ਪੜਚੋਲ ਕਰੋ

Jalandhar News: ਸਿਹਤ ਵਿਭਾਗ ਵੱਲੋਂ ਸੀਤ ਲਹਿਰ ਤੋਂ ਬਚਾਓ ਸਬੰਧੀ ਐਡਵਾਈਜ਼ਰੀ ਜਾਰੀ, ਜਾਣੋ ਕੀ ਕਰਨਾ ਤੇ ਕੀ ਨਹੀਂ...

Jalandhar News: ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ ਨੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾਵੇ।

Jalandhar News: ਸੂਬੇ ’ਚ ਸੀਤ ਲਹਿਰ ਲਗਾਤਾਰ ਜਾਰੀ ਹੈ ਜਿਸ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਠੰਢ ਤੋਂ ਬਚਣ ਲਈ ਐਡਵਾਈਜਰੀ ਜਾਰੀ ਕਰਦਿਆਂ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ ਨੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾਵੇ।

ਐਡਵਾਈਜ਼ਰੀ ਵਿੱਚ ਸਿਹਤ ਵਿਭਾਗ ਨੇ ਲੋਕਾਂ ਨੂੰ ਕਿਹਾ ਕਿ ਮੌਸਮ ’ਤੇ ਨਿਗ੍ਹਾ ਰੱਖੀ ਜਾਵੇ ਤੇ ਹੱਡ ਚੀਰਵੀਂ ਠੰਡ ਤੋਂ ਬਚਾਓ ਲਈ ਜਾਰੀ ਐਡਵਾਈਜਰੀ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।  
 
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੌਸਮ ਸਬੰਧੀ ਰੇਡੀਓ, ਟੀਵੀ ਤੇ ਅਖ਼ਬਾਰਾਂ ਰਾਹੀਂ ਵਧੇਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਗਰਮ ਉਨੀ ਕੱਪੜੇ ਰੱਖਣੇ ਚਾਹੀਦੇ ਹਨ ਤੇ ਮੋਟੇ ਭਾਰੀ ਕਪੜਿਆਂ ਦੀ ਇਕ ਤੈਅ ਪਹਿਨਣ ਦੀ ਬਜਾਏ ਹਲਕੇ ਗਰਮ ਕਪੜਿਆਂ ਦੀਆਂ ਕਈ ਤੈਆਂ ਪਾਉਣੀਆਂ ਚਾਹੀਦੀਆਂ ਹਨ ਕਿਉਂਕਿ ਤੰਗ ਕਪੜੇ ਖੂਨ ਦੇ ਗੇੜ ਨੂੰ ਘਟਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਦੀ ਦੌਰਾਨ ਲੰਬੇ ਸਮੇਂ ਤੋਂ ਜੁਕਾਮ, ਫਲੂ ਤੇ ਨੱਕ ਵੱਗਣ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਪਾਸ ਜਾਣਾ ਚਾਹੀਦਾ ਹੈ।   

ਇਹ ਵੀ ਪੜ੍ਹੋ: Sangrur News: ਇਲੈਕਟ੍ਰਾਨਿਕ ਮੀਡੀਆ ਦੇ ਪ੍ਰਧਾਨ ਬਣਨ 'ਤੇ ਪੱਤਰਕਾਰ ਅਨਿਲ ਜੈਨ ਦਾ ਸਨਮਾਨ

ਐਡਵਾਈਜ਼ਰੀ ਵਿੱਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਸੀਤ ਲਹਿਰ ਤੋਂ ਬਚਾਓ ਲਈ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਗੈਰ ਜਰੂਰੀ ਸਫ਼ਰ ਤੋਂ ਬੱਚਣਾ ਚਾਹੀਦਾ ਹੈ। ਲੋਕਾਂ ਨੂੰ ਆਪਣੇ ਆਪ ਨੂੰ ਖੁਸਕ ਰੱਖਣਾ ਚਾਹੀਦਾ ਹੈ, ਸਿਰ, ਹੱਥ, ਨੱਕ, ਗਰਦਨ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ ਲਈ ਊਨੀ ਟੋਪੀਆਂ, ਮਫ਼ਲਰ ਤੇ ਵਾਟਰ ਪਰੂਫ ਬੂਟ ਪਾਉਣੇ ਚਾਹੀਦੇ ਹਨ।  

ਇਹ ਵੀ ਦੱਸਿਆ ਗਿਆ ਕਿ ਐਮਿਊਨਟੀ ਨੂੰ ਬਰਕਾਰ ਰੱਖਣ ਲਈ ਵਿਟਾਮਿਨ-ਸੀ ਭਰਪੂਰ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮ ਤਰਲ ਪਾਦਰਥਾਂ ਨੂੰ ਪੀਣਾ ਚਾਹੀਦਾ ਹੈ ਕਿਉਂਕਿ ਇਹ ਠੰਢੀਆਂ ਹਵਾਵਾਂ ਦਾ ਟਾਕਰਾ ਕਰਨ ਲਈ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ। ਜ਼ਿਆਦਾ ਸਮੇਂ ਤੱਕ ਠੰਢ ਦੇ ਸੰਪਰਕ ਵਿੱਚ ਰਹਿਣ ਨਾਲ ਚਮੜੀ ਖੁਸਕ, ਸਖ਼ਤ ਤੇ ਸੁੰਨ ਪੈ ਜਾਂਦੀ ਹੈ ਤੇ ਸਰੀਰ ਦੇ ਖੁੱਲ੍ਹੇ ਅੰਗਾਂ ’ਤੇ ਕਾਲੇ ਧੱਬੇ ਪੈ ਜਾਂਦੇ ਹਨ। 

ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਠੰਢ ਲੱਗਣ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਇਹ ਸਰੀਰ ਵਿੱਚ ਗਰਮੀ ਦੀ ਘਾਟ ਦਾ ਸ਼ੁਰੂਆਤੀ ਲੱਛਣ ਹੈ। ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ।

ਇਹ ਵੀ ਪੜ੍ਹੋ: Punjab news: ਤੇਜ਼ ਰਫ਼ਤਾਰ ਕਾਰ ਨੇ 2 ਐਕਟਿਵਾ ਸਵਾਰ ਵਿਅਕਤੀਆਂ ਨੂੰ ਮਾਰੀ ਟੱਕਰ, ਦੋਹਾਂ ਦੀਆਂ ਟੁੱਟੀਆਂ ਲੱਤਾਂ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਹੁਣ ਅਮਰੀਕਾ 'ਚ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
ਹੁਣ ਅਮਰੀਕਾ 'ਚ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3-1-2025
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Embed widget