Donald Trump: ਟਰੰਪ ਦੀ ਟੀਮ 'ਚ ਚੰਡੀਗੜ੍ਹ ਦੀ ਹਰਮੀਤ ਕੌਰ ਢਿੱਲੋਂ ਦੀ ਐਂਟਰੀ, ਮਿਲੀ ਵੱਡੀ ਜ਼ਿੰਮੇਵਾਰੀ
ਇੱਕ ਪੋਸਟ 'ਚ ਟਰੰਪ ਨੇ ਹਰਮੀਤ ਢਿੱਲੋਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ। ਇਸ ਤੋਂ ਪਹਿਲਾਂ ਟਰੰਪ ਨੇ ਡਾਕਟਰ ਜੈ ਭੱਟਾਚਾਰੀਆ, ਵਿਵੇਕ ਰਾਮਾਸਵਾਮੀ ਅਤੇ ਕਸ਼ ਪਟੇਲ ਨੂੰ ਆਪਣੀ ਕੈਬਨਿਟ ਦਾ ਹਿੱਸਾ ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਇਸ ਸੂਚੀ ਵਿੱਚ ਹਰਮੀਤ ਢਿੱਲੋਂ ਦਾ ਨਾਂ ਵੀ ਜੁੜ ਗਿਆ ਹੈ।
Harmeet K Dhillon: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀ ਟੀਮ 'ਚ ਇੱਕ ਹੋਰ ਭਾਰਤੀ ਸ਼ਾਮਲ ਹੋ ਗਿਆ ਹੈ। ਟਰੰਪ ਨੇ ਭਾਰਤੀ ਮੂਲ ਦੀ ਹਰਮੀਤ ਕੌਰ ਢਿੱਲੋਂ (Harmeet K Dhillon) ਨੂੰ ਕਾਨੂੰਨ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ (Assistant Attorney General) ਵਜੋਂ ਚੁਣਿਆ ਹੈ।
ਸੋਮਵਾਰ ਨੂੰ ਟਰੂਥ ਸੋਸ਼ਲ 'ਤੇ ਇੱਕ ਪੋਸਟ 'ਚ ਟਰੰਪ ਨੇ ਹਰਮੀਤ ਢਿੱਲੋਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ। ਇਸ ਤੋਂ ਪਹਿਲਾਂ ਟਰੰਪ ਨੇ ਡਾਕਟਰ ਜੈ ਭੱਟਾਚਾਰੀਆ, ਵਿਵੇਕ ਰਾਮਾਸਵਾਮੀ ਅਤੇ ਕਸ਼ ਪਟੇਲ ਨੂੰ ਆਪਣੀ ਕੈਬਨਿਟ ਦਾ ਹਿੱਸਾ ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਇਸ ਸੂਚੀ ਵਿੱਚ ਹਰਮੀਤ ਢਿੱਲੋਂ ਦਾ ਨਾਂ ਵੀ ਜੁੜ ਗਿਆ ਹੈ।
ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਹਰਮੀਤ ਦੇਸ਼ ਦੇ ਚੋਟੀ ਦੇ ਵਕੀਲਾਂ ਵਿੱਚੋਂ ਇੱਕ ਹੈ, ਜੋ ਇਹ ਯਕੀਨੀ ਬਣਾਉਣ ਲਈ ਲੜ ਰਹੀ ਹੈ ਕਿ ਵੋਟਾਂ ਦੀ ਕਾਨੂੰਨੀ ਤੌਰ 'ਤੇ ਗਿਣਤੀ ਹੋਵੇ। ਹਰਮੀਤ ਸਿੱਖ ਧਾਰਮਿਕ ਭਾਈਚਾਰੇ ਦੀ ਇੱਕ ਸਤਿਕਾਰਤ ਮੈਂਬਰ ਹੈ। ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਲਈ ਲੜ ਰਹੀ ਹੈ।" ਇਸ ਦੇ ਜਵਾਬ 'ਚ ਹਰਮੀਤ ਢਿੱਲੋਂ ਨੇ ਕਿਹਾ ਹੈ ਕਿ ਇਹ ਅਹੁਦਾ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਤੇ ਟਰੰਪ ਦਾ ਧੰਨਵਾਦ ਕੀਤਾ ਹੈ।
I'm extremely honored by President Trump's nomination to assist with our nation's civil rights agenda. It has been my dream to be able to serve our great country, and I am so excited to be part of an incredible team of lawyers led by @PamBondi. I cannot wait to get to work!
— Harmeet K. Dhillon (@pnjaban) December 10, 2024
I… pic.twitter.com/L2NCA9m987
2 ਅਪ੍ਰੈਲ 1969 ਨੂੰ ਚੰਡੀਗੜ੍ਹ ਵਿੱਚ ਜਨਮੀ ਢਿੱਲੋਂ ਦੋ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ। ਉਹ ਉੱਤਰੀ ਕੈਰੋਲੀਨਾ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਵੱਡੀ ਹੋਈ। ਇਸ ਤੋਂ ਬਾਅਦ ਉਹ ਨਿਊਯਾਰਕ ਚਲੀ ਗਈ। ਢਿੱਲੋਂ ਨੇ ਡਾਰਟਮਾਊਥ ਕਾਲਜ (Dartmouth College ) ਤੋਂ ਕਲਾਸੀਕਲ ਸਟੱਡੀਜ਼ ਤੇ ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ਼ ਲਾਅ (University of Virginia Law School) ਤੋਂ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ।
ਜ਼ਿਕਰ ਕਰ ਦਈਏ ਕਿ ਹਰਮੀਤ ਢਿੱਲੋਂ ਦੇ ਪਿਤਾ ਡਾ: ਤੇਜਪਾਲ ਐਸ ਢਿੱਲੋਂ ਇੱਕ ਆਰਥੋਪੀਡਿਕ ਸਰਜਨ ਸਨ ਜੋ 1971 ਵਿੱਚ ਪਹਿਲਾਂ ਇੰਗਲੈਂਡ ਅਤੇ ਫਿਰ ਅਮਰੀਕਾ ਚਲੇ ਗਏ। ਢਿੱਲੋਂ 12 ਸਾਲ ਦੀ ਸੀ ਜਦੋਂ ਉਹ ਅਮਰੀਕਾ ਦੀ ਨਾਗਰਿਕ ਬਣੀ।