। ਹੁਣ ਓਪੀਡੀ ਸਵੇਰੇ 9:00 ਵਜੇ ਦੀ ਬਜਾਏ 8:00 ਵਜੇ ਤੋਂ ਸ਼ੁਰੂ ਹੋਵੇਗੀ ਤੇ ਮਰੀਜ਼ 3:00 ਵਜੇ ਦੀ ਬਜਾਏ ਦੁਪਹਿਰ 2:00 ਵਜੇ ਤੱਕ ਹੀ ਦੇਖੇ ਜਾਣਗੇ। ਇਹ ਗਰਮੀਆਂ ਦਾ ਸਮਾਂ ਸ੍ਰਾਣੀ ਹੈ ਜੋ 15 ਅਕਤੂਬਰ ਤੱਕ ਲਾਗੂ ਰਹੇਗੀ। ਇਸ ਤੋਂ ਬਾਅਦ 16 ਅਕਤੂਬਰ ਤੋਂ 15 ਅਪ੍ਰੈਲ ਤੱਕ ਓਪੀਡੀ ਦਾ ਸਮਾਂ ਮੁੜ 9:00 ਤੋਂ 3:00 ਵਜੇ ਤੱਕ ਬਦਲ ਦਿੱਤਾ ਜਾਵੇਗਾ।
ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਗਰਮੀਆਂ ਵਿੱਚ ਦੁਪਹਿਰ ਤੋਂ ਬਾਅਦ ਬਹੁਤ ਤੇਜ਼ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਾਰਨ ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਵੇਖਦਿਆਂ ਓਪੀਡੀ ਸਵੇਰੇ 1 ਘੰਟਾ ਪਹਿਲਾਂ ਸ਼ੁਰੂ ਕੀਤੀ ਜਾਏਗੀ। ਇਸ ਤੋਂ ਇਲਾਵਾ ਹੋਰ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ 24 ਘੰਟੇ ਉਪਲਬਧ ਰਹਿਣਗੀਆਂ। ਇਨ੍ਹਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਉਧਰ, ਮੁਹਾਲੀ ਦੇ ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਨੇ ਦੱਸਿਆ ਕਿ ਹਸਪਤਾਲਾਂ ਦੇ ਨਾਲ-ਨਾਲ ਸਬ ਡਵੀਜ਼ਨਲ ਹਸਪਤਾਲ ਖਰੜ, ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਤੇ ਹੋਰ ਸਾਰੇ ਸਿਹਤ ਕੇਂਦਰਾਂ, ਕਮਿਊਨਿਟੀ ਹੈਲਥ ਸੈਂਟਰਾਂ, ਸਬ ਹੈਲਥ ਸੈਂਟਰਾਂ, ਆਮ ਆਦਮੀ ਕਲੀਨਿਕਾਂ, ਈਐਸਆਈ ਹਸਪਤਾਲਾਂ ਤੇ ਹੋਰ ਡਿਸਪੈਂਸਰੀਆਂ ਵਿੱਚ ਵੀ ਇਹ ਤਬਦੀਲੀ ਕੀਤੀ ਗਈ ਹੈ।
ਸਿਵਲ ਸਰਜਨ ਦਫ਼ਤਰ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਦਫ਼ਤਰੀ ਕੰਮ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪਹਿਲਾਂ ਵਾਂਗ ਹੀ ਹੋਵੇਗਾ।
ਇੱਥੇ ਦਸ ਦਈਏ ਕਿ ਹੁਣ ਚੰਡੀਗੜ੍ਹ ਤੇ ਮੁਹਾਲੀ ਦੇ ਹਸਪਤਾਲਾਂ ਵਿੱਚ ਓਪੀਡੀ ਸਵੇਰੇ 9:00 ਵਜੇ ਦੀ ਬਜਾਏ 8:00 ਵਜੇ ਤੋਂ ਸ਼ੁਰੂ ਹੋਵੇਗੀ ਤੇ ਮਰੀਜ਼ 3:00 ਵਜੇ ਦੀ ਬਜਾਏ ਦੁਪਹਿਰ 2:00 ਵਜੇ ਤੱਕ ਹੀ ਦੇਖੇ ਜਾਣਗੇ। ਇਹ ਗਰਮੀਆਂ ਦੀ ਸਮਾਂ ਸ੍ਰਾਣੀ ਹੈ ਜੋ ਕਿ 15 ਅਕਤੂਬਰ ਤੱਕ ਹੀ ਲਾਗੂ ਰਹੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)