ਚੰਡੀਗੜ੍ਹ 'ਚ ਧੁੱਪ-ਹੁੰਮਸ ਦਰਮਿਆਨ ਬਦਲੇਗਾ ਮੌਸਮ ਦਾ ਮਿਜ਼ਾਜ; ਮਾਨਸੂਨ ਹੌਲੀ-ਹੌਲੀ ਪੈ ਰਿਹਾ ਕਮਜ਼ੋਰ, ਅਕਤੂਬਰ ਦੇ ਅੰਤ ਜਾਂ ਨਵੰਬਰ ਦੀ ਸ਼ੁਰੂਆਤ ਤੋਂ ਸਰਦੀ ਸ਼ੁਰੂ
ਐਤਵਾਰ ਨੂੰ ਚੰਡੀਗੜ੍ਹ ਚ ਜੰਮ ਕੇ ਮੀਂਹ ਪਿਆ। ਬੀਤੇ ਦਿਨ ਯਾਨੀਕਿ ਸੋਮਵਾਰ ਨੂੰ ਧੁੱਪ ਨਿਕਲਣ ਨਾਲ ਹੁੰਮਸ ਵੱਧ ਗਈ ਅਤੇ ਮੰਗਲਵਾਰ ਨੂੰ ਅਸਮਾਨ ਵਿੱਚ ਧੁੱਪ ਚਮਕ ਰਹੀ ਹੈ। ਅਗਲੇ 24 ਤੋਂ 36 ਘੰਟਿਆਂ ਵਿੱਚ ਹਵਾਵਾਂ ਦੀ ਦਿਸ਼ਾ ਬਦਲਣ ਨਾਲ ਹਲਕੀ ਬਾਰਿਸ਼

Chandigarh Weather Update: ਚੰਡੀਗੜ੍ਹ ਵਿੱਚ ਸੋਮਵਾਰ ਨੂੰ ਧੁੱਪ ਨਿਕਲਣ ਨਾਲ ਹੁੰਮਸ ਵੱਧ ਗਈ ਅਤੇ ਮੰਗਲਵਾਰ ਨੂੰ ਅਸਮਾਨ ਵਿੱਚ ਧੁੱਪ ਚਮਕੀ। ਅਗਲੇ 24 ਤੋਂ 36 ਘੰਟਿਆਂ ਵਿੱਚ ਹਵਾਵਾਂ ਦੀ ਦਿਸ਼ਾ ਬਦਲਣ ਨਾਲ ਹਲਕੀ ਬਾਰਿਸ਼ ਦੇ ਅਸਾਰ ਹਨ, ਪਰ ਭਾਰੀ ਵਰਖਾ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ, ਮੀਂਹ ਘੱਟ ਰਹੇ ਹਨ, ਪਰ ਦਿਨ ਅਤੇ ਰਾਤ ਦੋਹਾਂ ਦੇ ਤਾਪਮਾਨ ਵਿੱਚ ਹਲਕੀ ਘਟਾਓ ਦਰਜ ਕੀਤੀ ਜਾਵੇਗੀ। ਇਸ ਤੋਂ ਬਾਅਦ ਮੌਨਸੂਨ ਹੌਲੀ-ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਦਿਨ ਦੇ ਤਾਪਮਾਨ ਵਿੱਚ ਫਿਰ ਵਾਧਾ ਹੋ ਸਕਦਾ ਹੈ।
ਜਾਣੋ ਕਿਵੇਂ ਦਾ ਰਹੇਗਾ ਮੌਸਮ
ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.3 ਡਿਗਰੀ ਰਿਹਾ, ਜੋ ਕਿ ਆਮ ਤਾਪਮਾਨ ਨਾਲੋਂ 1 ਡਿਗਰੀ ਵੱਧ ਸੀ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਮੌਸਮ ਹਲਕੇ ਬਦਲਾਵਾਂ ਨਾਲ ਰਹੇਗਾ। ਮੰਗਲਵਾਰ ਨੂੰ ਅਸਮਾਨ ਵਿੱਚ ਹਲਕੇ ਬਦਲ ਛਾਏ ਰਹਿਣਗੇ, ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਦਰਜ ਕੀਤੀ ਜਾਵੇਗੀ। ਬੁੱਧਵਾਰ ਨੂੰ ਬੱਦਲ ਛਾਏ ਰਹਿਣ ਦੇ ਅਸਾਰ ਹਨ, ਜਦਕਿ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਵੀ ਹਲਕੇ ਬੱਦਲ ਛਾਏ ਰਹਿਣਗੇ, ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹਿਣ ਦੀ ਉਮੀਦ ਹੈ। ਇਸ ਤਰ੍ਹਾਂ, ਆਉਣ ਵਾਲੇ ਦਿਨਾਂ ਵਿੱਚ ਮੌਸਮ ਹਲਕਾ ਖੁਸ਼ਕ ਅਤੇ ਹਲਕੀ ਹੁੰਮਸ ਵਾਲਾ ਰਹੇਗਾ।
ਜਾਣੋ ਕਦੋਂ ਸਰਦ ਰੁੱਤ ਦੇਏਗੀ ਦਸਤਕ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਮੇਂ ਮੀਂਹ ਕਮਜ਼ੋਰ ਰਹੇਗਾ ਅਤੇ ਅਗਲੇ ਹਫ਼ਤੇ ਤੋਂ ਤਾਪਮਾਨ ਵਿੱਚ ਫਿਰ ਵਾਧਾ ਹੋ ਸਕਦਾ ਹੈ। ਸਰਦੀ ਦੀ ਸ਼ੁਰੂਆਤ ਅਕਤੂਬਰ ਦੇ ਅੰਤ ਜਾਂ ਨਵੰਬਰ ਦੀ ਸ਼ੁਰੂਆਤ ਤੋਂ ਮਹਿਸੂਸ ਹੋਣ ਲੱਗੇਗੀ। ਉਸ ਤੋਂ ਪਹਿਲਾਂ ਸਤੰਬਰ ਅਤੇ ਅਕਤੂਬਰ ਵਿੱਚ ਦਿਨ ਦੇ ਸਮੇਂ ਧੁੱਪ ਅਤੇ ਹੁੰਮਸ ਬਣੀ ਰਹੇਗੀ, ਜਦਕਿ ਰਾਤ ਦੇ ਤਾਪਮਾਨ ਵਿੱਚ ਹਲਕੀ ਗਿਰਾਵਟ ਦੇਖਣ ਨੂੰ ਮਿਲੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















