ਪੰਜਾਬ ਵਾਸੀਆਂ ਹੋ ਜਾਓ ਸਾਵਧਾਨ! ਸ਼ੁਰੂ ਹੋ ਰਿਹਾ ਨਵਾਂ ਸਿਸਟਮ, ਹੁਣ ਕੀਤੀ ਇਹ ਗਲਤੀ ਤਾਂ ਠਾਹ ਕੱਟੇਗਾ ਚਲਾਨ...
ਜਲੰਧਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਫੈਲੇ ਕੂੜੇ ਅਤੇ ਗੰਦਗੀ ਤੋਂ ਤੰਗ ਆ ਚੁੱਕੀ ਨਗਰ ਨਿਗਮ ਪ੍ਰਸ਼ਾਸਨ ਹੁਣ ਸਖਤੀ ਦੇ ਮੂਡ ਵਿੱਚ ਹੈ। ਨਗਰ ਨਿਗਮ ਦੇ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਗੌਤਮ ਜੈਨ..

Punjab News: ਜਲੰਧਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਫੈਲੇ ਕੂੜੇ ਅਤੇ ਗੰਦਗੀ ਤੋਂ ਤੰਗ ਆ ਚੁੱਕੀ ਨਗਰ ਨਿਗਮ ਪ੍ਰਸ਼ਾਸਨ ਹੁਣ ਸਖਤੀ ਦੇ ਮੂਡ ਵਿੱਚ ਹੈ। ਨਗਰ ਨਿਗਮ ਦੇ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਗੌਤਮ ਜੈਨ ਨੇ ਐਲਾਨ ਕੀਤਾ ਹੈ ਕਿ ਹੁਣ ਜਿਹੜਾ ਵੀ ਵਿਅਕਤੀ ਜਾਂ ਸੰਸਥਾ ਕੂੜਾ ਇਧਰ-ਉਧਰ ਜਾਂ ਸਿੱਧਾ ਡੰਪ ਸਾਈਟ 'ਤੇ ਸੁੱਟਦੇ ਪਾਏ ਜਾਣਗੇ, ਉਨ੍ਹਾਂ ਦਾ ਤੁਰੰਤ ਚਾਲਾਨ ਕੱਟਿਆ ਜਾਵੇਗਾ।
ਪ੍ਰਸ਼ਾਸ਼ਨ ਨਜਿੱਠ ਰਿਹਾ ਇਸ ਗੰਭੀਰ ਦਿੱਕਤ ਤੋਂ
ਗੌਰਤਲਬ ਹੈ ਕਿ 2016 ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਾਲਡ ਵੇਸਟ ਮੈਨੇਜਮੈਂਟ ਰੂਲਜ਼ ਨੂੰ ਜਲੰਧਰ ਵਿੱਚ ਅਜੇ ਤੱਕ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਕਈ ਵਾਰੀ ਮੁਹਿੰਮਾਂ ਚਲਾਈਆਂ ਗਈਆਂ ਪਰ ਉਹ ਲੰਮੇ ਸਮੇਂ ਤੱਕ ਨਹੀਂ ਚਲ ਸਕੀਆਂ। ਇਸ ਕਾਰਨ ਸ਼ਹਿਰ ਵਿੱਚ ਗੰਦਗੀ ਅਤੇ ਕੂੜੇ ਦੀ ਸਮੱਸਿਆ ਲਗਾਤਾਰ ਗੰਭੀਰ ਹੋ ਰਹੀ ਹੈ।
ਮੇਅਰ ਅਤੇ ਕਮਿਸ਼ਨਰ ਨੇ ਸਾਫ਼ ਕੀਤਾ ਹੈ ਕਿ ਉਹ ਸਾਰੇ ਪਰਿਸਰ (ਜਿਵੇਂ ਕਿ ਹੋਟਲ, ਸੰਸਥਾਵਾਂ, ਵੱਡੀਆਂ ਦੁਕਾਨਾਂ ਜਾਂ ਸੋਸਾਇਟੀਆਂ) ਜਿਥੋਂ ਰੋਜ਼ਾਨਾ 50 ਕਿਲੋ ਜਾਂ ਉਸ ਤੋਂ ਵੱਧ ਕੂੜਾ ਨਿਕਲਦਾ ਹੈ, ਉਨ੍ਹਾਂ ਨੂੰ ਆਪਣਾ ਕੂੜਾ ਖੁਦ ਸੰਭਾਲਣਾ ਪਵੇਗਾ। ਜਦਕਿ ਆਮ ਘਰਾਂ ਅਤੇ ਛੋਟੀਆਂ ਦੁਕਾਨਾਂ ਨੂੰ ਆਪਣਾ ਕੂੜਾ ਨਗਰ ਨਿਗਮ ਵੱਲੋਂ ਨਿਯੁਕਤ ਰੈਗ ਪਿਕਰਾਂ ਰਾਹੀਂ ਹੀ ਦੇਣਾ ਹੋਵੇਗਾ।
ਨਿਗਮ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਮੌਕੇ 'ਤੇ ਹੀ ਚਾਲਾਨ ਕੱਟਣ ਵਾਲੀ ਮਸ਼ੀਨ ਮੰਗਵਾ ਲਈ ਗਈ ਹੈ, ਜਿਸ ਰਾਹੀਂ ਹੁਣ ਉੱਥੇ ਹੀ ਜੁਰਮਾਨਾ ਲਗਾਇਆ ਜਾ ਸਕੇਗਾ। ਇਹ ਨਵਾਂ ਸਿਸਟਮ ਨਗਰ ਨਿਗਮ ਵੱਲੋਂ ਜਲਦ ਲਾਗੂ ਕਰ ਦਿੱਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















