(Source: ECI/ABP News)
CM ਮਾਨ ਨੇ ਚੰਦਰਯਾਨ-3 ਦੀ ਲਾਂਚਿੰਗ ਵੇਖ ਪਰਤੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ, ਕੀਤਾ ਅਹਿਮ ਐਲਾਨ
CM Mann: ਚੰਦਰਯਾਨ-3 ਦੀ ਲਾਂਚਿੰਗ ਵੇਖ ਕੇ ਪਰਤੇ ਬੱਚਿਆਂ ਨਾਲ CM ਮਾਨ ਨੇ ਮੁਲਾਕਾਤ ਕੀਤੀ। ਸੀਐਮ ਮਾਨ ਨੇ ਬੱਚਿਆਂ ਵੱਲੋਂ ਹਾਸਿਲ ਕੀਤੇ ਅਨੁਭਵ ਨੂੰ ਸਾਂਝਾ ਕੀਤਾ ।
![CM ਮਾਨ ਨੇ ਚੰਦਰਯਾਨ-3 ਦੀ ਲਾਂਚਿੰਗ ਵੇਖ ਪਰਤੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ, ਕੀਤਾ ਅਹਿਮ ਐਲਾਨ CM Maan met the students who were excited to see the launch of Chandrayaan-3, made an important announcement CM ਮਾਨ ਨੇ ਚੰਦਰਯਾਨ-3 ਦੀ ਲਾਂਚਿੰਗ ਵੇਖ ਪਰਤੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ, ਕੀਤਾ ਅਹਿਮ ਐਲਾਨ](https://feeds.abplive.com/onecms/images/uploaded-images/2023/07/16/0fb81be141f266c3172b1abf3f089a971689507506075700_original.jpg?impolicy=abp_cdn&imwidth=1200&height=675)
Chandrayaan-3 Punjabi students: ਪੁਲਾੜ ਦੀ ਦੁਨੀਆ ’ਚ ਭਾਰਤ ਨੇ ਇਤਿਹਾਸ ਰਚਿਆ ਹੈ। 14 ਜੁਲਾਈ ਨੂੰ ਚੰਨ ਨੂੰ ਛੋਹਣ ਲਈ ਚੰਦਰਯਾਨ-3 ਨੂੰ ਲਾਂਚ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ। ਇਸ ਖਾਸ ਮੌਕੇ ਉੱਤੇ ਪੰਜਾਬ ਤੋਂ ਵੀ ਕੁੱਝ ਵਿਦਿਆਰਥੀ ਇਸ ਇਤਿਹਾਸਿਕ ਪਲ ਦੇ ਗਵਾਹ ਬਣਨ ਲਈ ਸ਼੍ਰੀਹਰਿਕੋਟਾ ਗਏ ਹੋਏ ਸਨ।
ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀਹਰਿਕੋਟਾ ਤੋਂ ਵਾਪਸ ਪਰਤੇ 30 ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ ਗਈ । ਸੀਐਮ ਮਾਨ ਵੱਲੋਂ ਇਨ੍ਹਾਂ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।
CM ਮਾਨ ਵੱਲੋਂ ਕੀਤਾ ਗਿਆ ਵੱਡਾ ਐਲਾਨ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ 23 ਜੁਲਾਈ ਨੂੰ ਸਿੰਗਾਪੁਰ ਵਿਖੇ ਪ੍ਰਿੰਸੀਪਲਾਂ ਦਾ ਬੈਚ ਟਰੇਨਿੰਗ ਲਈ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਡਾ ਐਲਾਨ ਕੀਤਾ ਕਿ ਪੰਜਾਬ ਵਿੱਚ ਇਸਰੋ ਦਾ ਮਿਊਜ਼ੀਅਮ ਬਣਾਇਆ ਜਾਵੇਗਾ। ਇਥੇ ਦੱਸ ਦੇਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਕੁੱਲ 30 ਬੱਚੇ ਚੰਦਰਯਾਨ-3 ਦੀ ਲਾਂਚਿੰਗ ਵੇਖਣ ਲਈ ਸ਼੍ਰੀਹਰਿਕੋਟਾ ਵਿਖੇ ਗਏ ਸਨ, ਇਨ੍ਹਾਂ ਵਿਚ 15 ਕੁੜੀਆਂ ਅਤੇ 15 ਮੁੰਡੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸਰੋ ਨਾਲ ਗੱਲ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ 'ਚ 13 ਹੋਰ ਲਾਂਚਿੰਗ ਹੋਣਗੀਆਂ, ਜਿਨ੍ਹਾਂ ਵਿਚ ਪਹਿਲੀ ਦਫ਼ਾ ਸਰਕਾਰੀ ਬੱਚਿਆਂ ਨੂੰ ਲਾਂਚਿੰਗ ਵੇਖਣ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਨਿੱਜੀ ਸਕੂਲਾਂ ਦੇ ਬੱਚੇ ਲਾਂਚਿੰਗ ਵੇਖਣ ਜਾਂਦੇ ਸਨ ਪਰ ਹੁਣ ਆਉਣ ਵਾਲੇ ਸਮੇਂ ਵਿਚ ਸਕੂਲ ਆਫ਼ ਐਮੀਨੈਂਸ ਤੋਂ ਬੱਚੇ ਜਾਣਗੇ। ਪਹਿਲੀ ਦਫ਼ਾ ਸਰਕਾਰੀ ਬੱਚਿਆਂ ਨੂੰ ਭੇਜਿਆ ਜਾਵੇਗਾ।
ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸੀਐਮ ਮਾਨ ਨਾਲ ਸਾਂਝਾ ਕੀਤਾ ਤਜ਼ਰਬਾ
ਇਸ ਮੌਕੇ ਚੰਦਰਯਾਨ-3 ਦੀ ਲਾਈਵ ਲਾਂਚਿੰਗ ਵੇਖ ਕੇ ਪਰਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਬੱਚਿਆਂ ਨੇ ਕਿਹਾ ਕਿ ਉਹ ਉਥੇ ਵਿਗਿਆਨੀਆਂ ਨਾਲ ਮਿਲੇ, ਉਨ੍ਹਾਂ ਨਾਲ ਗੱਲਬਾਤ ਕਰਕੇ ਅਤੇ ਚੰਦਰਯਾਨ-3 ਦੀ ਲਾਈਵ ਲਾਂਚਿੰਗ ਵੇਖ ਕੇ ਬਹੁਤ ਹੀ ਵਧੀਆ ਲੱਗਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)