ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

Chandigarh Mayor Election: ਭਲਕੇ ਕੌਣ ਹੋਵੇਗਾ ਮੇਅਰ ਦੀ ਕੁਰਸੀ ‘ਤੇ ਬਿਰਾਜਮਾਨ? ਸਵੇਰੇ ਪੈਣਗੀਆਂ ਵੋਟਾਂ ਅਤੇ ਆਵੇਗਾ ਨਤੀਜਾ

Chandigarh Mayor Election Voting:

Chandigarh Mayor Election: ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਭਲਕੇ 18 ਜਨਵਰੀ ਵੀਰਵਾਰ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣ ਹੋਵੇਗੀ। ਅਜਿਹੇ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲੀ ਵਾਰ I.N.D.I.A ਗਠਜੋੜ ਅਤੇ ਭਾਜਪਾ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। ਜਿੱਥੇ ਕਾਂਗਰਸ ਅਤੇ 'ਆਪ' ਇਕੱਠੇ ਚੋਣ ਲੜ ਰਹੇ ਹਨ, ਉੱਥੇ ਹੀ ਭਾਜਪਾ ਇਕੱਲਿਆਂ ਮੈਦਾਨ ਵਿਚ ਉਤਰੀ ਹੈ। ਆਮ ਆਦਮੀ ਪਾਰਟੀ ਨੇ ਮੇਅਰ ਲਈ ਉਮੀਦਵਾਰ ਉਤਾਰਿਆ ਹੈ। ਉੱਥੇ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਕਾਂਗਰਸੀ ਉਮੀਦਵਾਰ ਮੈਦਾਨ ਵਿੱਚ ਹਨ ਅਤੇ ਦੋਵੇਂ ਪਾਰਟੀਆਂ ਇੱਕ ਦੂਜੇ ਦਾ ਸਮਰਥਨ ਕਰ ਰਹੀਆਂ ਹਨ।

ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਦਿਲਚਸਪ ਹੋ ਗਈ ਹੈ। ਇਸ ਵਾਰ ਬੀਜੇਪੀ, ਆਮ ਆਦਮੀ ਪਾਰਟੀ ਤੇ ਕਾਂਗਰਸ ਤਿੰਨੇ ਪਾਰਟੀਆਂ ਚੋਣ ਮੈਦਾਨ ਵਿੱਚ ਹਨ। ਇਸ ਲਈ ਨਗਰ ਨਿਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਮੇਅਰ ਚੋਣਾਂ ਵਿੱਚ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। 

ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਚੁਣੇ ਗਏ ਕੌਂਸਲਰਾਂ ਦੀ ਗਿਣਤੀ 35 ਹੈ। ਤਾਜ਼ਾ ਸਥਿਤੀ ਅਨੁਸਾਰ ਭਾਜਪਾ ਕੋਲ 14 ਕੌਂਸਲਰ ਹਨ ਤੇ ਸਥਾਨਕ ਸੰਸਦ ਮੈਂਬਰ ਦੀ ਇੱਕ ਵੋਟ ਨਾਲ ਭਾਜਪਾ ਕੋਲ ਕੁੱਲ 15 ਵੋਟਾਂ ਹਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ 13, ਕਾਂਗਰਸ ਕੋਲ 7 ਤੇ ਸ਼੍ਰੋਮਣੀ ਅਕਾਲੀ ਦਲ ਕੋਲ ਇੱਕ ਕੌਂਸਲਰ ਦੀ ਵੋਟ ਹੈ। 

ਇਹ ਵੀ ਪੜ੍ਹੋ: Mukerian Accident: ਸੜਕ ਹਾਦਸੇ 'ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ, ਸੀਐਮ ਮਾਨ ਨੇ ਪੀੜਤ ਪਰਿਵਾਰਾਂ ਲਈ ਕੀਤਾ ਵੱਡਾ ਐਲਾਨ

ਉਧਰ, ਚੰਡੀਗੜ੍ਹ ਨਗਰ ਨਿਗਮ ਦੀ 18 ਜਨਵਰੀ ਨੂੰ ਹੋਣ ਵਾਲੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਲਈ ਨਾਮਜ਼ਦਗੀਆਂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਆਪੋ-ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ। ਮੇਅਰ ਚੋਣਾਂ ਲਈ ਨਗਰ ਨਿਗਮ ਦੇ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਬਣਾਇਆ ਗਿਆ ਹੈ।

ਦੂਜੇ ਪਾਸੇ ਚੰਡੀਗੜ੍ਹ ਦੇ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਜੋੜ-ਤੋੜ ਦੀ ਰਾਜਨੀਤੀ ਆਪਣੇ ਸਿਖਰਾਂ ’ਤੇ ਹੈ। ਕੁਝ ਦਿਨ ਪਹਿਲਾਂ ‘ਆਪ’ ਦਾ ਇੱਕ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋਇਆ ਸੀ ਤੇ ਸ਼ਨੀਵਾਰ ਨੂੰ ਭਾਜਪਾ ਦਾ ਇੱਕ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ‘ਆਪ’ ਵਿੱਚ ਸ਼ਾਮਲ ਹੋ ਗਿਆ। ਇਸ ਲਈ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ ਹੈ।

ਕਾਂਗਰਸ ਨੇ ਮੇਅਰ ਦੇ ਅਹੁਦੇ ਲਈ ਕੌਂਸਲਰ ਜਸਬੀਰ ਸਿੰਘ ਬੰਟੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਲਈ ਗੁਰਪ੍ਰੀਤ ਸਿੰਘ ਗਾਬੀ ਤੇ ਡਿਪਟੀ ਮੇਅਰ ਲਈ ਨਿਰਮਲਾ ਦੇਵੀ ਨੂੰ ਚੋਣ ਅਖਾੜੇ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਪਾਰਟੀ ਦੇ ਤਿੰਨੇ ਉਮੀਦਵਾਰਾਂ ਨੇ ਸ਼ਨੀਵਾਰ ਨੂੰ ਆਪਣੀਆਂ ਨਾਮਜ਼ਦਗੀਆਂ ਭਰੀਆਂ। 

‘ਆਪ’ ਨੇ ਤਿੰਨਾਂ ਅਹੁਦਿਆਂ ਲਈ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਉਨ੍ਹਾਂ ਕੌਂਸਲਰ ਕੁਲਦੀਪ ਟੀਟਾ ਨੂੰ ਮੇਅਰ, ਨੇਹਾ ਮੁਸਾਵਤ ਨੂੰ ਸੀਨੀਅਰ ਡਿਪਟੀ ਮੇਅਰ ਤੇ ਪੂਨਮ ਨੂੰ ਡਿਪਟੀ ਮੇਅਰ ਲਈ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਭਾਜਪਾ ਨੇ ਮਨੋਜ ਸੋਨਕਰ ਨੂੰ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੁਲਜੀਤ ਸੰਧੂ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਰਾਜਿੰਦਰ ਸ਼ਰਮਾ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। 

ਦੱਸ ਦੇਈਏ ਕਿ ਨਗਰ ਨਿਗਮ ਦੀਆਂ ਚੋਣਾਂ ਪੰਜ ਸਾਲਾਂ ਲਈ ਹੁੰਦੀਆਂ ਹਨ। ਇਸ ਵਿੱਚ ਸ਼ਹਿਰ ਵਾਸੀ ਆਪਣੇ ਵਾਰਡਾਂ ਲਈ ਕੌਂਸਲਰ ਚੁਣਦੇ ਹਨ। ਇਸ ਤੋਂ ਬਾਅਦ ਹਰ ਸਾਲ ਨਗਰ ਕੌਂਸਲਰ ਇੱਕ ਸਾਲ ਲਈ ਸ਼ਹਿਰ ਵਿੱਚ ਮੇਅਰ ਟੀਮ ਦੀ ਚੋਣ ਕਰਦੇ ਹਨ। ਮੌਜੂਦਾ ਮੇਅਰ ਦਾ ਕਾਰਜਕਾਲ 17 ਜਨਵਰੀ ਨੂੰ ਖਤਮ ਹੋ ਰਿਹਾ ਹੈ। 

ਮੇਅਰ ਚੋਣ ਦੀ ਕਾਰਵਾਈ 18 ਜਨਵਰੀ ਨੂੰ ਸਵੇਰੇ 11 ਵਜੇ ਸੈਕਟਰ-17 ਸਥਿਤ ਨਗਰ ਨਿਗਮ ਦਫ਼ਤਰ ਵਿੱਚ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਮੇਅਰ, ਫਿਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਵੋਟਿੰਗ ਹੋਵੇਗੀ। ਵੋਟਿੰਗ ਬੈਲਟ ਪੇਪਰ ਰਾਹੀਂ ਹੋਵੇਗੀ। ਇਸ ਵਾਰ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਜੇਕਰ ਉਹ 18 ਜਨਵਰੀ ਤੋਂ ਪਹਿਲਾਂ ਆਪਣਾ ਨਾਂ ਵਾਪਸ ਨਹੀਂ ਲੈਂਦੇ ਤਾਂ ਮੇਅਰ ਦੀ ਚੋਣ ਵਿੱਚ ਤਿਕੋਣਾ ਮੁਕਾਬਲਾ ਹੋਵੇਗਾ। 

ਅਜਿਹੇ ’ਚ ਮੇਅਰ ਦੀ ਚੋਣ ਲਈ ਦੋ ਵਾਰ ਵੋਟਿੰਗ ਹੋਵੇਗੀ। ਜੇਕਰ ਪਹਿਲੀ ਵਾਰ ਕੋਈ ਵੀ ਪਾਰਟੀ 19 ਦੇ ਅੰਕੜੇ ਨੂੰ ਪਾਰ ਨਹੀਂ ਸਕੀ ਤਾਂ ਸਭ ਤੋਂ ਘੱਟ ਵੋਟਾਂ ਪ੍ਰਾਪਤ ਕਰਨ ਵਾਲੀ ਪਾਰਟੀ ਮੇਅਰ ਦੀ ਚੋਣ ਦੀ ਦੌੜ ਤੋਂ ਬਾਹਰ ਹੋ ਜਾਵੇਗੀ ਤੇ ਮੇਅਰ ਲਈ ਬਾਕੀ ਦੋ ਪਾਰਟੀਆਂ ਲਈ ਦੁਬਾਰਾ ਵੋਟਿੰਗ ਹੋਵੇਗੀ। 

ਇਸ ਸਥਿਤੀ ਵਿੱਚ ਕਾਂਗਰਸ ਕਿੰਗ ਮੇਕਰ ਸਾਬਤ ਹੋ ਸਕਦੀ ਹੈ। ਕਾਂਗਰਸੀ ਕੌਂਸਲਰ ਜਿਸ ਉਮੀਦਵਾਰ ਨੂੰ ਵੋਟ ਪਾਉਣਗੇ, ਉਹ ਮੇਅਰ ਬਣੇਗਾ ਤੇ ਜੇਕਰ ਕਾਂਗਰਸ ਨੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਤਾਂ ਵੀ ਮੌਜੂਦਾ ਅੰਕੜਿਆਂ ਅਨੁਸਾਰ ਭਾਜਪਾ ਦਾ ਮੇਅਰ ਬਣੇਗਾ।

ਹੁਣ ਸਭ ਦੀਆਂ ਨਜ਼ਰਾਂ ਭਲਕੇ ਹੋਣ ਵਾਲੀਆਂ ਵੋਟਾਂ 'ਤੇ ਹਨ, ਲੋਕ ਕਿਸ ਦੇ ਸਿਰ 'ਤੇ ਸਜਾਉਣਗੇ ਤਾਜ, ਇਹ ਤਾਂ ਭਲਕੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ: Mukhyamantri tirth yatra yojana: ਸ਼ਰਧਾਲੂਆਂ ਦੇ ਵੱਖ-ਵੱਖ ਜੱਥੇ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਖਾਟੂ ਸ਼ਯਾਮ ਤੇ ਸਾਲਾਸਰ ਲਈ ਰਵਾਨਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
Advertisement
ABP Premium

ਵੀਡੀਓਜ਼

Insta ਤੇ FB 'ਤੇ ਲੱਖਾਂ 'ਚ followers, ਵੋਟਾਂ ਮਿਲੀਆਂ ਸਿਰਫ਼ 146, Socail Media 'ਤੇ ਰੱਜ ਕੇ ਉੱਡਿਆ ਮਜ਼ਾਕBJP ਲੀਡਰ ਨੇ ਕਿਸਾਨ ਲੀਡਰ Jagjit Singh Dhalewal ਨੂੰ ਵੰਗਾਰਿਆਪੰਜਾਬ ਰੋਡਵੇਜ਼ ਦੀਆਂ ਬੱਸਾਂ ਹੁਣ ਦਿੱਲੀ 'ਚ ਦਾਖਿਲ ਨਹੀਂ ਹੋ ਸਕਣਗੀਆਂAAP|Harjot Bains| ਭੰਗੜੇ ਪਾ ਕੇ ਆਪ ਵਰਕਰਾਂ ਨੇ ਮਨਾਈ ਖੁਸ਼ੀ, Harjot Bains ਨੇ ਕਹਿ ਦਿੱਤੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ ਵੋਟਾਂ !
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Embed widget