ਪੜਚੋਲ ਕਰੋ

Farmer Protest: ਖਨੌਰੀ ਸਰਹੱਦ ਜਾ ਰਹੇ ਕਿਸਾਨਾਂ 'ਤੇ ਲਾਠੀਚਾਰਜ, ਟਰੈਕਟਰਾਂ ਦੀ ਕੱਢੀ ਹਵਾ, ਭੰਨੇ ਵਾਹਨ, ਦਰਜਨਾਂ ਜ਼ਖ਼ਮੀ

ਨਾਰਨੌਂਦ ਨੇੜੇ ਖੇੜੀ ਚੌਪਾਟਾ ਪਿੰਡ ਵਿੱਚ 18 ਫਰਵਰੀ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਕਿਸਾਨਾਂ ਨੇ ਅੱਜ ਐਲਾਨ ਕੀਤਾ ਸੀ ਕਿ ਜੇਕਰ ਦੁਪਹਿਰ 2 ਵਜੇ ਤੱਕ ਉਨ੍ਹਾਂ ਦੀਆਂ ਮੰਗਾਂ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਖਨੌਰੀ ਸਰਹੱਦ ਵੱਲ ਮਾਰਚ ਕਰਨਗੇ। ਇਸ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।

ਹਰਿਆਣਾ ਦੇ ਹਿਸਾਰ ਦੇ ਪਿੰਡ ਖੇੜੀ ਚੌਪਾਟਾ 'ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਖਨੌਰੀ ਸਰਹੱਦ ਵੱਲ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਪਹਿਲਾਂ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਬਾਅਦ ਵਿੱਚ ਲਾਠੀਚਾਰਜ ਕੀਤਾ। ਮੁਢਲੀ ਜਾਣਕਾਰੀ ਹੈ ਕਿ ਪੁਲਿਸ ਨੇ ਕਿਸਾਨਾਂ ਦੇ ਟਰੈਕਟਰਾਂ ਦੀ ਹਵਾ ਕੱਢ ਦਿੱਤੀ। ਇਸ ਤੋਂ ਕਿਸਾਨ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ।

ਨਾਰਨੌਂਦ ਨੇੜੇ ਖੇੜੀ ਚੌਪਾਟਾ ਪਿੰਡ ਵਿੱਚ 18 ਫਰਵਰੀ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਕਿਸਾਨਾਂ ਨੇ ਅੱਜ ਐਲਾਨ ਕੀਤਾ ਸੀ ਕਿ ਜੇਕਰ ਦੁਪਹਿਰ 2 ਵਜੇ ਤੱਕ ਉਨ੍ਹਾਂ ਦੀਆਂ ਮੰਗਾਂ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਖਨੌਰੀ ਸਰਹੱਦ ਵੱਲ ਮਾਰਚ ਕਰਨਗੇ। ਇਸ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਸਵੇਰ ਤੋਂ ਹੀ ਇੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਕਿਸਾਨ ਅੱਗੇ ਵਧੇ ਤਾਂ ਪੁਲੀਸ ਵੀ ਅੱਗੇ ਆ ਗਈ। ਇਸ ਤੋਂ ਬਾਅਦ ਸਥਿਤੀ ਟਕਰਾਅ ਤੱਕ ਪਹੁੰਚ ਗਈ।

24 ਪੁਲਿਸ ਮੁਲਾਜ਼ਮ ਜ਼ਖਮੀ, 16 ਵਾਹਨਾਂ ਦੀ ਭੰਨਤੋੜ 

ਜਾਣਕਾਰੀ ਮਿਲ ਰਹੀ ਹੈ ਕਿ ਹੰਗਾਮੇ ਵਿੱਚ ਡੀਐਸਪੀ ਰਵਿੰਦਰ ਸਾਂਗਵਾਨ ਸਮੇਤ 24 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। 15 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਦੀਆਂ 3 ਬੱਸਾਂ, ਫਾਇਰ ਬ੍ਰਿਗੇਡ, ਡੀਐਸਪੀ ਦੀ ਗੱਡੀ, ਸੀਆਈਏ ਦੀ ਗੱਡੀ ਸਮੇਤ 16 ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ। ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਨੂੰ 15 ਤੋਂ 20 ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਹਾਂਸੀ ਦੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਫਿਲਹਾਲ ਕਿੰਨੇ ਕਿਸਾਨ ਜ਼ਖਮੀ ਹੋਏ ਹਨ, ਇਸ ਦਾ ਅੰਕੜਾ ਉਪਲਬਧ ਨਹੀਂ ਹੈ।

ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਨੰਬਰਦਾਰ ਨੇ ਕਿਹਾ ਕਿ ਪੁਲਿਸ ਨੇ ਕਿਸਾਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਅੱਥਰੂ ਗੈਸ ਛੱਡੀ ਗਈ। ਟਰੈਕਟਰਾਂ ਦੀ ਹਵਾ ਕਿੱਲਾਂ ਨਾਲ ਕੱਢੀਆਂ ਗਈਆਂ। ਪੁਲਿਸ ਦੇ ਲਾਠੀਆਂ ਨਾਲ 20 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਹਨ। ਪੁਲੀਸ ਨੇ 25 ਤੋਂ 30 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਇਹ ਵੀ ਪੜ੍ਹੋ- Farmers Protest: ਪੰਜਾਬ 'ਚ ਆ ਕੇ ਜੁਲਮ ਢਾਹਿਆ, ਵਾਹਨਾਂ ਦੀ ਭੰਨ-ਤੋੜ, ਕਿਸਾਨਾਂ ਨੂੰ ਕੁੱਟ-ਕੁੱਟ ਖੇਤਾਂ 'ਚ ਸੁੱਟਿਆ: ਪੰਧੇਰ ਦੀ ਅਪੀਲ...ਘਰਾਂ ਤੇ ਵਾਹਨਾਂ 'ਤੇ ਕਾਲੇ ਝੰਡੇ ਲਾਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget