Jalandhar News : ਇੰਗਲੈਂਡ ਦੇ ਕਾਰੋਬਾਰੀ ਪੀਟਰ ਵਿਰਦੀ ਦੇ ਜੱਦੀ ਘਰ 'ਚ ਚੋਰੀ, ਬੇਸ਼ਕੀਮਤੀ ਵਿਰਾਸਤੀ ਸਾਮਾਨ ਲੈ ਗਏ ਚੋਰ
ਦਿ ਵਿਰਦੀ ਫਾਊਂਡੇਸ਼ਨ ਦੇ ਸੰਸਥਾਪਕ ਪੀਟਰ ਵਿਰਦੀ ਨੇ ਜੂਨ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੰਗਲੈਂਡ 'ਚ ਸਿੱਖ ਭਾਈਚਾਰੇ ਨੂੰ ਇੱਕਜੁੱਟ ਕਰ ਕੇ ਪਾਕਿਸਤਾਨ ਟੂਰਿਜ਼ਮ ਬੋਰਡ ਦੇ ਚੇਅਰਮੈਨ ਜ਼ੁਲਫੀ ਬੁਖਾਰੀ...
Punjab News : ਕਪੂਰਥਲਾ ਦੇ ਸ਼ੇਖੂਪੁਰ 'ਚ ਇੰਗਲੈਂਡ ਦੇ ਕਾਰੋਬਾਰੀ ਅਤੇ ਦਿ ਵਿਰਦੀ ਫਾਊਂਡੇਸ਼ਨ ਦੇ ਸੰਸਥਾਪਕ ਪੀਟਰ ਵਿਰਦੀ ਦੇ ਜੱਦੀ ਘਰ 'ਚ ਚੋਰਾਂ ਨੇ ਹੱਥ ਸਾਫ ਕਰ ਦਿੱਤਾ ਹੈ। ਵਿਰਦੀ ਨੇ ਸਿੱਖ ਸੰਗਤ ਦੇ ਸਹਿਯੋਗ ਨਾਲ ਉਥੋਂ ਦੇ ਸਿੱਖ ਗੁਰਦੁਆਰਾ ਸਾਹਿਬ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਪਾਕਿਸਤਾਨ ਸਰਕਾਰ ਨੂੰ 500 ਮਿਲੀਅਨ ਪੌਂਡ ਦਿੱਤੇ।
ਇੰਗਲੈਂਡ ਦੀ ਆਰਥਿਕਤਾ ਵਿੱਚ ਅਹਿਮ ਸਥਾਨ ਰੱਖਣ ਵਾਲੇ ਸਭ ਤੋਂ ਅਮੀਰ ਸਿੱਖ ਪੰਜਾਬੀ ਪਰਿਵਾਰ ਦੇ ਇਸ ਜੱਦੀ ਘਰ ਵਿੱਚੋਂ ਦਹਾਕਿਆਂ ਪੁਰਾਣੇ ਬੇਸ਼ਕੀਮਤੀ ਭਾਂਡੇ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਪੀਟਰ ਵਿਰਦੀ ਦੇ ਪਿਤਾ ਹਰਭਜਨ ਸਿੰਘ ਵਿਰਦੀ ਇਸ ਘਟਨਾ ਤੋਂ ਦੁਖੀ ਹਨ। ਫਿਲਹਾਲ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਰਦੀ ਦਾ ਜੱਦੀ ਘਰ ਸ਼ੇਖੂਪੁਰ ਮੁਹੱਲੇ ਵਿੱਚ
ਇੰਗਲੈਂਡ 'ਚ ਮਹਾਰਾਣੀ ਜਿੰਦਾ ਦਾ ਹਾਰ ਖਰੀਦਣ ਵਾਲੇ ਵਿਰਦੀ ਪਰਿਵਾਰ ਦਾ ਮੁਹੱਲਾ ਗੁਰੂ ਨਾਨਕ ਨਗਰ ਚੌਕ, ਸ਼ੇਖੂਪੁਰ, ਕਪੂਰਥਲਾ 'ਚ ਜੱਦੀ ਘਰ ਹੈ, ਜਿਸ ਨੂੰ ਉਨ੍ਹਾਂ ਨੇ ਬਜ਼ੁਰਗਾਂ ਦੇ ਸਮੇਂ ਵਾਂਗ ਸੰਭਾਲ ਕੇ ਰੱਖਿਆ ਹੋਇਆ ਹੈ। ਵਿਰਦੀ ਪਰਿਵਾਰ ਨੇ ਇਸ ਵਿੱਚ ਕਰੋੜਾਂ ਰੁਪਏ ਦੀਆਂ ਵਿਰਾਸਤੀ ਵਸਤਾਂ ਸਾਂਭੀਆਂ ਹੋਈਆਂ ਸਨ। ਇਸ ਵਿੱਚ ਦਾਦੀ ਦੇ ਵਿਆਹ ਦਾ ਕੀਮਤੀ ਸਮਾਨ, ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਵਿਆਹਾਂ ਦਾ ਸਾਰਾ ਸਮਾਨ, ਵਿਦੇਸ਼ੀ ਮਹਿੰਗੀਆਂ ਘੜੀਆਂ ਤੇ ਸੋਨਾ ਆਦਿ ਰੱਖਿਆ ਗਿਆ ਸੀ। ਕੋਰੋਨਾ ਆਫ਼ਤ ਦੌਰਾਨ ਵਿਰਦੀ ਪਰਿਵਾਰ ਦੀ ਵੱਲੋਂ ਦੇਸ਼ ਭਰ ਵਿੱਚ ਆਕਸੀਜਨ ਮਸ਼ੀਨਾਂ ਵੰਡੀਆਂ ਗਈਆਂ, ਉਹ ਵੀ ਘਰ ਵਿੱਚ ਹੀ ਰੱਖੀਆਂ ਗਈਆਂ ਸੀ। ਉਨ੍ਹਾਂ ਨੂੰ ਵੀ ਚੋਰ ਚੋਰੀ ਕਰ ਕੇ ਲੈ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ