Jalandhar News: ਜਲੰਧਰ 'ਚ 19 ਤੋਂ 22 ਜੂਨ ਤੱਕ ਦੁਕਾਨਾਂ ਰਹਿਣਗੀਆਂ ਬੰਦ! ਨਾ ਮੰਨਣ ਵਾਲੇ ਦੁਕਾਨਦਾਰਾਂ ਦਾ ਹੋਏਗਾ ਬਾਈਕਾਟ; ਪਹਿਲਾਂ ਹੀ ਕਰੋ ਆਹ ਕੰਮ...
Jalandhar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਫਰਨੀਚਰ ਐਸੋਸੀਏਸ਼ਨ ਨਕੋਦਰ ਚੌਕ ਮਾਰਕੀਟ ਦੀਆਂ ਦੁਕਾਨਾਂ 4 ਦਿਨ ਬੰਦ ਰਹਿਣਗੀਆਂ। ਇਹ ਫੈਸਲਾ...

Jalandhar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਫਰਨੀਚਰ ਐਸੋਸੀਏਸ਼ਨ ਨਕੋਦਰ ਚੌਕ ਮਾਰਕੀਟ ਦੀਆਂ ਦੁਕਾਨਾਂ 4 ਦਿਨ ਬੰਦ ਰਹਿਣਗੀਆਂ। ਇਹ ਫੈਸਲਾ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਕਪੂਰ ਨੇ ਕਿਹਾ ਕਿ 19 ਜੂਨ ਤੋਂ 22 ਜੂਨ ਤੱਕ ਛੁੱਟੀਆਂ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਦਿਨਾਂ ਦੌਰਾਨ ਐਸੋਸੀਏਸ਼ਨ ਨਾਲ ਸਬੰਧਤ ਕੋਈ ਵੀ ਫਰਨੀਚਰ ਦੁਕਾਨ ਖੁੱਲ੍ਹੀ ਨਹੀਂ ਰਹੇਗੀ।
ਇਨ੍ਹਾਂ ਦਿਨਾਂ ਵਿੱਚ ਕੋਈ ਦੁਕਾਨਦਾਰ ਆਪਣੀ ਦੁਕਾਨ ਖੋਲ੍ਹਦਾ ਹੈ, ਤਾਂ ਐਸੋਸੀਏਸ਼ਨ ਵੱਲੋਂ ਉਕਤ ਦੁਕਾਨਦਾਰ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਐਸੋਸੀਏਸ਼ਨ ਉਕਤ ਦੁਕਾਨਦਾਰ ਦਾ ਸਮਰਥਨ ਨਹੀਂ ਕਰੇਗੀ। ਇਸ ਮੌਕੇ ਗਗਨਦੀਪ ਸਿੰਘ, ਅਮਿਤ ਸੋਈ, ਦਵਿੰਦਰ ਸਾਹੀ, ਤੀਰਥ ਸਿੰਘ, ਜਗਨਦੀਪ ਸਿੰਘ, ਵਿਕਾਸ ਪਾਹਵਾ, ਰਾਹੁਲ ਸਾਹੀ, ਜਸਪਾਲ ਸਾਹੀ, ਕੁਨਾਲ ਕਪੂਰ ਆਦਿ ਮੈਂਬਰ ਮੌਜੂਦ ਸਨ।
ਦੱਸ ਦੇਈਏ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਚਲਦਿਆਂ ਪਹਿਲਾਂ ਵੀ ਜਲੰਧਰ ਵਿੱਚ ਕੁਝ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਸ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜੇਕਰ ਕੋਈ ਵੀ ਸਮਾਨ ਹੈ ਤਾਂ ਅੱਜ ਸ਼ਾਮ ਤੱਕ ਹੀ ਲਿਆ ਜਾ ਸਕਦਾ ਹੈ, ਕਿਉਂਕਿ ਕੱਲ੍ਹ ਤੋਂ ਯਾਨੀ 19 ਜੂਨ ਤੋਂ ਦੁਕਾਨਾਂ ਬੰਦ ਹੋ ਜਾਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















