Crime News: ਪੁਲਿਸ ਨੇ ਕੁਝ ਘੰਟਿਆਂ 'ਚ ਹੀ ਸੁਲਝਾਈ ਕਤਲ ਦੀ ਗੁੱਥੀ, ਲੁਟੇਰਿਆਂ ਨੇ ਗਲਾ ਘੁੱਟ ਕੇ ਕੀਤੀ ਔਰਤ ਦੀ ਹੱਤਿਆ
ਪੰਜਾਬ ਦੇ ਜਲੰਧਰ ਸ਼ਹਿਰ 'ਚ ਮੰਗਲਵਾਰ ਦੁਪਹਿਰ ਨੂੰ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਬਸਤੀ ਬਾਵਾ ਖੇਲ ਇਲਾਕੇ ਦੇ ਤਾਰਾ ਸਿੰਘ ਐਵੀਨਿਊ ਨਾਲ ਲੱਗਦੇ ਕੱਚਾ ਕੋਟ ਵਿੱਚ ਕਮਲਜੀਤ ਕੌਰ...
Crime News in Jalandhar: ਪੰਜਾਬ ਦੇ ਜਲੰਧਰ ਸ਼ਹਿਰ 'ਚ ਮੰਗਲਵਾਰ ਦੁਪਹਿਰ ਨੂੰ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਬਸਤੀ ਬਾਵਾ ਖੇਲ ਇਲਾਕੇ ਦੇ ਤਾਰਾ ਸਿੰਘ ਐਵੀਨਿਊ ਨਾਲ ਲੱਗਦੇ ਕੱਚਾ ਕੋਟ ਵਿੱਚ ਕਮਲਜੀਤ ਕੌਰ (49) ਦੀ ਉਸ ਦੇ ਘਰ 'ਚ ਦਾਖ਼ਲ ਹੋ ਕੇ ਲੁਟੇਰਿਆਂ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਲੁਟੇਰਿਆਂ ਨੇ ਘਰ ਵਿੱਚ ਮੌਜੂਦ ਕਮਲਜੀਤ ਦੇ 17 ਸਾਲਾ ਪੁੱਤਰ ਸਤਬੀਰ ਨੂੰ ਵੀ ਬੰਧਕ ਬਣਾ ਲਿਆ ਸੀ।
ਪੇਸ਼ੇਵਰ ਦੋਵੇਂ ਮੁਲਜ਼ਮ
ਡੀਸੀਪੀ ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਕੁਮਾਰ ਵਾਸੀ ਕਾਜੀ ਮੰਡੀ ਤੇ ਕਮਲੇਸ਼ ਕੁਮਾਰ ਹਾਲ ਵਾਸੀ ਰੌਸ਼ਨ ਲਾਲ ਭੱਟਾ ਨੇੜੇ ਲੰਮਾ ਪਿੰਡ ਮੂਲਕਪੁਰ ਖਜੂਰਤ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਪੇਸ਼ੇਵਰ ਦੇ ਹਨ।
ਮੁਲਜ਼ਮਾਂ ਨੇ ਕਤਲ ਕਰਨ ਤੋਂ ਪਹਿਲਾਂ ਕੀਤਾ ਇਹ ਕੰਮ
ਇਨ੍ਹਾਂ ਵਿੱਚੋਂ ਇੱਕ ਸ਼ਹਿਜ਼ਾਦਾ ਕੁਝ ਦਿਨ ਪਹਿਲਾਂ ਹੀ ਇੱਕ ਕਤਲ ਕੇਸ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਹੈ। ਦੋਵਾਂ ਨੇ ਕਤਲ ਕਰਨ ਤੋਂ ਪਹਿਲਾਂ ਕਮਲਜੀਤ ਕੌਰ ਦੇ ਘਰ ਦੀ ਰੇਕੀ ਕੀਤੀ ਤੇ ਉਸ ਤੋਂ ਬਾਅਦ ਮੌਕਾ ਪਾ ਕੇ ਘਰ ਅੰਦਰ ਦਾਖਲ ਹੋ ਗਏ। ਰਾਜਕੁਮਾਰ ਤੇ ਕਮਲੇਸ਼ ਨਸ਼ੇ ਦੇ ਆਦੀ ਹਨ। ਰਾਜਕੁਮਾਰ ਖ਼ਿਲਾਫ਼ ਵਪਾਰਕ ਮਾਤਰਾ ਵਿੱਚ ਹੈਰੋਇਨ ਦੀ ਤਸਕਰੀ ਦਾ ਮਾਮਲਾ ਵੀ ਦਰਜ ਹੈ। ਹੁਣ ਉਹ ਜ਼ਮਾਨਤ 'ਤੇ ਬਾਹਰ ਹੈ।
ਇੰਝ ਹੋਏ ਘਰ ਅੰਦਰ ਦਾਖਲ
ਪੁਲਿਸ ਅਨੁਸਾਰ ਕਮਲਜੀਤ ਕੌਰ ਮੰਗਲਵਾਰ ਦੁਪਹਿਰ 1:58 ਵਜੇ ਆਪਣੀ ਭਰਜਾਈ ਮਾਹੀ ਸੰਧੂ ਨਾਲ ਫੋਨ ’ਤੇ ਗੱਲ ਕਰ ਰਹੀ ਸੀ। ਉਸੇ ਸਮੇਂ ਦੋਵੇਂ ਦੋਸ਼ੀ ਘਰ 'ਚ ਦਾਖਲ ਹੋ ਗਏ। ਅੰਦਰ ਵੜਦਿਆਂ ਹੀ ਦੋਵਾਂ ਨੇ ਪਹਿਲਾਂ ਕਮਲਜੀਤ ਕੌਰ ਦੇ ਲੜਕੇ ਸਤਬੀਰ ਨੂੰ ਬੰਧਕ ਬਣਾ ਲਿਆ ਅਤੇ ਬਾਅਦ ਦੁਪਹਿਰ ਕਰੀਬ 2.30 ਤੇ 3 ਵਜੇ ਕਮਲਜੀਤ ਕੌਰ ਦਾ ਕਤਲ ਕਰ ਦਿੱਤਾ।
ਕਮਲਜੀਤ ਕਤਲ ਤੋਂ ਪਹਿਲਾਂ ਭਰਜਾਈ ਨਾਲ ਕਰ ਰਹੀ ਸੀ ਗੱਲ
ਮਾਹੀ ਸੰਧੂ ਨੇ ਦੱਸਿਆ ਕਿ ਜਦੋਂ ਕਾਤਲਾਂ ਨੇ ਹਮਲਾ ਕੀਤਾ ਤਾਂ ਉਹ ਆਪਣੀ ਭਰਜਾਈ ਨਾਲ ਗੱਲ ਕਰ ਰਹੀ ਸੀ। ਉਸ ਨੇ ਉਸ ਦੀਆਂ ਚੀਕਾਂ ਸੁਣੀਆਂ ਪਰ ਇਸ ਤੋਂ ਬਾਅਦ ਕਈ ਵਾਰ ਫੋਨ ਆਇਆ ਪਰ ਕਮਲਜੀਤ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਕੁਝ ਦੇਰ ਬਾਅਦ ਉਸ ਨੂੰ ਜਾਣਕਾਰੀ ਮਿਲੀ ਕਿ ਕਮਲਜੀਤ ਦਾ ਕਤਲ ਹੋ ਗਿਆ ਹੈ।
ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਲੈ ਕੇ ਲੁਟੇਰੇ ਹੋਏ ਫ਼ਰਾਰ
ਕਤਲ ਕਰਨ ਤੋਂ ਬਾਅਦ ਲੁਟੇਰੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਕਤਲ ਦੇ ਸਮੇਂ ਔਰਤ ਦਾ ਲੜਕਾ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਤੇ ਘਰ ਦਾ ਸਹਾਇਕ ਘਰ ਦੀ ਛੱਤ 'ਤੇ ਗਿਆ ਹੋਇਆ ਸੀ। ਲੁਟੇਰਿਆਂ ਨੇ ਔਰਤ ਦੇ ਲੜਕੇ ਸਤਬੀਰ ਨੂੰ ਟੇਪਾਂ ਨਾਲ ਬੰਨ੍ਹ ਦਿੱਤਾ ਸੀ। ਲੁਟੇਰੇ ਘਰ 'ਚੋਂ ਮੋਬਾਈਲ ਫ਼ੋਨ, ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ।