(Source: ECI/ABP News/ABP Majha)
Chandigarh News: ਚੰਡੀਗੜ੍ਹ 'ਚ ਸ਼ਰਾਬ ਕਾਰੋਬਾਰ ਦਾ ਇੰਨਾ ਮਾੜਾ ਹਾਲ! 12ਵੀਂ ਵਾਰ ਬੋਲੀ ਵੇਲੇ ਵੀ ਨਹੀਂ ਲੱਭੇ ਠੇਕੇਦਾਰ
ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਹੁਣ ਤੱਕ ਸ਼ਹਿਰ ਦੇ 95 ਠੇਕਿਆਂ ਵਿੱਚੋਂ 76 ਠੇਕੇ ਹੀ ਨਿਲਾਮ ਕਰਨ ਵਿੱਚ ਕਾਮਯਾਬ ਹੋ ਸਕਿਆ ਹੈ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ਹਿਰ ਦੇ ਸਾਰੇ ਠੇਕੇ ਨਿਲਾਮ ਨਹੀਂ ਹੁੰਦੇ ਉੱਦੋਂ ਤੱਕ ਨਿਲਾਮੀ ਜਾਰੀ ਰਹੇਗੀ।
Chandigarh News: ਸਿਟੀ ਬਿਊਟੀਫੁੱਲ ’ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ’ਚ ਮੱਠਾ ਹੁੰਗਾਰਾ ਮਿਲ ਰਿਹਾ ਹੈ। ਇੱਥੇ 12ਵੀਂ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਣ ਦੇ ਬਾਵਜੂਦ ਸਾਰੇ ਠੇਕੇ ਨਿਲਾਮ ਨਹੀਂ ਹੋ ਸਕੇ। ਵੀਰਵਾਰ ਨੂੰ ਸ਼ਹਿਰ ਵਿੱਚ ਬਾਕੀ ਰਹਿੰਦੇ 19 ਠੇਕਿਆਂ ਦੀ ਨਿਲਾਮੀ ਲਈ ਰਾਖਵੀਂ ਕੀਮਤ ’ਚ 30 ਫ਼ੀਸਦ ਦੀ ਕਟੌਤੀ ਕਰਕੇ 12ਵੀਂ ਵਾਰ ਨਿਲਾਮੀ ਸੱਦੀ ਗਈ, ਜਿਸ ਵਿੱਚ ਕਿਸੇ ਨੇ ਠੇਕਿਆਂ ਨੂੰ ਖਰੀਦਣ ’ਚ ਦਿਲਚਸਪੀ ਨਹੀਂ ਦਿਖਾਈ।
ਜਦੋਂ ਤੱਕ ਸਾਰੇ ਠੇਕੇ ਨਹੀੰ ਹੁੰਦੇ ਨਿਲਾਮ...
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਹੁਣ ਤੱਕ ਸ਼ਹਿਰ ਦੇ 95 ਠੇਕਿਆਂ ਵਿੱਚੋਂ 76 ਠੇਕੇ ਹੀ ਨਿਲਾਮ ਕਰਨ ਵਿੱਚ ਕਾਮਯਾਬ ਹੋ ਸਕਿਆ ਹੈ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ਹਿਰ ਦੇ ਸਾਰੇ ਠੇਕੇ ਨਿਲਾਮ ਨਹੀਂ ਹੁੰਦੇ ਉੱਦੋਂ ਤੱਕ ਨਿਲਾਮੀ ਜਾਰੀ ਰਹੇਗੀ।
ਪੰਜਾਬ ਦੀ ਆਬਕਾਰੀ ਨੀਤੀ ਕਰ ਰਹੀ ਹੈ ਪ੍ਰਭਾਵਿਤ ?
ਚੰਡੀਗੜ੍ਹ ਦੇ ਸ਼ਰਾਬ ਦੇ ਠੇਕੇਦਾਰ ਨੇ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਦੇ ਮੁਕਾਬਲੇ ਯੂਟੀ ਦੀ ਆਬਕਾਰੀ ਨੀਤੀ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਪੰਜਾਬ ਵਿੱਚ ਸ਼ਰਾਬ ਦਾ ਖੁੱਲ੍ਹਾ ਕੋਟਾ ਹੈ ਪਰ ਚੰਡੀਗੜ੍ਹ ਵਿੱਚ ਕੋਟਾ ਤੈਅ ਕੀਤਾ ਗਿਆ ਹੈ। ਉੱਥੇ ਲਾਈਸੈਂਸ ਫੀਸ ਚੰਡੀਗੜ੍ਹ ਦੇ ਮੁਕਾਬਲੇ ਘੱਟ ਹਨ। ਪੰਜਾਬ ਤੇ ਪੰਚਕੂਲਾ ਵਿੱਚ ਕੀਮਤਾਂ ਚੰਡੀਗੜ੍ਹ ਦੇ ਮੁਕਾਬਲੇ ਘੱਟ ਹਨ, ਜਦੋਂ ਕਿ ਪਹਿਲਾਂ ਚੰਡੀਗੜ੍ਹ ਵਿੱਚ ਸ਼ਰਾਬ ਦੋਵਾਂ ਸੂਬਿਆਂ ਦੇ ਮੁਕਾਬਲੇ ਸਸਤੀ ਹੁੰਦੀ ਸੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਘਰ ਵਿੱਚ ਸ਼ਰਾਬ ਰੱਖਣ ਦੇ ਲਾਈਸੈਂਸ ਬਣਾਉਣ ਦੀ ਫੀਸ ’ਚ ਕਟੌਤੀ ਕਰ ਦਿੱਤੀ ਤੇ ਘਰ ’ਚ ਸ਼ਰਾਬ ਰੱਖਣ ਦਾ ਕੋਟਾ ਵੀ ਵਧਾ ਦਿੱਤਾ ਹੈ। ਇਸ ਸਾਰੀਆਂ ਗੱਲਾਂ ਕਰਕੇ ਚੰਡੀਗੜ੍ਹ ਨੂੰ ਸ਼ਰਾਬ ਦੇ ਠੇਕੇਦਾਰ ਨਹੀਂ ਮਿਲ ਰਹੇ। ਉਂਝ ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਵਿੱਚ ਠੇਕੇਦਾਰ ਸ਼ਰਾਬ ਦਾ ਕਾਰੋਬਾਰ ਕਰਨ ਤੋਂ ਕਤਰਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।