(Source: ECI/ABP News)
Chandigarh Police: ਆਪ ਦੇ ਇੱਕ ਹੋਰ ਵਿਧਾਇਕ ਦਾ ਚੰਡੀਗੜ੍ਹ ਕੱਟਿਆ ਚਲਾਨ, ਗ਼ਲਤ ਪਾਸੇ ਲਾਈ ਸੀ ਗੱਡੀ, ਜਾਣੋ ਕੌਣ ਹੈ ਵਿਧਾਇਕ
Punjab News: ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਦਾ ਚੰਡੀਗੜ੍ਹ ਵਿੱਚ ਚਲਾਨ ਕੱਟਿਆ ਗਿਆ ਸੀ। ਇਸ ਤੋਂ ਇਲਾਵਾ ਲੁਧਿਆਣਾ ਤੋਂ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਵੀ ਚੰਡੀਗੜ੍ਹ ਪੁਲਿਸ ਵੱਲੋਂ ਚਲਾਨ ਕੱਟਿਆ ਗਿਆ ਸੀ।
![Chandigarh Police: ਆਪ ਦੇ ਇੱਕ ਹੋਰ ਵਿਧਾਇਕ ਦਾ ਚੰਡੀਗੜ੍ਹ ਕੱਟਿਆ ਚਲਾਨ, ਗ਼ਲਤ ਪਾਸੇ ਲਾਈ ਸੀ ਗੱਡੀ, ਜਾਣੋ ਕੌਣ ਹੈ ਵਿਧਾਇਕ Chandigarh police cut off the challan of another AAP MLA the vehicle was driven on the wrong side Chandigarh Police: ਆਪ ਦੇ ਇੱਕ ਹੋਰ ਵਿਧਾਇਕ ਦਾ ਚੰਡੀਗੜ੍ਹ ਕੱਟਿਆ ਚਲਾਨ, ਗ਼ਲਤ ਪਾਸੇ ਲਾਈ ਸੀ ਗੱਡੀ, ਜਾਣੋ ਕੌਣ ਹੈ ਵਿਧਾਇਕ](https://feeds.abplive.com/onecms/images/uploaded-images/2023/08/28/42f53290bfcf002e3b4d4d868b7561ca1693224593509674_original.jpg?impolicy=abp_cdn&imwidth=1200&height=675)
Aam Aadmi Party: ਪੰਜਾਬ ਦੇ ਇੱਕ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦਾ ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤਾ ਗਿਆ। ਅਮਨਦੀਪ ਫਾਜ਼ਿਲਕਾ ਜ਼ਿਲ੍ਹੇ ਦੀ ਬੱਲੂਆਣਾ ਸੀਟ ਤੋਂ ਵਿਧਾਇਕ ਹਨ। ਉਸ ਦੀ ਪ੍ਰਾਈਵੇਟ ਇਨੋਵਾ ਕਾਰ ਸੜਕ ’ਤੇ ਗ਼ਲਤ ਪਾਸੇ ਖੜ੍ਹੀ ਸੀ, ਜਿਸ ’ਤੇ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਕਾਰਵਾਈ ਕੀਤੀ। ਵਿਧਾਇਕ ਦੇ ਨਾਲ ਆਏ ਵਿਅਕਤੀ ਨੇ ਮੌਕੇ 'ਤੇ ਹੀ 500 ਰੁਪਏ ਦਾ ਚਲਾਨ ਪੇਸ਼ ਕੀਤਾ ਅਤੇ ਆਪਣੀ ਗਲਤੀ ਵੀ ਮੰਨ ਲਈ। ਜ਼ਿਕਰ ਕਰ ਦਈਏ ਕਿ ਗੱਡੀ ਦਾ ਨੰਬਰ ਪੀਬੀ 65 ਬੀਏ 3686 ਹੈ।
ਦੱਸ ਦਈਏ ਕਿ ਪੁਲਿਸ ਵੱਲੋਂ ਜਿਸ ਵਾਹਨ ਦਾ ਚਲਾਨ ਕੀਤਾ ਗਿਆ, ਉਹ ਪੰਜਾਬ ਸਿਵਲ ਸੈਕਟਰ ਨੇੜੇ ਸੜਕ ਦੇ ਗਲਤ ਪਾਸੇ ਖੜ੍ਹਾ ਸੀ। ਉੱਥੇ ਸੁਰੱਖਿਆ ਦੇ ਪ੍ਰਬੰਧ ਸੀਆਰਪੀਐਫ ਦੁਆਰਾ ਦੇਖੇ ਜਾ ਰਹੇ ਹਨ। ਸੀ.ਆਰ.ਪੀ.ਐਫ ਵੱਲੋਂ ਇਸ ਗੱਡੀ ਨੂੰ ਹਟਾਉਣ ਦੇ ਕਈ ਵਾਰ ਐਲਾਨ ਕੀਤੇ ਗਏ ਸਨ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਗੱਡੀ ਨੂੰ ਉਥੋਂ ਨਾ ਹਟਾਇਆ ਗਿਆ ਤਾਂ ਸੀਆਰਪੀਐਫ ਵੱਲੋਂ ਇਸ ਦੀ ਸੂਚਨਾ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਨੂੰ ਦਿੱਤੀ ਗਈ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਦਾ ਚਲਾਨ ਕੀਤਾ।
ਜਿਸ ਸਮੇਂ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦੀ ਗੱਡੀ ਸੜਕ ਦੇ ਕਿਨਾਰੇ ਖੜ੍ਹੀ ਸੀ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ.ਆਈ.ਪੀ. ਕਾਫਲਾ ਕੈਬਨਿਟ ਮੀਟਿੰਗ ਲਈ ਸਿਵਲ ਸਕੱਤਰੇਤ ਆਉਣਾ ਸੀ। ਮੁੱਖ ਮੰਤਰੀ ਦੇ ਪ੍ਰੋਟੋਕੋਲ ਅਨੁਸਾਰ ਜਦੋਂ ਉਨ੍ਹਾਂ ਦਾ ਕਾਫ਼ਲਾ ਸੜਕ ਤੋਂ ਰਵਾਨਾ ਹੁੰਦਾ ਹੈ ਤਾਂ ਉਸ ਸੜਕ 'ਤੇ ਕੋਈ ਵਾਹਨ ਖੜ੍ਹਾ ਨਹੀਂ ਹੋਣਾ ਚਾਹੀਦਾ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਦਾ ਚੰਡੀਗੜ੍ਹ ਵਿੱਚ ਚਲਾਨ ਕੱਟਿਆ ਗਿਆ ਸੀ। ਇਸ ਤੋਂ ਇਲਾਵਾ ਲੁਧਿਆਣਾ ਤੋਂ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਵੀ ਚੰਡੀਗੜ੍ਹ ਪੁਲਿਸ ਵੱਲੋਂ ਚਲਾਨ ਕੱਟਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)