(Source: ECI/ABP News)
Chandigarh News: ਸਾਬਕਾ IAS ਅਧਿਕਾਰੀ ਦੇ ਘਰ ED ਦਾ ਛਾਪਾ, ਕਰੋੜਾਂ ਦੀ ਨਕਦੀ ਤੇ ਗਹਿਣੇ ਬਰਾਮਦ, ਨੋਟ ਗਿਨਣ ਵਾਲੀ ਮਸ਼ੀਨ ਦਾ ਵੀ ਨਿਕਲਿਆ ਧੂੰਆਂ !
ਈਡੀ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਸਾਬਕਾ ਆਈਐਸ ਅਧਿਕਾਰੀ ਦਾ ਨਾਂਅ ਇਸ ਤੋਂ ਪਹਿਲਾਂ ਯੂਪੀ ਵਿੱਚ ਮੈਮੋਰੀਅਲ ਘੁਟਾਲੇ ਵਿੱਚ ਵੀ ਆਇਆ ਸੀ। ਵਿਜੀਲੈਂਸ ਵੱਲੋਂ ਉਸ ਨੂੰ ਨੋਟਿਸ ਵੀ ਭੇਜਿਆ ਗਿਆ ਸੀ। ਹਾਲਾਂਕਿ ਉਹ ਉਸ ਸਮੇਂ ਵਿਦੇਸ਼ ਵਿੱਚ ਸੀ।
![Chandigarh News: ਸਾਬਕਾ IAS ਅਧਿਕਾਰੀ ਦੇ ਘਰ ED ਦਾ ਛਾਪਾ, ਕਰੋੜਾਂ ਦੀ ਨਕਦੀ ਤੇ ਗਹਿਣੇ ਬਰਾਮਦ, ਨੋਟ ਗਿਨਣ ਵਾਲੀ ਮਸ਼ੀਨ ਦਾ ਵੀ ਨਿਕਲਿਆ ਧੂੰਆਂ ! ED raids the house of former IAS officer in Chandigarh Chandigarh News: ਸਾਬਕਾ IAS ਅਧਿਕਾਰੀ ਦੇ ਘਰ ED ਦਾ ਛਾਪਾ, ਕਰੋੜਾਂ ਦੀ ਨਕਦੀ ਤੇ ਗਹਿਣੇ ਬਰਾਮਦ, ਨੋਟ ਗਿਨਣ ਵਾਲੀ ਮਸ਼ੀਨ ਦਾ ਵੀ ਨਿਕਲਿਆ ਧੂੰਆਂ !](https://feeds.abplive.com/onecms/images/uploaded-images/2024/09/14/261b5d2e5906282079aff7ec4805126f1726280427386785_original.jpg?impolicy=abp_cdn&imwidth=1200&height=675)
Chandigarh News: ਈਡੀ ਨੇ ਲਗਜ਼ਰੀ ਫਲੈਟ ਬਣਾਉਣ ਵਾਲੀ ਕੰਪਨੀ ਨਾਲ ਜੁੜੇ ਇੱਕ ਪ੍ਰੋਜੈਕਟ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਚੰਡੀਗੜ੍ਹ ਸਥਿਤ ਸੇਵਾਮੁਕਤ ਅਧਿਕਾਰੀ ਤੇ ਨੋਇਡਾ ਅਥਾਰਟੀ ਦੇ ਸਾਬਕਾ ਸੀਈਓ ਮਹਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਉਸ ਦੇ ਘਰ ਤੋਂ 1 ਕਰੋੜ ਰੁਪਏ ਦੀ ਨਕਦੀ, 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ। ਇਸ ਮਾਮਲੇ ਦੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰ ਕਰ ਦਈਏ ਕਿ ਪਿਛਲੇ ਦੋ ਦਿਨਾਂ 'ਚ ਈਡੀ ਨੇ ਚੰਡੀਗੜ੍ਹ ਸਮੇਤ 11 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇਮਾਰੀ ਦਿੱਲੀ, ਮੇਰਠ ਅਤੇ ਨੋਇਡਾ ਵਿੱਚ ਹੋਈ। ਇਸ ਦੌਰਾਨ ਪ੍ਰਾਜੈਕਟ ਨਾਲ ਜੁੜੇ ਹਰ ਵਿਅਕਤੀ ਦੀ ਜਾਇਦਾਦ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਕਰੀਬ 300 ਕਰੋੜ ਰੁਪਏ ਦਾ ਘਪਲਾ ਹੈ। ਇਸ ਮਾਮਲੇ ਵਿੱਚ ਈਡੀ ਨੇ ਪਹਿਲਾਂ ਹੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਸੂਤਰਾਂ ਮੁਤਾਬਕ ਸਾਬਕਾ ਆਈਏਐਸ ਅਧਿਕਾਰੀ ਮਹਿੰਦਰ ਸਿੰਘ ਬਸਪਾ ਸਰਕਾਰ ਦੇ ਖ਼ਾਸ ਅਫ਼ਸਰਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ। ਇਸ ਦੌਰਾਨ ਈਡੀ ਨੇ ਮੇਰਠ ਨਿਵਾਸੀ ਆਦਿਤਿਆ ਗੁਪਤਾ ਤੇ ਆਸ਼ੀਸ਼ ਗੁਪਤਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਉਨ੍ਹਾਂ ਦੀ ਜਗ੍ਹਾ ਤੋਂ ਕਰੋੜਾਂ ਰੁਪਏ ਦੇ ਹੀਰੇ ਵੀ ਬਰਾਮਦ ਹੋਏ ਹਨ।
ਹਾਲਾਂਕਿ ਈਡੀ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਸਾਬਕਾ ਆਈਐਸ ਅਧਿਕਾਰੀ ਦਾ ਨਾਂਅ ਇਸ ਤੋਂ ਪਹਿਲਾਂ ਯੂਪੀ ਵਿੱਚ ਮੈਮੋਰੀਅਲ ਘੁਟਾਲੇ ਵਿੱਚ ਵੀ ਆਇਆ ਸੀ। ਵਿਜੀਲੈਂਸ ਵੱਲੋਂ ਉਸ ਨੂੰ ਨੋਟਿਸ ਵੀ ਭੇਜਿਆ ਗਿਆ ਸੀ। ਹਾਲਾਂਕਿ ਉਹ ਉਸ ਸਮੇਂ ਵਿਦੇਸ਼ ਵਿੱਚ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)