ਪੜਚੋਲ ਕਰੋ

Jalandhar News: ਜਲੰਧਰ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ! ਵਿਆਹ ਲਈ ਸਬਜ਼ੀ ਲੈਣ ਜਾ ਰਹੇ ਪਿਉ-ਪੁੱਤ ਨੂੰ ਟਿੱਪਰ ਨੇ ਦਰੜਿਆ, ਟੁਕੜੇ-ਟੁਕੜੇ ਹੋਏ ਸਰੀਰ

ਜਲੰਧਰ 'ਚ ਬੁੱਧਵਾਰ ਸਵੇਰੇ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਹੋਇਆ ਹੈ। ਇੱਥੇ ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਓ-ਪੁੱਤ ਨੂੰ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ।

Jalandhar News: ਜਲੰਧਰ 'ਚ ਬੁੱਧਵਾਰ ਸਵੇਰੇ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਹੋਇਆ ਹੈ। ਇੱਥੇ ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਓ-ਪੁੱਤ ਨੂੰ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਨਕੋਦਰ ਰੋਡ 'ਤੇ ਖਾਲਸਾ ਸਕੂਲ ਨੇੜੇ ਵਾਪਰਿਆ। ਭਾਰਗਵ ਕੈਂਪ ਥਾਣਾ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ। ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ (42) ਤੇ ਕਰਮਣ ਸਿੰਘ (16) ਵਾਸੀ ਪਿੰਡ ਹੇਰਾਂ ਵਜੋਂ ਹੋਈ ਹੈ।

ਜਸਵੀਰ ਦੇ ਜੀਜਾ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੇਟੀ ਦਾ ਵਿਆਹ ਹੈ। ਇਸ ਲਈ ਸਬਜ਼ੀ ਲੈਣ ਲਈ ਮਕਸੂਦਾਂ ਮੰਡੀ ਜਾ ਰਹੇ ਸੀ। ਮੈਂ ਬਾਈਕ 'ਤੇ ਥੋੜ੍ਹਾ ਅੱਗੇ ਸੀ। ਦੂਜੀ ਬਾਈਕ 'ਤੇ ਜਸਵੀਰ ਤੇ ਕਰਮਨ ਆ ਰਹੇ ਸੀ। ਕੁਝ ਦੂਰ ਜਾ ਕੇ ਜਦੋਂ ਜਸਵੀਰ ਨਾ ਪਹੁੰਚਿਆ ਤਾਂ ਉਸ ਨੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫਿਰ ਉਸ ਨੇ ਪਿੰਡ ਫੋਨ ਕਰਕੇ ਕਿਹਾ ਕਿ ਜਸਵੀਰ ਤੇ ਕਰਮਣ ਫੋਨ ਨਹੀਂ ਚੁੱਕ ਰਹੇ। ਇਸ ਤੋਂ ਬਾਅਦ ਉਹ ਆਪਣੀ ਬਾਈਕ 'ਤੇ ਵਾਪਸ ਚੱਲ ਪਿਆ। ਜਦੋਂ ਖਾਲਸਾ ਸਕੂਲ ਡੰਪ ਨੇੜੇ ਪੁੱਜਾ ਤਾਂ ਉਸ ਨੂੰ ਹਾਦਸੇ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ।

ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੌਕਾ ਮਿਲਦੇ ਹੀ ਡਰਾਈਵਰ ਟਿੱਪਰ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪਿੱਛਾ ਕਰਕੇ ਡਰਾਈਵਰ ਨੂੰ ਕਰੀਬ ਇੱਕ ਕਿਲੋਮੀਟਰ ਦੂਰ ਫੜ ਲਿਆ। ਟਿੱਪਰ ਬਠਿੰਡਾ ਦੀ ਇੱਕ ਫਰਮ ਦਾ ਹੈ। ਪੁਲਿਸ ਨੇ ਟਿੱਪਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਮਾਲਕ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਹਾਦਸਾ ਇੰਨਾ ਦਰਦਨਾਕ ਸੀ ਕਿ ਲਾਸ਼ਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਪਿਓ-ਪੁੱਤ ਦੀਆਂ ਲਾਸ਼ਾਂ ਦੇ ਕੁਝ ਹਿੱਸੇ ਸੜਕ 'ਤੇ ਦੂਰ ਤੱਕ ਪਏ ਸਨ। ਸੜਕ ਵੀ ਖੂਨ ਨਾਲ ਪੂਰੀ ਤਰ੍ਹਾਂ ਲਾਲ ਹੋ ਗਈ। ਪੁਲਿਸ ਨੇ ਪਹਿਲਾਂ ਸਰੀਰ ਦੇ ਸਾਰੇ ਅੰਗ ਇਕੱਠੇ ਕੀਤੇ, ਫਿਰ ਲਿਫਾਫੇ 'ਚ ਪਾ ਕੇ ਹਸਪਤਾਲ ਭੇਜ ਦਿੱਤੇ।

ਜਾਂਚ ਅਧਿਕਾਰੀ ਏਐਸਆਈ ਰਘੁਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 6.30 ਵਜੇ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਉਕਤ ਸਥਾਨ 'ਤੇ ਹਾਦਸਾ ਹੋ ਗਿਆ ਹੈ। ਘਟਨਾ ਵਾਲੀ ਥਾਂ ਤੋਂ ਟਿੱਪਰ ਤੇ ਮ੍ਰਿਤਕ ਦਾ ਪਲੈਟੀਨਾ ਬਾਈਕ (ਪੀਬੀ 03 ਈ 2186) ਜ਼ਬਤ ਕਰ ਲਿਆ ਗਿਆ। ਮੁਲਜ਼ਮ ਟਿੱਪਰ ਨੂੰ ਤਾਲਾ ਲਾ ਕੇ ਉਥੋਂ ਫ਼ਰਾਰ ਹੋ ਗਏ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Advertisement
ABP Premium

ਵੀਡੀਓਜ਼

Patiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪAmritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀAsaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Embed widget