ਪੜਚੋਲ ਕਰੋ

Punjab News: 20 ਹਜ਼ਾਰ ਹੈਕਟੇਅਰ ਖੇਤੀ ਰਕਬੇ ਨੂੰ ਸੋਧੇ ਪਾਣੀ ਦੀ ਸਿੰਚਾਈ ਸਹੂਲਤ ਨਾਲ ਜੋੜਨ ਦਾ ਟੀਚਾ ਮਿੱਥਿਆ

Punjab News: ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘਟਾ ਕੇ ਸੂਬੇ ਦੇ ਹਰ ਖੇਤ ਨੂੰ ਸਿੰਜਣ ਲਈ ਨਹਿਰੀ ਪਾਣੀ ਪੁੱਜਦਾ ਕਰਨ ਵਾਸਤੇ ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੂਬੇ ਦੇ ਵੱਖ-ਵੱਖ...

ਚੰਡੀਗੜ੍ਹ- ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘਟਾ ਕੇ ਸੂਬੇ ਦੇ ਹਰ ਖੇਤ ਨੂੰ ਸਿੰਜਣ ਲਈ ਨਹਿਰੀ ਪਾਣੀ ਪੁੱਜਦਾ ਕਰਨ ਵਾਸਤੇ ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਦੌਰੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਸ. ਜੌੜਾਮਾਜਰਾ ਮੁਕਾਮੀ ਵਿਧਾਇਕਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਜ਼ਮੀਨੀ ਪੱਧਰ ਦੀ ਹਕੀਕਤ ਜਾਣ ਰਹੇ ਹਨ ਅਤੇ ਤੁਰੰਤ ਉਨ੍ਹਾਂ ਮੁਸ਼ਕਲਾਂ ਦਾ ਹੱਲ ਕਰ ਰਹੇ ਹਨ।

ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜਲ ਸਰੋਤ ਵਿਭਾਗ ਦਾ ਕਾਰਜਭਾਰ ਸਾਂਭਣ ਤੋਂ ਬਾਅਦ ਪਿਛਲੇ ਦਿਨਾਂ ਤੋਂ ਪਟਿਆਲਾ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ।

ਕੈਬਨਿਟ ਮੰਤਰੀ ਨੇ ਇਸ ਗੱਲ ਉਤੇ ਖ਼ਾਸ ਜ਼ੋਰ ਦਿੱਤਾ ਹੈ ਕਿ ਪਾਣੀ ਦੀ ਘਾਟ ਅਤੇ ਮਾਰੁਥਲੀਕਰਣ ਦੇ ਰੁਝਾਨ, ਜਿਸ ਦੀ ਅਗਲੇ 20-25 ਸਾਲਾਂ ਦੌਰਾਨ ਸੰਭਾਵਨਾ ਹੈ, ਨੂੰ ਰੋਕਣ ਲਈ ਸਾਨੂੰ ਤੁਰੰਤ ਘੱਟ ਪਾਣੀ ਵਾਲੀਆਂ ਫ਼ਸਲਾਂ ਅਤੇ ਸਮਾਰਟ ਸਿੰਚਾਈ ਤਕਨੀਕਾਂ ਅਪਨਾਉਣ ਦੀ ਲੋੜ ਹੈ ਤਾਂ ਜੋ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੇ ਸੰਕਟ ਤੋਂ ਬਚ ਸਕਣ। ਉਨ੍ਹਾਂ ਦੱਸਿਆ ਕਿ ਸੂਬੇ ਦੇ 150 ਬਲਾਕਾਂ ਵਿੱਚੋਂ 117 ਬਲਾਕ ਪਹਿਲਾਂ ਹੀ ਅਤਿ ਸ਼ੋਸ਼ਿਤ ਸ਼੍ਰੇਣੀ ਅਧੀਨ ਆਉਂਦੇ ਹਨ,  ਜਿਸ ਦਾ ਮਤਲਬ ਰਾਜ ਦੇ 80 ਫ਼ੀਸਦੀ ਖੇਤਰ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਚਿੰਤਾਜਨਕ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਦੇ ਨਿਰੰਤਰ ਉਪਰਾਲੇ ਕਰ ਰਹੀ ਹੈ ਜਦਕਿ ਪਿਛਲੀਆਂ ਸਰਕਾਰਾਂ ਇਸ ਗੰਭੀਰ ਮੁੱਦੇ ਉਤੇ ਟਾਲਾ ਵਟਦੀਆਂ ਰਹੀਆਂ ਜਿਸ ਕਾਰਨ ਨਹਿਰੀ ਪਾਣੀ ਦਾ ਸਾਰਾ ਢਾਂਚਾ ਲਗਭਗ ਤਬਾਹ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨਹਿਰੀ ਢਾਂਚੇ ਨੂੰ ਇਸ ਸਾਉਣੀ ਸੀਜ਼ਨ ਦੌਰਾਨ ਪੂਰੀ ਤਰ੍ਹਾਂ ਲੀਹ ਉਤੇ ਲਿਆ ਕੇ ਹਰੇਕ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰੇਗੀ।

ਸ. ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਹੀ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਈ ਜਾ ਸਕਦੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ 20 ਹਜ਼ਾਰ ਹੈਕਟੇਅਰ ਖੇਤੀ ਰਕਬੇ ਨੂੰ ਸੋਧੇ ਪਾਣੀ ਦੀ ਸਿੰਚਾਈ ਸਹੂਲਤ ਨਾਲ ਜੋੜਨ ਦਾ ਵੀ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਠੱਲ੍ਹ ਪਾਉਣ ਲਈ ਅਜਿਹੇ ਬਦਲਵੇਂ ਸਿੰਚਾਈ ਜਲ ਸਰੋਤਾਂ ਨੂੰ ਵਿਕਸਤ ਕਰਨ ਅਤੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ ਸਿੰਚਾਈ ਲਈ 320 ਐਮ.ਐਲ.ਡੀ. ਟ੍ਰੀਟਿਡ (ਸੋਧੇ) ਪਾਣੀ ਦੀ ਵਰਤੋਂ ਹੋ ਰਹੀ ਹੈ ਜਿਸ ਨੂੰ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਦੁੱਗਣਾ ਕਰਕੇ 600 ਐਮ.ਐਲ.ਡੀ ਕਰ ਦਿੱਤਾ ਜਾਵੇਗਾ, ਜਿਸ ਨਾਲ 20,000 ਹੈਕਟੇਅਰ ਰਕਬੇ ਨੂੰ ਸਿੰਚਾਈ ਸਹੂਲਤ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਟ੍ਰੀਟ ਕੀਤੇ ਪਾਣੀ ਦੀ ਵਰਤੋਂ ਨਾਲ ਨਾ ਕੇਵਲ ਸਰਕਾਰ ਦੀ ਪਾਣੀ ਬਚਾਉਣ ਦੀ ਮੁਹਿੰਮ ਨੂੰ ਬਲ ਮਿਲੇਗਾ, ਸਗੋਂ ਟ੍ਰੀਟ ਕੀਤੇ ਪਾਣੀ ਵਿੱਚ ਪੌਸ਼ਟਿਕ ਤੱਤਾਂ ਦੀ ਮੌਜੂਦਗੀ ਨਾਲ ਖਾਦ ਦੀ ਘੱਟ ਵਰਤੋਂ ਹੋਵੇਗੀ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਜਲ ਸਰੋਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਹਿਰੀ ਵਿਭਾਗ ਦੇ ਖਾਲਿਆਂ ਉਪਰ ਹੋਏ ਨਾਜਾਇਜ਼ ਕਬਜ਼ੇ ਵੀ ਖਾਲੀ ਕਰਵਾਏ ਜਾਣ ਤਾਂ ਜੋ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਸਕੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਲ ਸਰੋਤ, ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਪਿਛਲੇ ਸਮਿਆਂ ਦੌਰਾਨ ਕੱਢੇ ਗਏ ਖਾਲਿਆਂ ਤੋਂ ਨਾਜਾਇਜ਼ ਕਬਜ਼ੇ ਆਪ ਹੀ ਛੱਡ ਦੇਣ ਕਿਉਂਕਿ ਇਨ੍ਹਾਂ ਖਾਲਿਆਂ ਰਾਹੀਂ ਉਨ੍ਹਾਂ ਦੇ ਹੀ ਖੇਤਾਂ ਨੂੰ ਪਾਣੀ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਬਹੁਤ ਲਾਭ ਹੋਵੇਗਾ।

ਮੰਤਰੀ ਨੇ ਦੱਸਿਆ ਕਿ ਨਾਲਿਆਂ ਅਤੇ ਖਾਲਿਆਂ ਦੀ ਸਫ਼ਾਈ ਲਈ ਸਰਕਾਰ ਨੇ 10 ਵੱਡੀਆਂ ਮਸ਼ੀਨਾਂ ਦੀ ਖ਼ਰੀਦ ਕੀਤੀ ਹੈ ਜਿਸ ਨਾਲ ਖਰਚ ਵਿਚ 60 ਫੀਸਦੀ ਬੱਚਤ ਹੋਈ ਹੈ ਅਤੇ ਕੰਮ ਵੀ ਵਧੀਆ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਜੇ ਹੋਰ ਲੋੜ ਮਹਿਸੂਸ ਹੋਈ ਤਾਂ ਹੋਰ ਮਸ਼ੀਨਰੀ ਖਰੀਦੀ ਜਾਵੇਗੀ।

ਇਹ ਵੀ ਪੜ੍ਹੋ: Viral Video: ਦਿਨ ਦਿਹਾੜੇ SBI ਬੈਂਕ 'ਚ ਵੜਿਆ ਬਲਦ, ਘੁੰਮ - ਘੁੰਮ ਕੇ ਫੈਲਾਈ ਦਹਿਸ਼ਤ

ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਖਾਲਿਆਂ ਤੇ ਡਰੇਨਾਂ ਦੀ ਸਫ਼ਾਈ ਅਤੇ ਚੱਲ ਰਹੇ ਪ੍ਰਾਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਕੱਟਣ ਤੋਂ ਤੁਰੰਤ ਬਾਅਦ ਹਰੇਕ ਡਰੇਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ।

ਇਹ ਵੀ ਪੜ੍ਹੋ: Viral Video: ਇੱਕ ਫੋਟੋ ਲਈ ਆਪਣੇ ਦਿਲ ਦੇ ਟੁਕੜਿਆਂ ਨੂੰ ਮੌਤ ਦੇ ਮੂੰਹ ਵਿੱਚ ਧੱਕਦੇ ਨਜ਼ਰ ਆਏ ਮਾਪੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Embed widget