CM Bhagwant Mann: ਗੋਆ ਤੋਂ ਲੈ ਕੇ ਅਸਮ ਤੱਕ ਪੰਜਾਬ ਵੇਚੇਗਾ ਕਿੰਨੂ, 6 ਸੂਬਿਆਂ ਦੇ ਚੇਅਰਮੈਨਾਂ ਨਾਲ ਸੀਐਮ ਭਗਵੰਤ ਮਾਨ ਦੀ ਮੁਲਾਕਾਤ
Punjab News - ਮੁਲਾਕਾਤ 'ਚ ਸਾਰਿਆਂ ਨਾਲ ਇਹ ਚਰਚਾ ਹੋਈ ਕਿ ਬਾਕੀ ਸੂਬਿਆਂ ਦੀਆਂ ਮੰਡੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਨਾਲ ਗੱਲ ਕੀਤੀ ਜਾਵੇ ਤੇ ਕਿਸਾਨਾਂ ਨੂੰ ਉਸਦੀ ਫ਼ਸਲ ਦਾ ਸਹੀ ਮੁੱਲ ਦਿਵਾਉਣ ਲਈ ਸੂਬਿਆਂ
ਚੰਡੀਗੜ੍ਹ - ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਚੇਅਰਮੈਨ ਅਦਿਤਿਆ ਦੇਵੀਲਾਲ ਚੌਟਾਲਾ ਦੀ ਅਗਵਾਈ ਹੇਠ ਗੋਆ, ਉਤਰਾਖੰਡ, ਰਾਜਸਥਾਨ, ਅਸਮ ਮਾਰਕਟਿੰਗ ਬੋਰਡ ਦੇ ਚੇਅਰਮੈਨ ਤੇ ਅਧਿਕਾਰੀਆਂ ਦੇ ਵਫਦ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਪੰਚਕੂਲਾ ਵਿੱਚ 20 ਅਕਤੂਬਰ ਨੂੰ ਪ੍ਰਬੰਧਿਤ ਇੰਟਰ ਸਟੇਟ ਵਪਾਰ ਸਮੇਲਨ 'ਤੇ ਹੋਈ ਮੀਟਿੰਗ ਦੇ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਸੀਐਮ ਭਗਵੰਤ ਮਾਨ ਨੇ ਲਿਖਿਆ ਕਿ -ਅੱਜ ਵੱਖ-ਵੱਖ ਸੂਬਿਆਂ ਦੇ ਮੰਡੀ ਬੋਰਡ ਦੇ ਚੇਅਰਮੈਨਾਂ ਤੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ...ਪੰਜਾਬ ਤੇ ਬਾਕੀ ਸੂਬਿਆਂ ਦੇ ਮੰਡੀਕਰਨ ਦੇ ਮਸਲਿਆਂ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ...
ਅੱਜ ਇਸ ਮੁਲਾਕਾਤ 'ਚ ਸਾਰਿਆਂ ਨਾਲ ਇਹ ਚਰਚਾ ਹੋਈ ਕਿ ਬਾਕੀ ਸੂਬਿਆਂ ਦੀਆਂ ਮੰਡੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਨਾਲ ਗੱਲ ਕੀਤੀ ਜਾਵੇ ਤੇ ਕਿਸਾਨਾਂ ਨੂੰ ਉਸਦੀ ਫ਼ਸਲ ਦਾ ਸਹੀ ਮੁੱਲ ਦਿਵਾਉਣ ਲਈ ਸੂਬਿਆਂ ਵਿਚਕਾਰ ਵਪਾਰ ਕਰਨ ਨੂੰ ਲੈਕੇ ਵੀ ਚਰਚਾ ਕੀਤੀ...
ਮੀਟਿੰਗ 'ਚ ਮੰਡੀ ਬੋਰਡ ਦੇ ਚੇਅਰਮੈਨਾਂ ਤੇ ਅਫ਼ਸਰਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣਾ ਪ੍ਰਸਤਾਵ ਰੱਖਦੇ ਹੋਏ ਕਿਹਾ ਕਿ ਜਿਵੇਂ ਹਰਿਆਣਾ ਅਤੇ ਪੰਜਾਬ ਵਿਚ ਕਿੰਨੂ ਹੁੰਦਾ ਹੈ ਇਵੇਂ ਹੀ ਗੋਆ ਵਿਚ ਕਾਜੂ ਅਤੇ ਨਾਰਿਅਲ ਹੁੰਦਾ ਹੈ ਅਤੇ ਉਤਰਾਖੰਡ ਵਿਚ ਮੋਟਾ ਅਨਾਜ ਹੁੰਦਾ ਹੈ, ਉਨ੍ਹਾਂ ਨੇ ਕਿਹਾ ਕਿ ਗੋਆ ਨੂੰ ਪੰਜਾਬ ਕਿੰਨੂ ਸਪਲਾਈ ਕਰੇ ਅਤੇ ਉੱਥੋਂ ਕਾਜੂ ਅਤੇ ਨਾਰਿਅਲ ਪੰਜਾਬ ਨੂੰ ਦਿੱਤਾ ਜਾ ਸਕਦਾ ਹੈ। ਤਾਂ ਜੋ ਇਸ ਨਾਲ ਦੇਸ਼ ਦਾ ਕਿਸਾਨ ਇਕ ਦੂਜੇ ਨਾਲ ਜੁੜ ਜਾਵੇ।
ਉਨ੍ਹਾਂ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਆਪਣੇ ਆਪਣੇ ਸੂਬੇ ਵਿਚ ਇਕ ਅਜਿਹੇ ਸਪੈਸ਼ਲ ਐਗਰੀਕਲਚਰ ਜੋਨ ਦੀ ਵਿਵਸਥਾ ਕਰਨੀ ਚਾਹੀਦੀ ਹੈ ਜਿਸ ਵਿਚ ਹਰ ਸੂਬੇ ਨੂੰ ਦੋ ਤਿੰਨ ਏਕੜ ਥਾਂ ਉਪਲਬਧ ਕਰਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੇ ਫਸਲ ਦੇ ਸਹੀ ਦਾਮ ਦੇ ਨਾਲ-ਨਾਲ ਸਟੋਰੇਜ ਦੀ ਸਮਸਿਆ ਤੇ ਰਹਿਣ ਦੀ ਸਮਸਿਆ ਤੋਂ ਵੀ ਮੁਕਤੀ ਮਿਲ ਸਕੇ। ਇਸ ਪ੍ਰਸਤਾਵ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਲਾਘਾ ਕਰ ਆਪਣੀ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਜਲਦੀ ਹੀ ਪੰਜਾਬ ਵਿਚ ਵੀ ਇਟਰ ਸਟੇਟਵਪਾਰ ਸਮੇਲਨ ਦਾ ਪ੍ਰਬੰਧ ਕਰਵਾਇਆ ਜਾਵੇਗਾ।
ਇਸ ਮੌਕੇ 'ਤੇ ਪੰਜਾਬ ਮਾਰਕਟਿੰਗ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਤ, ਗੋਆ ਦੇ ਚੇਅਰਮੈਨ ਪ੍ਰਕਾਸ਼ ਸ਼ੰਕਰ ਵੇਲਿਪ, ਉਤਰਾਖੰਡ ਮਾਰਕਟਿੰਗ ਬੋਰਡ ਦੇ ਅਧਿਕਾਰੀ ਆਸ਼ੀਸ਼ ਭਟਗੇਨ, ਰਾਜਸਥਾਨ ਮਾਰਕਟਿੰਗ ਬੋਰਡ ਦੇ ਅਧਿਕਾਰੀ ਕੇਸਰ ਸਿੰਘ, ਅਸਾਮ ਦੇ ਅਧਿਕਾਰੀ ਤੇਜ ਪ੍ਰਤਾਪ ਭੁਸ਼ਲ, ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਅਧਿਕਾਰੀ ਸ਼ਾਮਿਲ ਹਨ।