Chandigarh News: ਸਰਹੱਦ 'ਤੇ ਨਸ਼ਿਆਂ ਦੀ ਤਸਕਰੀ ਬੀਐਸਐਫ ਲਈ ਵੱਡੀ ਚੁਣੌਤੀ, 755 ਕਿਲੋ ਨਸ਼ੀਲਾ ਪਦਾਰਥ ਜ਼ਬਤ
Chandigarh News: ਬੀਐਸਐਫ ਨੇ ਇਸ ਸਾਲ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਕਾਫੀ ਸ਼ਿਕੰਜਾ ਕੱਸਿਆ ਹੈ। ਚੰਡੀਗੜ੍ਹ ਵਿੱਚ ਬੀਐਸਐਫ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸਾਲ ਦਾ ਰਿਪੋਰਟ ਕਾਡਰ ਪੇਸ਼ ਕੀਤਾ ਗਿਆ।
ਅਸ਼ਰਫ ਢੁੱਡੀ ਦੀ ਰਿਪੋਰਟ
Chandigarh News: ਬੀਐਸਐਫ ਨੇ ਇਸ ਸਾਲ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਕਾਫੀ ਸ਼ਿਕੰਜਾ ਕੱਸਿਆ ਹੈ। ਚੰਡੀਗੜ੍ਹ ਵਿੱਚ ਬੀਐਸਐਫ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸਾਲ ਦਾ ਰਿਪੋਰਟ ਕਾਡਰ ਪੇਸ਼ ਕੀਤਾ ਗਿਆ। ਬੀਐਸਐਫ ਦੇ ਵਿਸ਼ੇਸ਼ ਡੀਜੀ ਯੋਗੇਸ਼ ਬਹਾਦਰ ਖੁਨਰੀਆ ਨੇ ਦੱਸਿਆ ਕਿ ਇਸ ਸਾਲ ਡ੍ਰੋਨ ਰਾਹੀਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਈ ਹੈ।
ਬੀਐਸਐਫ ਦੇ ਵਿਸ਼ੇਸ਼ ਡੀਜੀ ਯੋਗੇਸ਼ ਬਹਾਦਰ ਖੁਨਰੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਐਸਐਫ ਨੇ ਹੁਣ ਤੱਕ ਇੱਕ ਸਾਲ ਵਿੱਚ ਸਰਹੱਦ 'ਤੇ 95 ਡ੍ਰੋਨ ਫੜੇ ਹਨ। ਇਸ ਦੌਰਾਨ 36 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨੀ ਵੱਲੋਂ ਨੌਂ ਘੁਸਪੈਠ ਦੀਆਂ ਕੋਸ਼ਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਬੀਐਸਐਫ ਵੱਲੋਂ 755 ਕਿਲੋ ਨਸ਼ੀਲਾ ਪਦਾਰਥ ਜ਼ਬਤ, 15 ਰਾਈਫਲਾਂ, 38 ਪਿਸਤੌਲ ਜ਼ਬਤ ਕੀਤੇ ਗਏ ਹਨ।
ਬੀਐਸਐਫ ਦਾ ਕਹਿਣਾ ਹੈ ਕਿ ਨਸ਼ੇ ਬੀਐਸਐਫ ਲਈ ਵੱਡੀ ਚੁਣੌਤੀ ਹਨ। ਡ੍ਰੋਨ ਨੂੰ ਕੰਟਰੋਲ ਕਰਨਾ ਸਾਡੇ ਲਈ ਵੱਡੀ ਚੁਣੌਤੀ ਹੈ। ਸਰਹੱਦ 'ਤੇ ਪੁਲਿਸ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਹੈ। ਇਹ ਯੋਜਨਾ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਬਣਾਈ ਗਈ ਹੈ। ਸੀਸੀਟੀਵੀ ਲਗਾਉਣ ਦੀ ਯੋਜਨਾ ਹੈ। 31 ਮਾਰਚ ਤੱਕ ਸੀਸੀਟੀਵੀ ਲਗਾਏ ਜਾਣਗੇ। ਅਪਰਾਧੀਆਂ ਨੂੰ ਰੋਕਣ ਵਿੱਚ ਸਫਲਤਾ ਮਿਲੇਗੀ। ਐਸਓਪੀ ਵੀ ਬਣਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੱਡੇ ਡ੍ਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਵਿੱਚ 3 ਕਿਲੋ ਤੋਂ ਵੱਧ ਦਾ ਸਾਮਾਨ ਲਿਜਾਇਆ ਜਾਂਦਾ ਸੀ ਪਰ ਹੁਣ ਛੋਟੇ ਡ੍ਰੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੀਐਸਐਫ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਇਸ ਲਈ ਵੀ ਕੀਤੀ ਜਾਂਦੀ ਹੈ ਕਿਉਂਕਿ ਇਹ ਘੱਟ ਦਿਖਾਈ ਦਿੰਦਾ ਹੈ। ਇੱਕ ਛੋਟੇ ਡ੍ਰੋਨ ਨਾਲ ਸਿਰਫ 500 ਗ੍ਰਾਮ ਦਾ ਸਾਮਾਨ ਲਿਆਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Punjab News: ਮਾਨ ਸਰਕਾਰ ਤਾਂ ਨਹੀਂ ਸ਼ਰਾਬ ਦੀ ਹੋਮ ਡਲਿਵਰੀ ਦੀ ਯੋਜਨਾ ਬਣਾ ਰਹੀ ?
ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਸਰਹੱਦ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਵੀ ਕਾਫੀ ਜਾਣਕਾਰੀ ਮਿਲੀ ਹੈ। ਇਸ ਜਾਣਕਾਰੀ ਤੋਂ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਕਿਸਾਨਾਂ ਤੋਂ ਮਿਲੀ ਜਾਣਕਾਰੀ ਨੇ ਅਜਿਹੀਆਂ ਨਾਪਾਕ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦ ਕੀਤੀ ਹੈ।
ਇਹ ਵੀ ਪੜ੍ਹੋ: How to make Organic Jaggery: ਆਖਰ ਕਿਵੇਂ ਬਣਦਾ ਔਰਗੈਨਿਕ ਗੁੜ? ਜਾਣੋ ਸਰਦੀਆਂ 'ਚ ਗੁੜ ਖਾਣ ਦੇ ਫਾਇਦੇ