Punjab News: ਵੇਖੋ ਪੰਜਾਬ ਦੇ ਪੁਲਾਂ ਦਾ ਹਾਲ! ਓਵਰਲੋਡ ਟਰਾਲੇ ਨਾਲ ਟੁੱਟਿਆ 100 ਸਾਲ ਪੁਰਾਣਾ ਪੁੱਲ
Punjab's bridges: ਅੱਜ ਸਵੇਰੇ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇੱਕ ਓਵਰਲੋਡ ਟਿੱਪਰ ਮੋੜ ਕੱਟਣ ਲਈ ਪੁੱਲ ਦੇ ਉੱਪਰੋਂ ਲੰਘਣ ਲੱਗਾ ਤਾਂ ਟਰੱਕ ਦਾ ਭਾਰ ਜ਼ਿਆਦਾ ਹੋਣ ਕਰਕੇ ਪੁੱਲ ਹੇਠਾਂ ਡਿੱਗ ਪਿਆ।
Hoshiarpur News: ਅੱਜ ਸਵੇਰੇ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇੱਕ ਓਵਰਲੋਡ ਟਿੱਪਰ ਮੋੜ ਕੱਟਣ ਲਈ ਪੁੱਲ ਦੇ ਉੱਪਰੋਂ ਲੰਘਣ ਲੱਗਾ ਤਾਂ ਟਰੱਕ ਦਾ ਭਾਰ ਜ਼ਿਆਦਾ ਹੋਣ ਕਰਕੇ ਪੁੱਲ ਹੇਠਾਂ ਡਿੱਗ ਪਿਆ। ਪੁੱਲ ਡਿੱਗਣ ਨਾਲ ਟਰੱਕ ਯੂਨੀਅਨ ਤੇ ਸਤਿਸੰਗ ਬਿਆਸ ਡੇਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਪੁਲ ਕਰੀਬ 100 ਸਾਲ ਪੁਰਾਣਾ ਹੈ ਤੇ ਇਸ ਨੂੰ ਅੰਗਰੇਜ਼ਾਂ ਨੇ ਬਣਾਇਆ ਸੀ।
ਹਾਸਲ ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਓਵਰਲੋਡ ਟਿੱਪਰ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਮਾਹਿਲਪੁਰ ਦੇ ਮੁੱਖ ਚੌਂਕ ਵਿੱਚ ਪਹੁੰਚਿਆ ਤਾਂ ਟਰੱਕ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਉਸ ਨੂੰ ਮੁੜਨ ਦੀ ਤੰਗੀ ਆ ਰਹੀ ਸੀ। ਉਸ ਨੂੰ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਬਾਹਰ ਮੌੜ ਕੱਟਣ ਲਈ ਭੇਜ ਦਿੱਤਾ ਗਿਆ।
ਜਦੋਂ ਟਿੱਪਰ ਮੋੜ ਕੱਟਣ ਲਈ ਟਰੱਕ ਯੂਨੀਅਨ ਤੇ ਸਤਿਸੰਗ ਬਿਆਸ ਡੇਰੇ ਵੱਲ ਜਾਣ ਵਾਲੇ ਪੁੱਲ 'ਤੇ ਪਹੁੰਚਿਆਂ ਤਾਂ 100 ਸਾਲ ਪੁਰਾਣਾ ਪੁੱਲ ਟਰੱਕ ਦਾ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਪਿਆ। ਪੁੱਲ ਡਿੱਗਣ ਨਾਲ ਟਰੱਕ ਯੂਨੀਅਨ ਤੇ ਸਤਿਸੰਗ ਬਿਆਸ ਡੇਰੇ ਦੀਆਂ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਥਾਣਾ ਮਾਹਿਲਪੁਰ ਦੀ ਪੁਲਿਸ ਬਿਨਾਂ ਉਨ੍ਹਾਂ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੂੰ ਪੁੱਛੇ ਟਿੱਪਰ ਨੂੰ ਖਾਲੀ ਕਰਨ ਲੱਗ ਪਏ। ਉਨ੍ਹਾਂ ਨੇ ਦੱਸਿਆ ਕਿ ਜੇਕਰ ਟਰੱਕ ਮੌਕੇ ਤੋਂ ਚਲਾ ਗਿਆ ਤਾਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪੁੱਲ ਨੂੰ ਬਣਾਇਆ ਜਾਵੇ।
ਜਦੋਂ ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਰੇਲਵੇ ਫਾਟਕ ਦੀ ਮੁਰੰਮਤ ਤਿੰਨ ਦਿਨ ਲਈ ਚੱਲ ਰਹੀ ਹੈ। ਇਸ ਕਰਕੇ ਉਨ੍ਹਾਂ ਵੱਲੋਂ ਟਰੱਕ ਨੂੰ ਮੁੜਨ ਲਈ ਅੱਗੇ ਭੇਜ ਦਿੱਤਾ। ਜਦੋਂ ਉਹ ਮੁੜਨ ਲਈ ਪੁਰਾਣੇ ਪੁੱਲ ਤੋਂ ਲੰਘਣ ਲੱਗਾ ਤਾਂ ਉਸ ਦਾ ਭਾਰ ਜ਼ਿਆਦਾ ਹੋਣ ਕਰਕੇ ਉਹ ਡਿੱਗ ਪਿਆ। ਬਾਕੀ ਟਰੱਕ ਨੂੰ ਖ਼ਾਲੀ ਕਰਵਾ ਕੇ ਮਾਹਿਲਪੁਰ ਥਾਣੇ ਖੜ੍ਹਾ ਕਰਨਾ ਸੀ ਕਿਉਂਕਿ ਰਾਤ ਵੇਲੇ ਕੋਈ ਵੀ ਘਟਨਾਂ ਨਾ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ।