ਪੜਚੋਲ ਕਰੋ

Jalandhar News: ਪਾਕਿਸਤਾਨੀ ਡੌਨ ਨੇ ਜਲੰਧਰ 'ਚ NRI ਦੇ ਘਰ ਚਲਵਾਈਆਂ ਗੋਲੀਆਂ; ਭੱਟੀ ਨੇ ਬਜ਼ੁਰਗ ਨੂੰ ਧਮਕੀ ਦਿੰਦੇ ਕਿਹਾ-'ਹੁਣ ਦੇਖਣਾ ਤੁਹਾਡਾ ਕੀ ਬਣਦਾ...'

ਪਾਕਿਸਤਾਨੀ ਡੌਨ ਭੱਟੀ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਜਲੰਧਰ 'ਚ ਇੱਕ NRI ਦੇ ਘਰ 'ਤੇ ਗੋਲੀਆਂ ਵਰ੍ਹਾਈਆਂ, ਜਿਸ ਦੇ ਤਾਰ ਪਾਕਿ ਡੌਨ ਨਾਲ ਜੁੜੇ ਹੋਏ ਹਨ। ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ...

Jalandhar News: ਪੰਜਾਬ ਦੇ ਜਲੰਧਰ ਸ਼ਹਿਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗੁਲਾਬਾ ਦੇਵੀ ਰੋਡ 'ਤੇ ਸਥਿਤ ਇੱਕ NRI ਦੇ ਘਰ 'ਤੇ ਗੋਲੀਆਂ ਚਲਵਾਈਆਂ ਗਈਆਂ, ਜੋ ਕਿ ਇਸ ਵੇਲੇ ਪੁਰਤਗਾਲ ਵਿੱਚ ਰਹਿ ਰਿਹਾ ਹੈ। ਇਹ ਹਮਲਾ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਵੱਲੋਂ ਕਰਵਾਇਆ ਗਿਆ। ਸੋਮਵਾਰ ਰਾਤ ਨੂੰ ਦੋ ਬਾਈਕ ਸਵਾਰ ਬਦਮਾਸ਼ਾਂ ਨੇ NRI ਦੇ ਘਰ 'ਤੇ ਲਗਭਗ 10 ਗੋਲੀਆਂ ਚਲਾਈਆਂ। ਇਸ ਹਮਲੇ ਦਾ ਵੀਡੀਓ ਸ਼ਹਿਜਾਦ ਭੱਟੀ ਨੇ ਪਾਕਿਸਤਾਨ ਵਿੱਚੋਂ ਜਾਰੀ ਕੀਤਾ ਹੈ।

ਵੀਡੀਓ ਵਿੱਚ ਇੱਕ ਨੌਜਵਾਨ ਦੋ ਹੱਥਾਂ 'ਚ ਹਥਿਆਰ ਫੜਕੇ ਤਾਬੜਤੋੜ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਘਟਨਾ ਦਾ ਸੀਸੀਟੀਵੀ ਵੀ ਫੁਟੇਜ ਸਾਹਮਣੇ ਆਇਆ ਹੈ, ਜਿਸ ਵਿੱਚ ਉਕਤ ਨੌਜਵਾਨ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।

ਪਾਕਿਸਤਾਨੀ ਡੌਨ ਭੱਟੀ ਦੀ ਭੂਮਿਕਾ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਭੱਟੀ ਦੀ ਇੱਕ ਆਡੀਓ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਵਿਦੇਸ਼ 'ਚ ਰਹਿ ਰਹੇ ਉਕਤ ਘਰ ਦੇ ਮਾਲਕ ਨਾਲ ਗੱਲ ਕਰ ਰਿਹਾ ਹੈ। ਦੋਹਾਂ ਦਰਮਿਆਨ ਗਾਲੀ-ਗਲੋਚ ਨਾਲ ਭਰੀ ਗੱਲਬਾਤ ਦੀ ਕਥਿਤ ਰਿਕਾਰਡਿੰਗ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।

ਵਾਰਦਾਤ ਤੋਂ ਪੰਜ ਮਿੰਟ ਪਹਿਲਾਂ ਮੈਨੂੰ ਕਾਲ ਆਈ

ਘਰ ਦੀ ਮਾਲਕਣ ਅਤੇ ਵਿਦੇਸ਼ 'ਚ ਰਹਿ ਰਹੇ NRI ਦੀ ਮਾਂ ਚਰਨਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਮੈਨੂੰ ਇੱਕ ਕਾਲ ਆਈ, ਪਰ ਮੈਂ ਨਹੀਂ ਚੁੱਕੀ। ਫਿਰ ਦੁਬਾਰਾ ਕਾਲ ਆਈ ਅਤੇ ਮੈਨੂੰ ਗਾਲਾਂ ਕੱਢੀਆਂ ਗਈਆਂ। ਚਰਨਜੀਤ ਕੌਰ ਨੇ ਕਿਹਾ ਕਿ ਮੈਂ ਉਸ ਵਿਅਕਤੀ ਨੂੰ ਕਿਹਾ, "ਬੇਟਾ, ਮੈਂ ਤਾਂ ਤੁਹਾਨੂੰ ਜਾਣਦੀ ਵੀ ਨਹੀਂ।"

ਕਾਲ 'ਤੇ ਬੋਲ ਰਿਹਾ ਵਿਅਕਤੀ ਪੁੱਛਦਾ ਹੈ ਕਿ "ਕਾਕਾ ਸੰਧੂ ਕਿੱਥੇ ਹੈ?" ਜਿਸ 'ਤੇ ਚਰਨਜੀਤ ਕੌਰ ਨੇ ਜਵਾਬ ਦਿੱਤਾ ਕਿ "ਇੱਥੇ ਤਾਂ ਸਿਰਫ ਅਸੀਂ ਦੋ ਬੁਜ਼ੁਰਗ ਰਹਿੰਦੇ ਹਾਂ, ਹੋਰ ਕੋਈ ਨਹੀਂ।" ਇਸ ਤੋਂ ਬਾਅਦ ਉਸ ਵਿਅਕਤੀ ਨੇ ਧਮਕੀ ਦਿੱਤੀ, "ਪੰਜ ਮਿੰਟ ਬਾਅਦ ਵੇਖਣਾ ਤੁਹਾਡਾ ਕੀ ਬਣਦਾ ਹੈ!"

ਚਰਨਜੀਤ ਕੌਰ ਨੇ ਕਿਹਾ – ਮੈਂ ਹਾਲੇ ਉਹ ਨੰਬਰ ਨੋਟ ਕਰਨ ਹੀ ਲੱਗੀ ਸੀ ਕਿ ਅਚਾਨਕ ਘਰ ਦੇ ਬਾਹਰੋਂ ਗੋਲੀਆਂ ਦੀ ਤਾੜਤਾੜ ਸੁਣਾਈ ਦਿੱਤੀ। ਆਰੋਪੀਆਂ ਨੇ ਲਗਭਗ 13 ਤੋਂ 14 ਗੋਲੀਆਂ ਚਲਾਈਆਂ। ਜਿਸ ਨੰਬਰ ਤੋਂ ਕਾਲ ਆਈ ਸੀ, ਉਸ 'ਤੇ ਸ਼ਹਿਜਾਦ ਭੱਟੀ ਦੀ ਫੋਟੋ ਲੱਗੀ ਹੋਈ ਸੀ। ਜਦੋਂ ਸੀਸੀਟੀਵੀ ਚੈਕ ਕੀਤਾ ਗਿਆ ਤਾਂ ਦੋ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਆਏ ਸਨ ਅਤੇ ਇਕ ਵਿਅਕਤੀ ਦੋਹਾਂ ਹੱਥਾਂ ਨਾਲ ਗੋਲੀਆਂ ਚਲਾ ਰਿਹਾ ਸੀ।

ਇਸ ਮਾਮਲੇ 'ਚ ਜਲੰਧਰ ਸਿਟੀ ਪੁਲੀਸ ਦੇ ਡੀ.ਸੀ.ਪੀ. ਮਨਪ੍ਰੀਤ ਸਿੰਘ ਨੇ ਕਿਹਾ – ਅਜੇ ਤਕ ਅਸੀਂ ਕ੍ਰਾਈਮ ਸੀਨ ਤੋਂ ਚਾਰ ਚੱਲੇ ਹੋਏ ਖੋਲ ਬਰਾਮਦ ਕੀਤੇ ਹਨ। ਜਿਸ ਘਰ 'ਤੇ ਫਾਇਰਿੰਗ ਹੋਈ, ਉਨ੍ਹਾਂ ਦਾ ਪੁੱਤਰ ਨਾਰਵੇ 'ਚ ਰਹਿੰਦਾ ਹੈ। ਘਰ ਦੇ ਮਾਲਕ ਦੇ ਪੁੱਤਰ ਜਤਿੰਦਰ ਨੂੰ ਪਿਛਲੇ ਸ਼ੁੱਕਰਵਾਰ ਨੂੰ ਫਿਰੋਤੀ ਲਈ ਕਾਲ ਆਈ ਸੀ।

ਡੀ.ਸੀ.ਪੀ. ਨੇ ਦੱਸਿਆ ਕਿ ਇਹ ਕਾਲ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਵਲੋਂ ਆਈ ਸੀ, ਜਿਸ ਨੇ ਜਤਿੰਦਰ ਤੋਂ ਪੈਸਿਆਂ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਇਹ ਵਾਰਦਾਤ ਹੋਈ। ਡੀ.ਸੀ.ਪੀ. ਮਨਪ੍ਰੀਤ ਨੇ ਦੱਸਿਆ ਕਿ ਜਤਿੰਦਰ ਦਾ ਪੁਰਤਗਾਲ ਵਿੱਚ ਆਪਣਾ ਰੈਸਟੋਰੈਂਟ ਹੈ। ਜੋ ਆਡੀਓ ਵਾਇਰਲ ਹੋ ਰਹੀ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵੇਲੇ ਘਰ ਵਿੱਚ ਜਤਿੰਦਰ ਦੀ ਮਾਂ ਅਤੇ ਪਿਤਾ ਮੌਜੂਦ ਸਨ। ਦੋਹਾਂ ਸੁਰੱਖਿਅਤ ਹਨ ਅਤੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਠੰਡ ਦਾ ਕਹਿਰ! ਇਸ ਜ਼ਿਲ੍ਹੇ 'ਚ ਤਾਪਮਾਨ 5 ਡਿਗਰੀ ਤੋਂ ਹੇਠਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਸਿਹਤ ਐਡਵਾਈਜ਼ਰੀ ਜਾਰੀ
ਠੰਡ ਦਾ ਕਹਿਰ! ਇਸ ਜ਼ਿਲ੍ਹੇ 'ਚ ਤਾਪਮਾਨ 5 ਡਿਗਰੀ ਤੋਂ ਹੇਠਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਸਿਹਤ ਐਡਵਾਈਜ਼ਰੀ ਜਾਰੀ
ਮੈਕਸੀਕੋ 'ਚ ਵੱਡਾ ਹਾਦਸਾ, ਇਮਾਰਤ ਨਾਲ ਟਕਰਾਇਆ ਪ੍ਰਾਈਵੇਟ ਜੈੱਟ, 7 ਲੋਕਾਂ ਦੀ ਮੌਤ, ਆਸਮਾਨ ਧੂੰਏਂ ਨਾਲ ਭਰਿਆ
ਮੈਕਸੀਕੋ 'ਚ ਵੱਡਾ ਹਾਦਸਾ, ਇਮਾਰਤ ਨਾਲ ਟਕਰਾਇਆ ਪ੍ਰਾਈਵੇਟ ਜੈੱਟ, 7 ਲੋਕਾਂ ਦੀ ਮੌਤ, ਆਸਮਾਨ ਧੂੰਏਂ ਨਾਲ ਭਰਿਆ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-12-2025)
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਠੰਡ ਦਾ ਕਹਿਰ! ਇਸ ਜ਼ਿਲ੍ਹੇ 'ਚ ਤਾਪਮਾਨ 5 ਡਿਗਰੀ ਤੋਂ ਹੇਠਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਸਿਹਤ ਐਡਵਾਈਜ਼ਰੀ ਜਾਰੀ
ਠੰਡ ਦਾ ਕਹਿਰ! ਇਸ ਜ਼ਿਲ੍ਹੇ 'ਚ ਤਾਪਮਾਨ 5 ਡਿਗਰੀ ਤੋਂ ਹੇਠਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਸਿਹਤ ਐਡਵਾਈਜ਼ਰੀ ਜਾਰੀ
ਮੈਕਸੀਕੋ 'ਚ ਵੱਡਾ ਹਾਦਸਾ, ਇਮਾਰਤ ਨਾਲ ਟਕਰਾਇਆ ਪ੍ਰਾਈਵੇਟ ਜੈੱਟ, 7 ਲੋਕਾਂ ਦੀ ਮੌਤ, ਆਸਮਾਨ ਧੂੰਏਂ ਨਾਲ ਭਰਿਆ
ਮੈਕਸੀਕੋ 'ਚ ਵੱਡਾ ਹਾਦਸਾ, ਇਮਾਰਤ ਨਾਲ ਟਕਰਾਇਆ ਪ੍ਰਾਈਵੇਟ ਜੈੱਟ, 7 ਲੋਕਾਂ ਦੀ ਮੌਤ, ਆਸਮਾਨ ਧੂੰਏਂ ਨਾਲ ਭਰਿਆ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-12-2025)
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ
Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ
Embed widget