Jalandhar By-election Results 2023 Live : ਜਲੰਧਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦਾ ਚੱਲਿਆ ਜਾਦੂ , ਸੁਸ਼ੀਲ ਰਿੰਕੂ ਦੀ ਵੱਡੀ ਲੀਡ
Jalandhar By-election Results 2023 : ਜਲੰਧਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ 13 ਮਈ ਯਾਨੀ ਅੱਜ ਹੋਵੇਗੀ, ਜਿਸ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਕਾਂਗਰਸ ਪਾਰਟੀ ਦਾ ਗੜ੍ਹ ਮੰਨੀ ਜਾਂਦੀ

Background
ਇਸ ਜ਼ਿਮਨੀ ਚੋਣ ਨੂੰ ਇਕ ਸਾਲ ਪੁਰਾਣੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਕਾਰਗੁਜ਼ਾਰੀ ਦੀ ਪਰਖ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜੋ ਮੁਫਤ ਬਿਜਲੀ, ਨੌਜਵਾਨਾਂ ਨੂੰ ਰੁਜ਼ਗਾਰ, ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਵਰਗੇ ਕਈ ਮੁੱਦਿਆਂ 'ਤੇ ਸਰਗਰਮੀ ਨਾਲ ਕਾਰਵਾਈ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ। ਕਾਂਗਰਸ ਵੀ ਆਪਣਾ ਗੜ੍ਹ ਮੰਨੀ ਜਾਂਦੀ ਜਲੰਧਰ ਸੀਟ 'ਤੇ ਆਪਣੀ ਪਕੜ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ 1999 ਤੋਂ ਲਗਾਤਾਰ ਇਹ ਸੀਟ ਜਿੱਤਦੀ ਆ ਰਹੀ ਹੈ।
ਅੰਕੜਿਆਂ ਅਨੁਸਾਰ ਸੰਸਦੀ ਹਲਕੇ ਦੇ ਕੁੱਲ 16,21,800 ਵੋਟਰਾਂ ਵਿੱਚੋਂ ਸਿਰਫ਼ 8,87,154 ਲੋਕਾਂ ਨੇ ਹੀ ਵੋਟ ਪਾਈ। ਜਲੰਧਰ ਲੋਕ ਸਭਾ ਸੀਟ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ਵਿੱਚੋਂ ਸ਼ਾਹਕੋਟ ਵਿੱਚ ਸਭ ਤੋਂ ਵੱਧ 58.23 ਫੀਸਦੀ ਮਤਦਾਨ ਹੋਇਆ। ਇਸ ਤੋਂ ਬਾਅਦ ਕਰਤਾਰਪੁਰ ਵਿੱਚ 57.97 ਫੀਸਦੀ, ਜਲੰਧਰ ਪੱਛਮੀ ਵਿੱਚ 56.49 ਫੀਸਦੀ, ਨਕੋਦਰ ਵਿੱਚ 55.89 ਫੀਸਦੀ, ਫਿਲੌਰ ਵਿੱਚ 55.81 ਫੀਸਦੀ, ਜਲੰਧਰ ਉੱਤਰੀ ਵਿੱਚ 54.43 ਫੀਸਦੀ, ਆਦਮਪੁਰ ਵਿੱਚ 54.02 ਫੀਸਦੀ, ਜਲੰਧਰ ਕੈਂਟ ਵਿੱਚ 50.19 ਫੀਸਦੀ ਅਤੇ ਜਲੰਧਰ ਕੇਂਦਰੀ ਵਿੱਚ 48.94 ਫੀਸਦੀ ਦਰਜ ਕੀਤਾ ਗਿਆ।
ਆਮ ਆਦਮੀ ਪਾਰਟੀ ਨੇ 58,691 ਵੋਟਾਂ ਨਾਲ ਕਾਂਗਰਸ ਨੂੰ ਹਰਾਇਆ
ਜਲੰਧਰ 'ਚ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਗੜ੍ਹ ਢਾਹ ਦਿੱਤਾ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਲਈ। 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ ਹੈ। ਜ਼ਿਮਨੀ ਚੋਣ ਲਈ ਵੋਟਿੰਗ 10 ਮਈ ਨੂੰ ਹੋਈ ਸੀ
ਚੱਲਿਆ ਮਾਨ ਦਾ ਜਾਦੂ, ਆਪ ਨੇ 24 ਸਾਲਾਂ ਬਾਅਦ ਢਾਹਿਆ ਕਾਂਗਰਸ ਦਾ ਜਲੰਧਰ ਕਿਲ੍ਹਾ
ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਜਾਦੂ ਪੰਜਾਬ ਵਿੱਚ ਇੱਕ ਵਾਰ ਫਿਰ ਚੱਲਿਆ ਹੈ। ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਆਪਣਾ ਜਾਦੂ ਵਿਖਾ ਦਿੱਤਾ ਹੈ। ਕਾਂਗਰਸ, ਭਾਜਪਾ, ਅਕਾਲੀ-ਬਸਪਾ ਗਠਜੋੜ ਨੂੰ ਹਰਾ ਕੇ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 58647 ਵੋਟਾਂ ਨਾਲ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਸੁਸ਼ੀਲ ਰਿੰਕੂ ਲਗਾਤਾਰ ਅੱਗੇ ਚੱਲ ਰਿਹਾ ਸੀ। ਕਾਂਗਰਸ ਦਾ ਕਿਲ੍ਹਾ ਮੰਨੇ ਜਾਂਦੇ ਜਲੰਧਰ ਵਿੱਚ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਲੰਧਰ ਸੀਟ 1999 ਤੋਂ ਕਾਂਗਰਸ ਕੋਲ ਸੀ। ਕਾਂਗਰਸ ਨੂੰ 24 ਸਾਲਾਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ।






















