Chandigarh: ਗੁਰਦੁਆਰਾ ਸਾਹਿਬ ਖੁੱਲ੍ਹਣ ਦੇ ਸਮੇਂ ਤੇ ਸੰਗਤਾਂ ਦੀ ਗਿਣਤੀ ਬਾਰੇ ਫਰਮਾਨ 'ਤੇ ਘਿਰੀ ਕੇਜਰੀਵਾਲ ਸਰਕਾਰ, ਵਿਰੋਧ ਮਗਰੋਂ ਲਿਆ ਯੂ-ਟਰਨ
Chandigarh: ਐਸਡੀਐਮ ਰੋਹਿਣੀ ਸ਼ਹਿਜ਼ਾਦ ਆਲਮ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-21 ਰੋਹਿਣੀ ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ, ਖੁੱਲ੍ਹਣ ਦਾ ਸਮਾਂ ਤੇ ਗੁਰੂ ਘਰ ਦੇ ਸਪੀਕਰ ਸਬੰਧੀ ਆਦੇਸ਼ ਵਾਪਸ ਲੈ ਲਿਆ ਹੈ।
Chandigarh: ਐਸਡੀਐਮ ਰੋਹਿਣੀ ਸ਼ਹਿਜ਼ਾਦ ਆਲਮ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-21 ਰੋਹਿਣੀ ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ, ਖੁੱਲ੍ਹਣ ਦਾ ਸਮਾਂ ਤੇ ਗੁਰੂ ਘਰ ਦੇ ਸਪੀਕਰ ਸਬੰਧੀ ਆਦੇਸ਼ ਵਾਪਸ ਲੈ ਲਿਆ ਹੈ। ਇਸ ਆਦੇਸ਼ ਮਗਰੋਂ ਕੇਜਰੀਵਾਲ ਸਰਕਾਰ ਖਿਲਾਫ ਰੋਸ ਵਧ ਗਿਆ ਸੀ। ਸੋਸ਼ਲ ਮੀਡੀਆ ਉੱਪਰ ਇਸ ਦੀ ਕਾਫੀ ਅਲੋਚਨਾ ਹੋਈ ਸੀ।
ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਏਕਤਾ ਤੇ ਸੋਸ਼ਲ ਮੀਡੀਆ ਸਰਗਰਮੀ ਦੀ ਜਿੱਤ: ਅਸੀਂ ਤੁਗਲਕੀ ਕੇਜਰੀਵਾਲ ਨੂੰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਲੋਕਾਂ ਦੀ ਗਿਣਤੀ ਤੇ ਸਮਾਂ ਸੀਮਤ ਕਰਨ ਵਾਲੇ ਹੁਕਮ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ। ਦਿੱਲੀ ਦੇ ਮੁੱਖ ਮੰਤਰੀ ਸਿੱਖਾਂ ਨਾਲ ਵਿਤਕਰਾ ਬੰਦ ਕਰਨ। ਅਸੀਂ ਔਰੰਗਜ਼ੇਬ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਅਸੀਂ ਉਸ ਦੀਆਂ ਵੀ ਸਿੱਖ ਵਿਰੋਧੀ ਚਾਲਾਂ ਨੂੰ ਵੀ ਬਰਦਾਸ਼ਤ ਨਹੀਂ ਕਰਾਂਗੇ।
ਦੱਸ ਦਈਏ ਕਿ ਐਸਡੀਐਮ ਰੋਹਿਣੀ ਸ਼ਹਿਜ਼ਾਦ ਆਲਮ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-21 ਰੋਹਿਣੀ ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ, ਖੁੱਲ੍ਹਣ ਦਾ ਸਮਾਂ ਤੇ ਗੁਰੂ ਘਰ ਦੇ ਸਪੀਕਰ ਸਬੰਧੀ ਇੱਕ ਆਦੇਸ਼ ਜਾਰੀ ਕੀਤਾ ਸੀ। ਹਾਸਲ ਜਾਣਕਾਰੀ ਅਨੁਸਾਰ ਐਸਡੀਐਮ ਨੂੰ ਰਿਹਾਇਸ਼ੀ ਇਲਾਕੇ ’ਚ ਗੁਰਦੁਆਰਾ ਸਾਹਿਬ ਬਣਿਆ ਹੋਣ ’ਤੇ ਇਤਰਾਜ਼ ਸੀ।
ਐਸਡੀਐਮ ਵੱਲੋਂ ਜਾਰੀ ਹੁਕਮਾਂ ਦਾ ਪਤਾ ਲੱਗਦੇ ਹੀ ਦਿੱਲੀ ਦੇ ਸਿੱਖ ਆਗੂਆਂ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਤੇ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਰੋਹ ਵਿੱਚ ਐਸਡੀਐਮ ਵੱਲੋਂ ਦਿੱਤੇ ਆਦੇਸ਼ਾਂ ਦੀ ਨਿਖੇਦੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਰਣਜੀਤ ਕੌਰ ਨੇ ਇਨ੍ਹਾਂ ਹੁਕਮਾਂ ਨੂੰ ਗ਼ਲਤ ਕਰਾਰ ਦਿੱਤਾ ਤੇ ਮੰਗ ਕੀਤੀ ਸੀ ਕਿ ਇਸ ਹੁਕਮ ਨੂੰ ਵਾਪਸ ਲਿਆ ਜਾਵੇ।
ਐਸਡੀਐਮ ਨੇ ਗੁਰਦੁਆਰਾ ਵਿੱਚ ਇੱਕ ਸਮੇਂ ਵਿੱਚ 10 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਾ ਕਰਨ, ਸ਼ਾਮ ਨੂੰ 7.15 ਤੋਂ 8.15 ਤੱਕ ਦੇ ਸੀਮਤ ਸਮੇਂ ਦੌਰਾਨ ਬਿਨਾਂ ਮਾਈਕ ਦੀ ਵਰਤੋਂ ਕੀਤੇ ਗੁਰਦੁਆਰਾ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ ਸੀ। ਐਤਵਾਰ ਨੂੰ ਸਵੇਰੇ 6.45 ਤੋਂ 7.15 ਵਜੇ ਤੱਕ ਗੁਰਦੁਆਰਾ ਸਾਹਿਬ ਖੋਲ੍ਹਿਆ ਜਾ ਸਕਦਾ ਸੀ।
ਇਹ ਵੀ ਪੜ੍ਹੋ: Amritsar News: ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਿੰਮ ਨੂੰ ਵੱਡਾ ਹੁਲਾਰਾ, 20 ਦਿਨਾਂ 'ਚ ਪੰਜ ਲੱਖ ਲੋਕਾਂ ਭਰੇ ਫਾਰਮ
ਮਹਿਲਾ ਸ਼ਰਧਾਲੂਆਂ ਨੂੰ ਵੀਰਵਾਰ ਨੂੰ ਦੁਪਹਿਰ 3.30 ਵਜੇ ਤੋਂ ਸ਼ਾਮ 5.30 ਵਜੇ ਤੱਕ ਮਾਈਕ ਦੀ ਵਰਤੋਂ ਕੀਤੇ ਬਿਨਾਂ ਪਾਠ/ਕੀਰਤਨ ਕਰਨ ਲਈ ਕਿਹਾ ਗਿਆ ਸੀ। ਦਿੱਲੀ ਵਿੱਚ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ 55 ਡੈਸੀਬਲ ਤੱਕ ਸ਼ੋਰ ਦੀ ਸੀਮਾ ਤੈਅ ਹੈ ਤੇ ਰਾਤ 10 ਵਜੇ ਤੋਂ ਬਾਅਦ ਇਹ ਸੀਮਾ 45 ਡੈਸੀਬਲ ਤੱਕ ਹੈ।
ਉਧਰ ਐਸਡੀਐਮ ਸ਼ਹਿਜ਼ਾਦ ਆਲਮ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਜੋ ਸਮਾਂ ਮੰਗਿਆ ਗਿਆ, ਉਸੇ ਮੁਤਾਬਕ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।