ਵਿਵਾਦਾਂ 'ਚ Zomato ਦਾ ਇਸ਼ਤਿਹਾਰ, NCSC ਨੇ ਦਿੱਲੀ ਪੁਲਿਸ ਨੂੰ ਐਕਸ਼ਨ ਟੇਕਣ ਰਿਪੋਰਟ ਜਮ੍ਹਾ ਕਰਨ ਲਈ ਕਿਹਾ
Chandigarh News : ਜ਼ੋਮੇਟੋ (Zomato) ਦੇ ਇੱਕ ਇਸ਼ਤਿਹਾਰ 'ਚ ਫਿਲਮ "ਲਗਾਨ" ਵਿੱਚ ਦਲਿਤ ਪਾਤਰ ‘ਕਚਰਾ’ ਦੀ ਭੂਮਿਕਾ ਨਿਭਾਅ ਰਹੇ ਅਭਿਨੇਤਾ ਨੂੰ ਰੀਸਾਈਕਲ ਕੀਤੇ ਕੂੜੇ ਤੋਂ ਬਣੀਆਂ ਵਸਤੂਆਂ ਦੇ ਰੂਪ ਚ ਦਰਸਾਇਆ ਗਿਆ ਸੀ, ਇਸਦਾ ਸਖ਼ਤ
Chandigarh News : ਜ਼ੋਮੇਟੋ (Zomato) ਦੇ ਇੱਕ ਇਸ਼ਤਿਹਾਰ 'ਚ ਫਿਲਮ "ਲਗਾਨ" ਵਿੱਚ ਦਲਿਤ ਪਾਤਰ ‘ਕਚਰਾ’ ਦੀ ਭੂਮਿਕਾ ਨਿਭਾਅ ਰਹੇ ਅਭਿਨੇਤਾ ਨੂੰ ਰੀਸਾਈਕਲ ਕੀਤੇ ਕੂੜੇ ਤੋਂ ਬਣੀਆਂ ਵਸਤੂਆਂ ਦੇ ਰੂਪ ਚ ਦਰਸਾਇਆ ਗਿਆ ਸੀ, ਇਸਦਾ ਸਖ਼ਤ ਨੋਟਿਸ ਲੈਂਦਿਆਂ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਆਪਦੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ 'ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ।
ਐਨ.ਸੀ.ਐਸ.ਸੀ. ਨੂੰ 5 ਜੂਨ, ਵਿਸ਼ਵ ਵਾਤਾਵਰਣ ਦਿਵਸ 'ਤੇ ਯੂਟਿਊਬ 'ਤੇ ਪ੍ਰਸਾਰਿਤ ਕੀਤੇ ਗਏ ਜ਼ੋਮੇਟੋ ਦੇ ਇਸ਼ਤਿਹਾਰ ਬਾਰੇ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਤੋਂ ਜਾਣਕਾਰੀ ਪ੍ਰਾਪਤ ਹੋਈ। ਇਸ ਇਸ਼ਤਿਹਾਰ ਵਿੱਚ ਅਭਿਨੇਤਾ ਆਦਿਤਿਆ ਲਖੀਆ, ਜਿਸ ਨੇ 2001 ਦੀ ਹਿੱਟ ਫਿਲਮ ਵਿੱਚ ਇੱਕ ਦਲਿਤ ਦੀ ਭੂਮਿਕਾ ਨਿਭਾਈ, ਨੂੰ ਇੱਕ ਲੈਂਪ, ਕਾਗਜ਼, ਪੇਪਰਵੇਟ, ਵਾਟਰਿੰਗ ਡੱਬੇ ਅਤੇ ਕਈ ਤਰ੍ਹਾਂ ਦੀਆਂ ਜੈਕਟਾਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਨਾਲ ਇਹ ਭੀ ਦਸਿਆ ਗਿਆ ਕਿ ਹਰ ਇੱਕ ਨੂੰ ਬਣਾਉਣ ਲਈ ਕਿੰਨਾ ਰੀਸਾਈਕਲ ਕੀਤਾ 'ਕੂੜਾ' ਵਰਤਿਆ ਗਿਆ ਸੀ। ਕੰਪਨੀ ਨੇ ਯੂਟਿਊਬ 'ਤੇ ਹੁਣੇ ਹਟਾਏ ਗਏ ਆਪਣੇ ਇਸ਼ਤਿਹਾਰ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਸਨੇ "ਹੁਣ ਤੱਕ 20 ਮਿਲੀਅਨ ਕਿਲੋਗ੍ਰਾਮ ਪਲਾਸਟਿਕ ਕੂੜੇ ਨੂੰ ਰੀਸਾਈਕਲ ਕੀਤਾ ਹੈ"।
ਇਸ ਦੌਰਾਨ, ਕਮਿਸ਼ਨ ਨੇ ਪੁਲਿਸ ਕਮਿਸ਼ਨਰ ਦਿੱਲੀ ਪੁਲਿਸ ਦੇ ਨਾਲ-ਨਾਲ ਯੂਟਿਊਬ ਦੇ ਰੈਜ਼ੀਡੈਂਟ ਸ਼ਿਕਾਇਤ ਅਧਿਕਾਰੀ ਨੂੰ ਤੱਥਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼/ਮਾਮਲੇ 'ਤੇ ਕੀਤੀ ਗਈ ਕਾਰਵਾਈ ਨੂੰ ਤੁਰੰਤ ਪੋਸਟ ਜਾਂ ਈਮੇਲ ਰਾਹੀਂ ਪੇਸ਼ ਕਰਨ ਲਈ ਕਿਹਾ ਗਿਆ ਹੈ।
ਸਾਂਪਲਾ ਨੇ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਐਕਸ਼ਨ ਟੇਕਨ ਰਿਪੋਰਟ ਪ੍ਰਾਪਤ ਨਾ ਹੋਈ ਤਾਂ ਕਮਿਸ਼ਨ ਭਾਰਤ ਦੇ ਸੰਵਿਧਾਨ ਦੀ ਧਾਰਾ 338 ਤਹਿਤ ਦਿੱਤੀ ਗਈ ਸਿਵਲ ਅਦਾਲਤ ਦੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਦਿੱਲੀ ਵਿਖੇ ਕਮਿਸ਼ਨ ਅੱਗੇ ਨਿੱਜੀ ਹਾਜ਼ਰੀ ਲਈ ਸੰਮਨ ਜਾਰੀ ਕਰ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।