ਪੰਜਾਬੀਆਂ ਲਈ ਚੰਗੀ ਖਬਰ! ਚੰਡੀਗੜ੍ਹ ਏਅਰਪੋਰਟ 'ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਵੱਡੀ ਸੌਗਾਤ, ਇਨ੍ਹਾਂ ਸ਼ਹਿਰਾਂ ਲਈ ਵੀ ਹਰੀ ਝੰਡੀ, ਯਾਤਰਾ 7 ਤੋਂ 8 ਘੰਟਿਆਂ 'ਚ ਪੂਰੀ!
ਚੰਡੀਗੜ੍ਹ ਏਅਰਪੋਰਟ ਤੋਂ ਨਵੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਵੱਡੀ ਰਾਹਤ ਦਿੱਤੀ ਜਾਏਗੀ। ਏਅਰਪੋਰਟ ‘ਤੇ ਨਾਈਟ ਪਾਰਕਿੰਗ ਚਾਰਜ, ਲੈਂਡਿੰਗ ਚਾਰਜ, ਕਾਰਗੋ ਚਾਰਜ ਮਾਫ਼ ਕਰਨ ਦੇ ਨਾਲ-ਨਾਲ ਮਾਰਕੀਟਿੰਗ ਤੇ ਪ੍ਰਚਾਰ-ਪ੍ਰਸਾਰ ਵਿਚ ਵੀ ਛੋਟ ਦਿੱਤੀ ਜਾਵੇਗੀ।

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਨਵੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਵਾਲੀਆਂ ਏਅਰਲਾਈਨਜ਼ ਨੂੰ ਹੁਣ ਵੱਡੀ ਰਾਹਤ ਮਿਲੇਗੀ। ਏਅਰਪੋਰਟ ‘ਤੇ ਨਾਈਟ ਪਾਰਕਿੰਗ ਚਾਰਜ, ਲੈਂਡਿੰਗ ਚਾਰਜ, ਕਾਰਗੋ ਚਾਰਜ ਮਾਫ਼ ਕਰਨ ਦੇ ਨਾਲ-ਨਾਲ ਮਾਰਕੀਟਿੰਗ ਤੇ ਪ੍ਰਚਾਰ-ਪ੍ਰਸਾਰ ਵਿਚ ਵੀ ਛੋਟ ਦਿੱਤੀ ਜਾਵੇਗੀ। ਜਿਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਵੀ ਲਾਭ ਮਿਲੇਗਾ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਨੇ ਇਸ ਸੰਬੰਧ ਵਿਚ ਕਈ ਨੀਤੀਆਂ ਤਿਆਰ ਕਰਕੇ ਕੇਂਦਰ ਸਰਕਾਰ ਦੇ ਸਿਵਲ ਏਵਿਏਸ਼ਨ ਮੰਤਰਾਲੇ ਨੂੰ ਭੇਜ ਦਿੱਤੀਆਂ ਹਨ। ਇਹ ਜਾਣਕਾਰੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਦੇ ਸੀਈਓ ਅਜੈ ਵਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਛੋਟ ਨਾਲ ਏਅਰਲਾਈਨਜ਼ ਨੂੰ ਹਰ ਮਹੀਨੇ ਲਗਭਗ 1 ਤੋਂ 1.5 ਕਰੋੜ ਰੁਪਏ ਦਾ ਲਾਭ ਹੋਵੇਗਾ।
ਪੁਆਇੰਟ ਆਫ ਕਾਲ ‘ਤੇ ਜਲਦੀ ਫੈਸਲਾ ਸੰਭਵ
ਸੀਈਓ ਅਜੈ ਵਰਮਾ ਨੇ ਦੱਸਿਆ ਕਿ ਹਾਲ ਹੀ ਕੋਲਕਾਤਾ ‘ਚ ਹੋਈ ਮੀਟਿੰਗ ਦੌਰਾਨ ਪੁਆਇੰਟ ਆਫ ਕਾਲ ਦਾ ਮੁੱਦਾ ਉਠਾਇਆ ਗਿਆ ਹੈ। ਏਅਰਪੋਰਟ ਐਡਵਾਇਜ਼ਰੀ ਕਮੇਟੀ ਦੀ ਬੈਠਕ ਵਿਚ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਨਾਲ ਚੰਡੀਗੜ੍ਹ ਦੇ ਸੰਸਦ ਮੈਂਬਰ ਨੇ ਵੀ ਇਹ ਮਾਮਲਾ ਜ਼ੋਰ ਨਾਲ ਰੱਖਿਆ ਸੀ। ਸਿਵਲ ਏਵਿਏਸ਼ਨ ਮੰਤਰਾਲਾ ਹੁਣ ਇਸ ‘ਤੇ ਵਿਚਾਰ ਕਰ ਰਿਹਾ ਹੈ।
ਮੰਤਰਾਲਾ ਦੇਸ਼ ਦੇ 17 ਏਅਰਪੋਰਟਾਂ ਨੂੰ ਪੁਆਇੰਟ ਆਫ ਕਾਲ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਵਿੱਚ ਉਹਨਾਂ ਦੇਸ਼ਾਂ ਲਈ ਉਡਾਣਾਂ ਸ਼ੁਰੂ ਕਰਨ ਦਾ ਵਿਚਾਰ ਹੈ, ਜਿਨ੍ਹਾਂ ਦੀ ਯਾਤਰਾ 7 ਤੋਂ 8 ਘੰਟਿਆਂ ਵਿੱਚ ਪੂਰੀ ਹੋ ਸਕੇ।
3 ਨਵੇਂ ਸ਼ਹਿਰਾਂ ਲਈ ਉਡਾਣਾਂ ਦੀ ਤਿਆਰੀ
ਸੀਈਓ ਅਜੈ ਵਰਮਾ ਨੇ ਦੱਸਿਆ ਕਿ ਕਈ ਏਅਰਲਾਈਨਾਂ ਚੰਡੀਗੜ੍ਹ ਤੋਂ ਉਦੈਪੁਰ, ਅਯੋਧਿਆ ਅਤੇ ਪ੍ਰਯਾਗਰਾਜ ਲਈ ਨਵੀਆਂ ਫਲਾਈਟਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਹਾਲਾਂਕਿ ਇਸ ਵੇਲੇ ਦੇਸ਼ ਵਿੱਚ ਲਗਭਗ 400 ਏਅਰਕ੍ਰਾਫਟ ਦੀ ਘਾਟ ਹੈ, ਪਰ 2026 ਤੱਕ 200 ਨਵੇਂ ਹਵਾਈ ਜਹਾਜ਼ ਏਅਰਲਾਈਨ ਕੰਪਨੀਆਂ ਨੂੰ ਮਿਲ ਜਾਣਗੇ। ਇੰਡਿਗੋ ਅਤੇ ਏਅਰ ਇੰਡੀਆ ਪਹਿਲਾਂ ਹੀ ਨਵੇਂ ਜਹਾਜ਼ਾਂ ਦੀ ਬੁਕਿੰਗ ਕਰ ਚੁੱਕੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















