Jalandhar News: ਪੰਜਾਬੀਆਂ ਨੂੰ ਮਿਲਣ ਵਾਲੀ ਹੈ ਵੱਡੀ ਸੌਗਾਤ, ਛੇਤੀ ਹੀ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ ਕੈਂਟ ਰੇਲਵੇ ਸਟੇਸ਼ਨ
ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਵਜੋਂ ਮੁੜ ਵਿਕਸਤ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਜਲੰਧਰ ਕੈਂਟ ਰੇਲਵੇ ਸਟੇਸ਼ਨ ਵਰਤਮਾਨ ਵਿੱਚ ਪ੍ਰਤੀ ਦਿਨ ਲਗਭਗ 7,400 ਯਾਤਰੀਆਂ ਨੂੰ ਸੰਭਾਲਦਾ ਹੈ...
Punjab News: ਪੰਜਾਬ ਵਾਸੀਆਂ ਦੇ ਲਈ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜੀ ਹਾਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ, 2025 ਦੀ ਪਹਿਲੀ ਤਿਮਾਹੀ ਤੱਕ ਜਨਤਾ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਚੱਲ ਰਹੇ ਪ੍ਰੋਜੈਕਟ ਦਾ ਦੌਰਾ ਕਰਨ ਤੋਂ ਬਾਅਦ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਇਹ ਮਿਆਰੀ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ।
ਹੋਰ ਪੜ੍ਹੋ : ਸਕੂਲੀ ਬੱਚਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜਾਰੀ ਕੀਤੀ ਨਵੀਂ ਹਦਾਇਤਾਂ
ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਵਜੋਂ ਮੁੜ ਵਿਕਸਤ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਜਲੰਧਰ ਕੈਂਟ ਰੇਲਵੇ ਸਟੇਸ਼ਨ ਵਰਤਮਾਨ ਵਿੱਚ ਪ੍ਰਤੀ ਦਿਨ ਲਗਭਗ 7,400 ਯਾਤਰੀਆਂ ਨੂੰ ਸੰਭਾਲਦਾ ਹੈ, ਔਸਤਨ 141 ਟਰੇਨਾਂ ਇੱਥੋਂ ਲੰਘਦੀਆਂ ਹਨ, ਜਿਸ ਵਿੱਚ 2 ਹਮਸਫਰ ਅਤੇ 1 ਵੰਦੇ ਭਾਰਤ ਟਰੇਨ ਸ਼ਾਮਲ ਹਨ। ਵਿੱਤੀ ਸਾਲ 2024-25 ਦੇ ਦੌਰਾਨ ਅਕਤੂਬਰ ਮਹੀਨੇ ਤੱਕ, ਪ੍ਰਤੀ ਦਿਨ ਔਸਤ ਯਾਤਰੀ ਆਮਦਨ 16.30 ਲੱਖ ਰੁਪਏ ਹੈ ਅਤੇ ਪਾਰਸਲ ਸੇਵਾ ਤੋਂ ਔਸਤ ਪ੍ਰਤੀ ਦਿਨ 0.51 ਲੱਖ ਰੁਪਏ ਦੀ ਆਮਦਨ ਹੈ।
ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਰਿਹਾ ਇਹ ਰੇਲਵੇ ਸਟੇਸ਼ਨ
99 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ, ਇੱਕ ਵਾਰ ਪੂਰਾ ਹੋਣ ਤੋਂ ਬਾਅਦ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੇ ਆਉਣ ਅਤੇ ਜਾਣ ਲਈ ਵੱਖ-ਵੱਖ ਪ੍ਰਬੰਧ ਹੋਣਗੇ। ਵਿਸ਼ਵ ਪੱਧਰੀ ਯਾਤਰੀ ਸੁਵਿਧਾਵਾਂ ਅਤੇ ਸਭਿਆਚਾਰ ਆਧਾਰਿਤ ਕਲਾਕ੍ਰਿਤੀਆਂ ਦੇ ਨਾਲ ਆਈਕੋਨਿਕ ਸਟੇਸ਼ਨ ਬਿਲਡਿੰਗ ਦਾ ਨਿਰਮਾਣ, ਸ਼ਹਿਰ ਦੇ ਦੋਵਾਂ ਪਾਸਿਆਂ ਦਾ ਏਕੀਕਰਣ ਅਤੇ ਗੋਲਡ ਰੇਟਿੰਗ ਵਾਲੀ ਗਰੀਨ ਇਮਾਰਤ, ਸਟੇਸ਼ਨ ਦੇ ਦੋਵੇਂ ਪਾਸੇ ਕੁਦਰਤੀ ਹਵਾਦਾਰੀ ਅਤੇ ਰੌਸ਼ਨੀ ਦੀ ਵੱਧ ਤੋਂ ਵੱਧ ਵਰਤੋਂ,ਸਾਰੀਆਂ ਯਾਤਰੀ ਸੁਵਿਧਾਵਾਂ ਭਾਵ ਪ੍ਰਚੂਨ, ਕੈਫੇਟੇਰੀਆ, ਮਨੋਰੰਜਨ ਸਹੂਲਤਾਂ ਇੱਕ ਥਾਂ 'ਤੇ ਵੱਡੇ ਇਕੱਠਾਂ ਲਈ ਆਲੀਸ਼ਾਨ ਖੁੱਲ੍ਹੇ ਹਾਲ ਦਾ ਨਿਰਮਾਣ, ਯਾਤਰੀਆਂ ਲਈ 10 ਲਿਫਟਾਂ ਅਤੇ 9 ਐਸਕੇਲੇਟਰ ਸੁਵਿਧਾ, ਨਿਰਵਿਘਨ ਟ੍ਰੈਫਿਕ ਪ੍ਰਵਾਹ ਲਈ ਪਿਕ ਐਂਡ ਡ੍ਰੌਪ ਦੀ ਸਹੂਲਤ ਦੇ ਨਾਲ ਕਾਫੀ ਪਾਰਕਿੰਗ, ਯਾਤਰਾ ਨਾਲ ਸਬੰਧਤ ਹਰ ਕਿਸਮ ਦੇ ਸੰਕੇਤਾਂ ਦੀ ਵਿਵਸਥਾ ਅਤੇ ਜਾਣਕਾਰੀ ਲਈ ਡਿਜੀਟਲ ਡਿਸਪਲੇ ਵਰਗੀਆਂ ਸਹੂਲਤਾਂ ਮੁਹਈਆ ਹੋਣਗੀਆਂ।
ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਰਵਨੀਤ ਸਿੰਘ ਨੇ ਕਿਹਾ ਕਿ ਲੁਧਿਆਣਾ-ਜਲੰਧਰ ਸੈਕਸ਼ਨ ਵਿਚਕਾਰ ਆਟੋਮੈਟਿਕ ਬਲਾਕ ਸਿਗਨਲ ਦੀ ਵਿਵਸਥਾ ਨੂੰ 71.25 ਕਰੋੜ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਲਈ ਟੈਂਡਰ ਮੰਗੇ ਗਏ ਹਨ। ਫ਼ਿਰੋਜ਼ਪੁਰ ਡਿਵੀਜ਼ਨ ਵੱਲੋਂ 1,513 ਕਿਲੋਮੀਟਰ ਵਿੱਚ ਕਵਚ ਲਗਾਉਣ ਦੀ ਤਜਵੀਜ਼ ਸ਼ੁਰੂ ਕੀਤੀ ਗਈ ਹੈ। ਫਿਰੋਜ਼ਪੁਰ ਡਿਵੀਜ਼ਨ (549 ਕਿਲੋਮੀਟਰ) ਦੇ ਸ੍ਰੀਨਗਰ-ਜਲੰਧਰ-ਜੰਮੂ, ਜੰਮੂ-ਅੰਮ੍ਰਿਤਸਰ, ਅੰਮ੍ਰਿਤਸਰ-ਪਠਾਨਕੋਟ ਅਤੇ ਅੰਮ੍ਰਿਤਸਰ-ਖੇਮਕਰਨ ਸੈਕਸ਼ਨਾਂ 'ਤੇ ਕਵਚ ਦਾ ਪ੍ਰਬੰਧ, ਫਿਰ ਫ਼ਿਰੋਜ਼ਪੁਰ ਡਿਵੀਜ਼ਨ (452 ਕਿਲੋਮੀਟਰ) ਦੇ ਫ਼ਿਰੋਜ਼ਪੁਰ-ਲੁਧਿਆਣਾ, ਫ਼ਿਰੋਜ਼ਪੁਰ-ਜਲੰਧਰ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਅਤੇ ਕੋਟਕਪੂਰਾ-ਫ਼ਾਜ਼ਿਲਕਾ-ਅਬੋਹਰ ਸੈਕਸ਼ਨ 'ਤੇ, ਫਿਰੋਜ਼ਪੁਰ ਡਿਵੀਜ਼ਨ (300 ਕਿਲੋਮੀਟਰ) ਦੇ ਅੰਮ੍ਰਿਤਸਰ-ਅਟਾਰੀ, ਬਿਆਸ-ਤਰਨਤਾਰਨ, ਜਲੰਧਰ-ਹੁਸ਼ਿਆਰਪੁਰ, ਫਿਲੌਰ-ਲੋਹੀਆਂ ਖਾਸ ਅਤੇ ਫਗਵਾੜਾ-ਨਵਾਂਸ਼ਹਿਰ ਸੰਤੁਲਨ ਰੂਟ (300 ਕਿਲੋਮੀਟਰ) ਅਤੇ ਜੰਮੂ-ਊਧਮਪੁਰ-ਕਟੜਾ ਅਤੇ ਬਨਿਹਾਲ-ਬਾਰਾਮੂਲਾ ਸੈਕਸ਼ਨਾਂ (ਫਿਰੋਜ਼ਪੁਰ 2ਐੱਮ ਡਵੀਜ਼ਨ) 'ਤੇ ਕਵਚ ਦੀ ਵਿਵਸਥਾ ਟਰੇਨ ਕਾਲੀਜ਼ਨ ਅਵਾਇਡੈਂਸ ਸਿਸਟਮ (ਕਵਾਚ) ਇੱਕ ਸਵਦੇਸ਼ੀ ਤੌਰ 'ਤੇ ਵਿਕਸਿਤ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ (ਏ ਟੀ ਪੀ) ਸਿਸਟਮ ਹੈ, ਜਿਸਦਾ ਮਤਲਬ ਟਰੇਨਾਂ ਨੂੰ ਖਤਰੇ 'ਤੇ ਸਿਗਨਲ ਪਾਸਿੰਗ (ਐੱਸ.ਪੀ.ਏ.ਡੀ.), ਬਹੁਤ ਜ਼ਿਆਦਾ ਗਤੀ ਅਤੇ ਟੱਕਰਾਂ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ।