Jalandhar news: ਜਲੰਧਰ 'ਚ ਸ੍ਰੀ ਗੁਰੂ ਰਵਿਦਾਸ ਜਯੰਤੀ ਨੂੰ ਸਮਰਪਿਤ ਕੱਢੀ ਗਈ ਸ਼ੋਭਾ ਯਾਤਰਾ
Jalandhar news: ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅੱਜ ਯਾਨੀ ਸ਼ੁੱਕਰਵਾਰ ਨੂੰ ਸ਼ੋਭਾਯਾਤਰਾ ਕੱਢੀ ਜਾ ਰਹੀ ਹੈ। ਇਸ ਸਬੰਧੀ ਜਲੰਧਰ ਸਿਟੀ ਪੁਲਿਸ ਨੇ ਕਈ ਪੁਆਇੰਟਾਂ ਤੋਂ ਟਰੈਫਿਕ ਨੂੰ ਮੋੜ ਦਿੱਤਾ ਹੈ।
Jalandhar news: ਜਲੰਧਰ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦੀ ਬੂਟਾ ਮੰਡੀ 'ਚ ਸਤਿਗੁਰੂ ਰਵਿਦਾਸ ਧਾਮ ਵਿਖੇ 22 ਤੋਂ 25 ਫਰਵਰੀ ਤੱਕ ਮੇਲਾ ਲਗਾਇਆ ਜਾ ਰਿਹਾ ਹੈ।
ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅੱਜ ਯਾਨੀ ਸ਼ੁੱਕਰਵਾਰ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਸਬੰਧੀ ਜਲੰਧਰ ਸਿਟੀ ਪੁਲਿਸ ਨੇ ਕਈ ਪੁਆਇੰਟਾਂ ਤੋਂ ਟ੍ਰੈਫਿਕ ਨੂੰ ਮੋੜ ਦਿੱਤਾ ਹੈ।
ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਹੋਰ ਸਿਆਸੀ ਆਗੂ ਵੀ ਮੱਥਾ ਟੇਕਣ ਲਈ ਪਹੁੰਚੇ। ਉੱਥੇ ਹੀ ਸੁਰੱਖਿਆ ਲਈ ਸ਼ਹਿਰ ਵਿੱਚ 1000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ।
ਇਹ ਵੀ ਪੜ੍ਹੋ: Farmer Protest: ਅੰਦੋਲਨ ਤੋਂ ਡਰੀ ਹਰਿਆਣਾ ਸਰਕਾਰ ? ਕਿਸਾਨਾਂ ਦੇ ਕਰਜ਼ੇ ਦਾ ਵਿਆਜ ਤੇ ਜੁਰਮਾਨਾ ਕੀਤਾ ਮੁਆਫ਼
ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਮੂਰਤੀਆਂ ਅਤੇ ਫੋਟੋਆਂ ਨਾਲ ਕੱਢੇ ਜਾ ਰਹੀ ਸ਼ੋਭਾਯਾਤਰਾ ਨੇ ਸਾਰਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਹੈ। ਜਲੰਧਰ ਵੀ ਪਿਛਲੇ ਦੋ ਦਿਨਾਂ ਤੋਂ ਪੂਰੀ ਤਰ੍ਹਾਂ ਸ਼ਰਧਾ ਵਿੱਚ ਡੁੱਬਿਆ ਹੋਇਆ ਹੈ।
ਪਿਛਲੇ ਦੋ ਦਿਨਾਂ ਤੋਂ ਵਾਰਾਣਸੀ ਜਾਣ ਵਾਲੀਆਂ ਸੰਗਤਾਂ ਵੱਲੋਂ ਕੱਢੇ ਗਏ ਨਗਰ ਕੀਰਤਨ ਕਾਰਨ ਸ਼ਹਿਰ ਵਿੱਚ ਵੀ ਸ਼ਰਧਾ ਦਾ ਹੜ੍ਹ ਦੇਖਣ ਨੂੰ ਮਿਲਿਆ। ਸੰਗਤਾਂ ਨੇ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਭਜਨ ਗਾਏ। ਇਸ ਤੋਂ ਇਲਾਵਾ ਕੁਝ ਸ਼ਰਧਾਲੂ ਸ਼ਰਧਾ ਵਿੱਚ ਮਗਨ ਹਨ ਅਤੇ ਨੱਚ-ਗਾ ਕੇ ਸ਼ੋਭਾਯਾਤਰਾ ਦੀ ਸ਼ੋਭਾ ਵਧਾ ਰਹੇ ਹਨ।
ਇਹ ਵੀ ਪੜ੍ਹੋ: Farmer Protest: ਖਨੌਰੀ ਸਰਹੱਦ ਜਾ ਰਹੇ ਕਿਸਾਨਾਂ 'ਤੇ ਲਾਠੀਚਾਰਜ, ਟਰੈਕਟਰਾਂ ਦੀ ਕੱਢੀ ਹਵਾ, ਭੰਨੇ ਵਾਹਨ, ਦਰਜਨਾਂ ਜ਼ਖ਼ਮੀ