Chandigarh News: ਪਿਆਕੜਾਂ ਨੂੰ ਮੌਜਾਂ! ਸ਼ਰਾਬ ਦੇ ਠੇਕੇ ਅੱਧੀ ਰਾਤ ਤੱਕ ਖੁੱਲ੍ਹਣਗੇ, ਬਾਰਾਂ 'ਚ ਲੱਗੇਗੀ ਸਵੇਰੇ 3 ਵਜੇ ਤੱਕ ਮਹਿਫਿਲ, ਰੇਟ ਵੀ ਨਹੀਂ ਵਧਣਗੇ
Chandigarh News: ਚੰਡੀਗੜ੍ਹ 'ਚ ਪਿਆਕੜਾਂ ਦੀਆਂ ਮੌਜਾਂ ਹਨ। ਸ਼ਰਾਬ ਦੇ ਠੇਕੇ ਅੱਧੀ ਰਾਤ ਤੱਕ ਖੁੱਲ੍ਹੇ ਰਹਿਣਗੇ ਤੇ ਰੇਟ ਵੀ ਨਹੀਂ ਵਧਣਗੇ। ਇਹ ਖੁਲਾਸਾ ਸਾਲ 2023-24 ਲਈ ਨਵੀਂ ਆਬਕਾਰੀ ਨੀਤੀ ਵਿੱਚ ਹੋਇਆ ਹੈ।
Chandigarh News: ਚੰਡੀਗੜ੍ਹ 'ਚ ਪਿਆਕੜਾਂ ਦੀਆਂ ਮੌਜਾਂ ਹਨ। ਸ਼ਰਾਬ ਦੇ ਠੇਕੇ ਅੱਧੀ ਰਾਤ ਤੱਕ ਖੁੱਲ੍ਹੇ ਰਹਿਣਗੇ ਤੇ ਰੇਟ ਵੀ ਨਹੀਂ ਵਧਣਗੇ। ਇਹ ਖੁਲਾਸਾ ਸਾਲ 2023-24 ਲਈ ਨਵੀਂ ਆਬਕਾਰੀ ਨੀਤੀ ਵਿੱਚ ਹੋਇਆ ਹੈ। ਸੂਤਰਾਂ ਮੁਤਾਬਕ ਚੰਡੀਗੜ੍ਹ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ ਕੋਈ ਬਹੁਤਾ ਫੇਰਬਦਲ ਹੋਣ ਦੀ ਉਮੀਦ ਨਹੀਂ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਸਮਾਂ ਮੁਹਾਲੀ ਤੇ ਪੰਚਕੂਲਾ ਦੀ ਤਰਜ਼ ’ਤੇ ਇੱਕ ਘੰਟਾ ਵਧਾ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੇ ਬੁੱਧਵਾਰ ਨੂੰ ਸਾਲ 2023-24 ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਆਬਕਾਰੀ ਨੀਤੀ 2023-24 ਅਨੁਸਾਰ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਸਮਾਂ ਮੁਹਾਲੀ ਤੇ ਪੰਚਕੂਲਾ ਦੀ ਤਰਜ਼ ’ਤੇ ਇੱਕ ਘੰਟਾ ਵਧਾ ਦਿੱਤਾ ਹੈ। ਪਹਿਲਾਂ ਸ਼ਰਾਬ ਦੇ ਠੇਕੇ ਸਵੇਰੇ 9 ਤੋਂ ਰਾਤ ਨੂੰ 11 ਵਜੇ ਤੱਕ ਖੁੱਲ੍ਹੇ ਰਹਿੰਦੇ ਸਨ, ਹੁਣ ਰਾਤ 12 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸੇ ਤਰ੍ਹਾਂ ਸ਼ਹਿਰ ਵਿੱਚ ਬਾਰ ਨੂੰ ਸਵੇਰੇ ਤਿੰਨ ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।
ਯੂਟੀ ਪ੍ਰਸ਼ਾਸਨ ਨੇ ਨਵੀਂ ਆਬਕਾਰੀ ਨੀਤੀ ਵਿੱਚ ਗਊ ਸੈੱਸ ਨੂੰ ਘਟਾ ਦਿੱਤਾ ਹੈ ਜਦੋਂਕਿ ਆਬਕਾਰੀ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਤੇ ਨਾ ਹੀ ਕੋਈ ਨਿਵੇਕਲੀ ਕਿਸਮ ਦਾ ਬੋਝ ਵਧਾਇਆ ਹੈ। ਯੂਟੀ ਨੇ ਅੰਗਰੇਜੀ ਤੇ ਦੇਸ਼ੀ ਸ਼ਰਾਬ ਦੀ ਬੋਤਲ ਤੋਂ ਗਊ ਸੈੱਸ ਪੰਜ ਰੁਪਏ ਪ੍ਰਤੀ ਬੋਤਲ ਤੋਂ ਘਟਾ ਕੇ ਇੱਕ ਰੁਪਏ ਪ੍ਰਤੀ ਬੋਤਲ ਕਰ ਦਿੱਤਾ ਹੈ। ਇਸੇ ਤਰ੍ਹਾਂ ਬੀਅਰ ਦੀ ਬੋਤਲ ਤੋਂ ਗਊ ਸੈੱਸ 10 ਰੁਪਏ ਪ੍ਰਤੀ ਬੋਤਲ ਤੋਂ ਘਟਾ ਕੇ 2 ਰੁਪਏ ਕਰ ਦਿੱਤਾ ਹੈ। ਯੂਟੀ ਨੇ ਨਵੀਂ ਆਬਕਾਰੀ ਨੀਤੀ ਵਿੱਚ ਸਰਾਬ, ਬੀਅਰ, ਵਾਈਨ ’ਤੇ ਆਬਕਾਰੀ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਤੇ ਨਾ ਹੀ ਸ਼ਰਾਬ ਦੇ ਕੋਟੇ ਵਿੱਚ ਕੋਈ ਬਦਲਾਅ ਕੀਤਾ ਗਿਆ ਹੈ।
ਨਵੀਂ ਆਬਕਾਰੀ ਨੀਤੀ ਵਿੱਚ ਸ਼ਹਿਰ ਵਿਚਲੇ ਬੋਟਲਿੰਗ ਪਲਾਂਟਾ ਨੂੰ ਲੀਜ਼ ’ਤੇ ਦੇਣ ’ਤੇ ਪਾਬੰਦੀ ਲਗਾਈ ਗਈ ਹੈ, ਉੱਥੇ ਹੀ ਬੋਟਲਿੰਗ ਪਲਾਂਟਾ ਤੋਂ ਡਿਸਪੈੱਚ ਕਰਨ ਲਈ ਬੋਟਲਿੰਗ ਪਲਾਂਟਾ ਵਿੱਚ ਕੰਮ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਹੈ। ਯੂਟੀ ਨੇ ਸ਼ਰਾਬ ਦੀਆਂ ਬੋਤਲਾਂ ’ਤੇ ਲੇਬਲ ਤੇ ਬ੍ਰਾਂਡ ਰਜਿਸਟ੍ਰੇਸ਼ਨ ਲਈ ਲੇਬਲ ਰਜਿਸਟ੍ਰੇਸ਼ਨ ਨੂੰ ਮਨਜੂਰੀ ਦੇ ਦਿੱਤੀ ਹੈ।
ਯੂਟੀ ਨੇ ਸ਼ਰਾਬ ਦੇ ਪ੍ਰਚੂਨ ਠੇਕਿਆਂ ਦੀ ਅਲਾਟਮੈਂਟ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਵੀ ਈ-ਟੈਂਡਰਿੰਗ ਸਿਸਟਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦੀ ਤਾਰੀਖ ਬਾਅਦ ਵਿੱਚ ਤੈਅ ਕੀਤੀ ਜਾਵੇਗੀ। ਯੂਟੀ ਪ੍ਰਸ਼ਾਸਨ ਨੇ ਸ਼ਰਾਬ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ (ਐਲ-3, ਐਲ-4 ਅਤੇ ਐਲ-5) ਨਵੇਂ ਲਾਇਸੈਂਸ ਧਾਰਕਾਂ ਨੂੰ 30 ਸਤੰਬਰ ਤੱਕ ਲਾਈਸੈਂਸ ਜਾਰੀ ਹੋਣ ਦੀ ਸਥਿਤੀ ਵਿੱਚ 50 ਫ਼ੀਸਦ ਫ਼ੀਸਦ ਅਦਾ ਕਰਨ ਦਾ ਪ੍ਰਵਾਨਗੀ ਦਿੱਤੀ ਹੈ।