Chandigarh Police Salary Scam: ਚੰਡੀਗੜ੍ਹ ਪੁਲਿਸ ਤਨਖਾਹ ਘੁਟਾਲੇ 'ਚ 4 ਹੋਰ ਪੁਲਿਸ ਮੁਲਾਜ਼ਮ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ?
Chandigarh Police Salary Scam News: ਚੰਡੀਗੜ੍ਹ ਪੁਲਿਸ ਤਨਖਾਹ ਘੁਟਾਲੇ ਵਿੱਚ ਹੁਣ ਤੱਕ 13 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। 1.10 ਕਰੋੜ ਰੁਪਏ ਦੇ ਇਸ ਘਪਲੇ ਦਾ ਫਾਇਦਾ ਕਰੀਬ 100 ਪੁਲਿਸ ਮੁਲਾਜ਼ਮਾਂ ਨੂੰ ਹੋਇਆ ਸੀ।
Chandigarh News: ਚੰਡੀਗੜ੍ਹ ਪੁਲਿਸ ਤਨਖ਼ਾਹ ਘੁਟਾਲੇ ਦੀ ਅਜੇ ਵੀ ਲਗਾਤਾਰ ਜਾਂਚ ਚੱਲ ਰਹੀ ਹੈ। ਦੱਸਣਯੋਗ ਹੈ ਕਿ 2019 ਦੇ ਤਨਖਾਹ ਘੁਟਾਲੇ ਦੇ ਸਬੰਧ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਹੁਣ ਤੱਕ 9 ਪੁਲਿਸ ਵਾਲਿਆਂ ਨੂੰ ਸ਼ਾਮਲ ਕਰਕੇ 13 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਕਰੀਬ 3 ਸਾਲਾਂ ਤੋਂ ਚੱਲ ਰਹੀ ਜਾਂਚ 'ਚ 1.10 ਕਰੋੜ ਰੁਪਏ ਦੀ ਗਬਨ ਹੋਣ ਦਾ ਖੁਲਾਸਾ ਹੋਇਆ ਹੈ। ਸੈਂਕੜੇ ਪੁਲਿਸ ਮੁਲਾਜ਼ਮਾਂ ਦੇ ਖਾਤਿਆਂ 'ਚ ਵੱਧ ਤਨਖ਼ਾਹ ਦੀ ਰਕਮ ਜਮ੍ਹਾਂ ਹੋ ਗਈ। ਇਸ ਘੁਟਾਲੇ ਨੇ ਯੂਟੀ ਪੁਲਿਸ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਘੁਟਾਲੇ ਦਾ 100 ਦੇ ਫਾਇਦਾ ਹੋਇਆ ਸੀ ਕਰੀਬ ਪੁਲਿਸ ਮੁਲਾਜ਼ਮਾਂ ਨੂੰ
ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਤਨਖਾਹ ਘੁਟਾਲੇ ਦਾ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਫਾਇਦਾ ਹੋਇਆ ਸੀ। ਫੜੇ ਗਏ ਚਾਰ ਪੁਲੀਸ ਮੁਲਾਜ਼ਮਾਂ ਦੀ ਪਛਾਣ ਹੌਲਦਾਰ ਅਲਵਿੰਦਰ ਸਿੰਘ, ਏਐਸਆਈ ਮੋਹਨ ਸਿੰਘ, ਏਐਸਆਈ ਕ੍ਰਿਸ਼ਨ ਕੁਮਾਰ ਅਤੇ ਹੌਲਦਾਰ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਇਹ ਪੁਲਿਸ ਵਾਲੇ ਵੀ ਉਹਨਾਂ ਪੁਲਿਸ ਵਾਲਿਆਂ ਵਿੱਚ ਸ਼ਾਮਿਲ ਸਨ ਜਿਹਨਾਂ ਨੂੰ ਨੁਕਸਾਨ ਹੋਣ ਦਾ ਫਾਇਦਾ ਹੋਇਆ ਸੀ। ਤਨਖ਼ਾਹ ਘੁਟਾਲੇ ਵਿੱਚ ਹਰੇਕ ਪੁਲਿਸ ਮੁਲਾਜ਼ਮ ਨੂੰ ਕਰੀਬ 5 ਤੋਂ 7 ਲੱਖ ਰੁਪਏ ਦਾ ਮੁਨਾਫ਼ਾ ਹੋਇਆ। ਇਨ੍ਹਾਂ ਮੁਲਜ਼ਮਾਂ ਨੂੰ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਖਾਤਿਆਂ ਵਿੱਚੋਂ ਮਿਲੀ ਰਕਮ ਵਾਪਸ ਨਹੀਂ ਕੀਤੀ ਗਈ।
ਕਿਵੇਂ ਦਿੱਤਾ ਗਿਆ ਘੋਟਾਲੇ ਨੂੰ ਅੰਜ਼ਾਮ?
ਪੁਲਿਸ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਵੱਧ ਤਨਖਾਹਾਂ ਜਮ੍ਹਾਂ ਕਰਵਾ ਕੇ ਇਹ ਘਪਲਾ ਕੀਤਾ ਗਿਆ ਸੀ। ਇਹ ਧੋਖਾਧੜੀ ਲੇਖਾ ਵਿਭਾਗ ਵਿੱਚ ਤਾਇਨਾਤ ਮੁਲਾਜ਼ਮਾਂ ਦੀ ਮਦਦ ਨਾਲ ਕੀਤੀ ਗਈ ਸੀ। ਇਸ ਸਾਲ ਅਪ੍ਰੈਲ ਮਹੀਨੇ ਵਿੱਚ ਏਐਸਆਈ ਵਿਨੋਦ ਕੁਮਾਰ ਅਤੇ ਕਾਂਸਟੇਬਲ ਰਾਜਬੀਰ ਸਿੰਘ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। 1.1 ਕਰੋੜ ਰੁਪਏ ਦੇ ਇਸ ਤਨਖਾਹ ਘੁਟਾਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਸਾਲ 2020 ਵਿੱਚ, ਇਸ ਮਾਮਲੇ ਨੂੰ ਲੈ ਕੇ ਇੱਕ ਗੁਮਨਾਮ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਧੋਖਾਧੜੀ ਦਾ ਪਰਦਾਫਾਸ਼ ਹੋਇਆ। ਦਸੰਬਰ 2019 ਵਿੱਚ ਪੁਲਿਸ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਨਿਸ਼ਚਿਤ ਤਨਖ਼ਾਹ ਤੋਂ ਵੱਧ ਪੈਸੇ ਜਮ੍ਹਾਂ ਕਰਵਾਏ ਗਏ। ਵਾਹਨ ਭੱਤੇ ਅਤੇ ਰਾਸ਼ਨ ਭੋਜਨ ਭੱਤੇ ਵਿੱਚ ਜਾਅਲੀ ਐਂਟਰੀਆਂ ਕਰਵਾ ਕੇ ਇਹ ਧੋਖਾਧੜੀ ਕੀਤੀ ਗਈ ਸੀ।