Crime News: ਨਕੋਦਰ ਦੇ ਵਪਾਰੀ ਤੋਂ 45 ਲੱਖ ਦੀ ਫਿਰੌਤੀ ਮੰਗਣ ਵਾਲੇ ਕਾਬੂ, ਕਤਲ ਕਰਨ ਦੀ ਦਿੱਤੀ ਸੀ ਧਮਕੀ
ਐਸਪੀਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿੱਚੋਂ ਰਾਹੁਲ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਟਿੰਮੀ ਚਾਵਲਾ ਨਕੋਦਰ ਕਤਲ ਕਾਂਡ ਤੋਂ ਬਾਅਦ ਨਕੋਦਰ ਦੇ ਵਪਾਰੀ ਕਾਫੀ ਘਬਰਾ ਗਏ ਸਨ, ਜਿਸ ਦਾ ਉਹ ਫ਼ਾਇਦਾ ਉਠਾਉਣਾ ਚਾਹੁੰਦੇ ਸਨ।
Punjab Police: ਜਲੰਧਰ ਦੇਹਾਤ ਦੀ ਪੁਲਿਸ ਨੇ ਨਕੋਦਰ ਦੇ ਵਪਾਰੀਆਂ ਤੋਂ 45 ਲੱਖ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 4 'ਚੋਂ 3 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿੱਚੋਂ ਰਾਹੁਲ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਟਿੰਮੀ ਚਾਵਲਾ ਨਕੋਦਰ ਕਤਲ ਕਾਂਡ ਤੋਂ ਬਾਅਦ ਨਕੋਦਰ ਦੇ ਵਪਾਰੀ ਕਾਫੀ ਘਬਰਾ ਗਏ ਸਨ, ਜਿਸ ਦਾ ਉਹ ਫ਼ਾਇਦਾ ਉਠਾਉਣਾ ਚਾਹੁੰਦੇ ਸਨ।
ਉਸ ਨੇ ਦੱਸਿਆ ਕਿ ਜਿਸ ਸੈਲੂਨ ਵਿੱਚ ਉਹ ਕੰਮ ਕਰਦਾ ਸੀ, ਉਸ ਵਿਚ ਵਪਾਰੀ ਸੰਜੀਵ ਕੁਮਾਰ ਦੀ ਕਿਰਾਏ ਦੀ ਦੁਕਾਨ ਸੀ ਅਤੇ ਬਾਜ਼ਾਰ ਵਿੱਚ ਉਸ ਦੀਆਂ ਹੋਰ ਵੀ ਕਈ ਦੁਕਾਨਾਂ ਹਨ। ਜਿਸ ਤੋਂ ਬਾਅਦ ਵਪਾਰੀ ਸੰਜੀਵ ਕੁਮਾਰ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਤੋਂ 45 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਟਿੰਮੀ ਚਾਵਲਾ ਕਤਲ ਕੇਸ ਦਾ ਹਵਾਲਾ ਦੇ ਕੇ ਉਸਨੂੰ ਡਰਾਉਣ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ।
ਜਲੰਧਰ ਦਿਹਾਤੀ ਪੁਲਿਸ ਵੱਲੋ ਮੌਤ ਅਤੇ ਸੱਟ ਦੇ ਨੁਕਸਾਨ ਵੱਜੋ ਡਰਾ ਧਮਕਾ ਕੇ 45 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 3 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।#ActionAgainstCrime pic.twitter.com/DWGU40uYCh
— Jalandhar Range Police (@JalandharRange) January 2, 2023
ਇਸ ਤੋਂ ਬਾਅਦ ਪੁਲਿਸ ਹਰਕਤ 'ਚ ਆਈ ਅਤੇ ਟੈਕਨਾਲੋਜੀ ਤੇ ਸੂਤਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਟਰੇਸ ਕੀਤਾ ਅਤੇ ਖਾਸ ਸੂਚਨਾ ਮਿਲਣ 'ਤੇ ਉਨ੍ਹਾਂ ਨੂੰ ਫੜ ਲਿਆ ਗਿਆ।
ਦੱਸ ਦਈਏ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਰਾਹੁਲ ਕੁਮਾਰ, ਸੁਖਵਿੰਦਰ ਕੌਰ, ਸਿਮਰਨਜੀਤ ਸਿੰਘ ਉਰਫ਼ ਸੰਨੀ ਵਜੋਂ ਹੋਈ ਹੈ,
ਰਾਹੁਲ ਇੱਕ ਸੈਲੂਨ ਵਿੱਚ ਕੰਮ ਕਰਦਾ ਹੈ, ਜਦੋ ਕਿ ਸੰਨੀ ਦਿਹਾੜੀਦਾਰ ਹੈ। ਫਿਲਹਾਲ ਚੌਥਾ ਸਾਥੀ ਜਸਕਰਨ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਉਸਦੀ ਭਾਲ ਜਾਰੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।