ਪੜਚੋਲ ਕਰੋ

ਜਲੰਧਰ 'ਚ ਸਸਪੈਂਡ SHO ‘ਤੇ POCSO ਐਕਟ ਲਾਗੂ; ਰੇਪ ਪੀੜਤਾ ਨੂੰ ਕਿਹਾ 'ਸੁੰਦਰ ਲੱਗਦੀ ਹੈ', ਬੱਚੀ ਨਾਲ ਗਲਤ ਹਰਕਤ ਦਾ ਇਲਜ਼ਾਮ

ਜਲੰਧਰ ਦੇ ਫਿਲੌਰ ਥਾਣੇ ਦੇ SHO ਭੂਸ਼ਣ ਕੁਮਾਰ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੋ ਗਿਆ ਹੈ। ਹੁਣ ਉਸ ਉੱਤੇ POCSO ਐਕਟ ਅਧੀਨ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ। SHO ‘ਤੇ ਦੋਸ਼ ਹੈ ਕਿ ਉਸਨੇ ਬਲਾਤਕਾਰ ਪੀੜਤ ਬੱਚੀ ਨੂੰ ਕਿਹਾ..

ਜਲੰਧਰ ਦੇ ਫਿਲੌਰ ਥਾਣੇ ਦੇ SHO ਭੂਸ਼ਣ ਕੁਮਾਰ ਖ਼ਿਲਾਫ਼ ਹੁਣ POCSO ਐਕਟ ਅਧੀਨ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ। SHO ‘ਤੇ ਦੋਸ਼ ਹੈ ਕਿ ਉਸਨੇ ਬਲਾਤਕਾਰ ਪੀੜਤ ਬੱਚੀ ਨੂੰ ਕਿਹਾ ਸੀ ਕਿ “ਤੂੰ ਮੈਨੂੰ ਬਹੁਤ ਸੁੰਦਰ ਲੱਗਦੀ ਹੈਂ” ਅਤੇ ਉਸਨੂੰ ਚੁੰਮਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।

SHO ਦੇ ਖਿਲਾਫ FIR ਦਰਜ

ਮਹਿਲਾਵਾਂ ਨਾਲ ਡਬਲ ਮੀਨਿੰਗ ਗੱਲਾਂ ਕਰਨ ਦੇ ਕਾਰਨ SHO ਨੂੰ ਪਹਿਲਾਂ ਸਸਪੈਂਡ ਕਰਕੇ ਲਾਈਨ ਹਾਜ਼ਿਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸਦੇ ਖ਼ਿਲਾਫ਼ FIR ਦਰਜ ਹੋਈ ਸੀ। ਇਸ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ SHO ਨੂੰ ਤਿੱਖੀ ਫਟਕਾਰ ਲਾਈ ਸੀ।

SSP ਨਰਿੰਦਰ ਪਾਲ ਸਿੰਘ ਨੇ ਜਾਂਚ ਲਈ ASP ਮਨਜੀਤ ਕੌਰ ਦੀ ਦੇਖ-ਰੇਖ ਹੇਠ ਬਣੀ IPS ਅਧਿਕਾਰੀਆਂ ਦੀ ਜਾਂਚ ਰਿਪੋਰਟ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਭੇਜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 9 ਅਕਤੂਬਰ ਨੂੰ ਬਲਾਤਕਾਰ ਪੀੜਤ ਬੱਚੀ ਦੀ ਮਾਂ ਸ਼ਿਕਾਇਤ ਲੈ ਕੇ ਥਾਣਾ ਫਿਲੌਰ ਪਹੁੰਚੀ ਸੀ। ਮਹਿਲਾ ਦਾ ਦੋਸ਼ ਹੈ ਕਿ ਇਸ ਤੋਂ ਬਾਅਦ SHO ਨੇ ਉਸ ਨਾਲ ਭੱਦੀਆਂ ਗੱਲਾਂ ਕੀਤੀਆਂ, ਉਸਨੂੰ ਇਕੱਲੇ ਮਿਲਣ ਲਈ ਕਿਹਾ ਅਤੇ ਧੀ ਨਾਲ ਵੀ ਗਲਤ ਗੱਲਾਂ ਕੀਤੀਆਂ।

ਦੋ ਦਿਨ ਪਹਿਲਾਂ ਮਹਿਲਾ ਕਮਿਸ਼ਨ ਵੱਲੋਂ ਲਾਈ ਸੀ ਫਟਕਾਰ

ਦੋ ਦਿਨ ਪਹਿਲਾਂ ਚੰਡੀਗੜ੍ਹ ਬੁਲਾ ਕੇ ਥਾਣਾ ਫਿਲੌਰ ਦੇ ਸਸਪੈਂਡ SHO ਭੂਸ਼ਣ ਕੁਮਾਰ ਨੂੰ ਪੰਜਾਬ ਮਹਿਲਾ ਕਮੇਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਖੂਬ ਫਟਕਾਰਿਆ ਸੀ। ਮਹਿਲਾ ਕਮੇਸ਼ਨ ਦੀ ਚੇਅਰਪਰਸਨ ਨੇ SHO ਨੂੰ ਸਾਫ ਕਿਹਾ ਸੀ ਕਿ ਮੈਂ ਇਸ ਮਾਮਲੇ ਵਿੱਚ ਇਨਕੁਵਾਇਰੀ ਮਾਰਕ ਕਰ ਰਹੀ ਹਾਂ। ਥਾਣੇ ਵਿੱਚ ਮਹਿਲਾ ਨਾਲ ਹੋਈ ਗੱਲਬਾਤ ਦਾ CCTV ਫੁਟੇਜ ਵੀ ਚਾਹੀਦਾ ਹੈ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ SHO ਨੂੰ ਕਿਹਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ 14 ਸਾਲ ਦੀ ਰੇਪ ਪੀੜਤਾ ਹੈ ਤੇ ਤੂੰ ਇਸ ਨਾਲ ਕਿਹੜੀ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ। ‘ਤੂੰ ਮੈਨੂੰ ਸੁੰਦਰ ਲੱਗਦੀ ਹੈਂ’ ਦਾ ਕੀ ਮਤਲਬ ਹੈ? ਇਹ ਤਾਂ ਤੇਰੀ ਪੋਤੀ ਦੀ ਉਮਰ ਦੀ ਹੈ, ਕੀ ਅਜਿਹਾ ਕੋਈ ਗੱਲ ਕਰਨ ਦਾ ਤਰੀਕਾ ਹੁੰਦਾ ਹੈ?

24 ਅਗਸਤ ਨੂੰ ਪਹਿਲੀ ਪੀੜਤਾ ਦੀ ਰਿਕਾਰਡਿੰਗ ਆਈ ਸਾਹਮਣੇ

24 ਅਗਸਤ ਨੂੰ ਫਿਲੌਰ ਇਲਾਕੇ ਦੀ ਰਹਿਣ ਵਾਲੀ ਪਹਿਲੀ ਪੀੜਤਾ ਥਾਣੇ ਵਿੱਚ ਆਈ। ਉਸਨੇ ਸ਼ਿਕਾਇਤ ਦਿੱਤੀ ਕਿ ਉਸਦੀ ਧੀ ਨਾਲ ਗੁਆਂਢ ਵਿੱਚ ਰਹਿਣ ਵਾਲੇ ਲੜਕੇ ਨੇ ਦੁਰਵਿਵਹਾਰ (ਰੇਪ) ਕੀਤਾ ਹੈ। ਪੀੜਤਾ ਦਾ ਦੋਸ਼ ਹੈ ਕਿ SHO ਨੇ ਇਸ ਮਾਮਲੇ ਵਿੱਚ FIR ਕਰਨ ਦੀ ਬਜਾਏ ਉਸ ਨਾਲ ਹੀ ਗੰਦੀਆਂ ਗੱਲਾਂ ਕਰਨੀ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸਨੇ SHO ਦੀ ਰਿਕਾਰਡਿੰਗ ਕਰ ਲਈ।

ਕੇਸ ਦਰਜ ਨਾ ਹੋਣ ’ਤੇ SHO ਉਸਨੂੰ ਵਾਰ-ਵਾਰ ਥਾਣੇ ਬੁਲਾਉਣ ਲੱਗਾ ਅਤੇ ਇਕੱਲੇ ਆਉਣ ਲਈ ਕਹਿਣ ਲੱਗਾ। ਪੀੜਤਾ ਤੰਗ ਆ ਕੇ ਲੋਕ ਇਨਸਾਫ ਮੋਰਚੇ ਨਾਲ ਮਿਲੀ ਅਤੇ ਮਾਮਲੇ ਨੂੰ ਮਹਿਲਾ ਕਮਿਸ਼ਨ ਦੇ ਧਿਆਨ ਵਿੱਚ ਲਿਆਇਆ ਗਿਆ। ਇਸ ਤੋਂ ਬਾਅਦ ਕਮਿਸ਼ਨ ਨੇ ਧਿਆਨ ਲੈਂਦਿਆਂ SHO ਨੂੰ ਲਾਈਨ ਹਾਜ਼ਰ ਕਰਵਾ ਦਿੱਤਾ।

12 ਅਕਤੂਬਰ ਨੂੰ ਦੂਜੀ ਪੀੜਤਾ ਮਹਿਲਾ ਆਈ ਸਾਹਮਣੇ

12 ਅਕਤੂਬਰ ਨੂੰ ਦੂਜੀ ਪੀੜਤਾ ਲੋਕ ਇਨਸਾਫ ਮੋਰਚੇ ਦੇ ਮੈਂਬਰਾਂ ਨਾਲ ਮਿਲੀ ਅਤੇ ਆਪਣੀ ਸਮੱਸਿਆ ਦੱਸੀ। ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਨਾਲ ਵੀ SHO ਨੇ ਗਲਤ ਵਰਤਾਅ ਕੀਤਾ ਸੀ। ਉਸਨੂੰ ਆਪਣੇ ਕਮਰੇ ਵਿੱਚ ਇਕੱਲੀ ਬੁਲਾਇਆ। ਉਹ ਕਿਸੇ ਸ਼ਿਕਾਇਤ ਲਈ ਇੱਕ ਵਾਰੀ ਥਾਣੇ ਗਈ ਸੀ, ਜਿਸ ਤੋਂ ਬਾਅਦ SHO ਨੇ ਉਸਦਾ ਨੰਬਰ ਕੱਢ ਕੇ ਫੋਨ ਕਰਨਾ ਸ਼ੁਰੂ ਕਰ ਦਿੱਤਾ।

ਉਹ ਇੰਨੀ ਤੰਗ ਆ ਗਈ ਕਿ SHO ਨੇ ਉਸਦਾ ਘਰ ਤੱਕ ਪਿੱਛਾ ਕੀਤਾ। ਪਰਿਵਾਰ ਵੱਲੋਂ ਕਈ ਵਾਰੀ ਕਿਹਾ ਗਿਆ ਕਿ ਧੀ ਵਿਦੇਸ਼ ਚਲੀ ਗਈ ਹੈ, ਪਰ ਉਸਨੇ ਪਿੱਛਾ ਨਹੀਂ ਛੱਡਿਆ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Diljit Dosanjh: ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
Kapil Sharma: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...
Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...
Advertisement

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diljit Dosanjh: ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
Kapil Sharma: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...
Punjab News: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵੱਧਿਆ! ਕਾਂਗਰਸ ਸੰਸਦ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ: 7 ਦਿਨਾਂ 'ਚ ਮੁਆਫੀ ਮੰਗੋ ਨਹੀਂ ਤਾਂ...
Navjot Sidhu: ਨਵਜੋਤ ਸਿੱਧੂ ਨੇ ਪਾਇਆ ਕਾਂਗਰਸ 'ਚ ਖਿਲਾਰਾ! ਰਾਜਾ ਵੜਿੰਗ ਬਾਰੇ ਵੱਡਾ ਖੁਲਾਸਾ
Navjot Sidhu: ਨਵਜੋਤ ਸਿੱਧੂ ਨੇ ਪਾਇਆ ਕਾਂਗਰਸ 'ਚ ਖਿਲਾਰਾ! ਰਾਜਾ ਵੜਿੰਗ ਬਾਰੇ ਵੱਡਾ ਖੁਲਾਸਾ
Punjab News: ਪੰਜਾਬ ’ਚ ਕਿਸਾਨ ਉਤਾਰਣਗੇ ਚਿਪ ਵਾਲੇ ਬਿਜਲੀ ਮੀਟਰ; 10 ਦਸੰਬਰ ਨੂੰ PSPCL ਦਫ਼ਤਰ ’ਚ ਕਰਨਗੇ ਜਮ੍ਹਾਂ, ਯੂਨੀਅਨ ਨੇਤਾ ਨੇ ਆਖੀ ਇਹ ਗੱਲ...
Punjab News: ਪੰਜਾਬ ’ਚ ਕਿਸਾਨ ਉਤਾਰਣਗੇ ਚਿਪ ਵਾਲੇ ਬਿਜਲੀ ਮੀਟਰ; 10 ਦਸੰਬਰ ਨੂੰ PSPCL ਦਫ਼ਤਰ ’ਚ ਕਰਨਗੇ ਜਮ੍ਹਾਂ, ਯੂਨੀਅਨ ਨੇਤਾ ਨੇ ਆਖੀ ਇਹ ਗੱਲ...
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
ਤਰਨਤਾਰਨ ’ਚ ਐਨਕਾਊਂਟਰ! ਕਰਿਆਨਾ ਵਪਾਰੀ ਕਤਲ ਕੇਸ ’ਚ ਵਾਂਟਡ ਬਦਮਾਸ਼ ਢੇਰ, ਜਾਣੋ ਪੂਰਾ ਮਾਮਲਾ, ਇਲਾਕੇ 'ਚ ਸਨਸਨੀ!
Punjab News: ਅਕਾਲੀ ਆਗੂ ਸਣੇ ਇਨ੍ਹਾਂ ਸ਼ਖਸੀਅਤਾਂ ਨੂੰ ਮਿਲੀ ਧਾਰਮਿਕ ਸਜ਼ਾ, ਜਾਣੋ ਕਿਉਂ ਗੁਰੂ ਘਰ 'ਚ ਜੂਠੇ ਭਾਂਡੇ ਮਾਂਜਣ ਸਣੇ ਕਰਨੀ ਪਈ ਜੋੜਿਆਂ ਦੀ...?
ਅਕਾਲੀ ਆਗੂ ਸਣੇ ਇਨ੍ਹਾਂ ਸ਼ਖਸੀਅਤਾਂ ਨੂੰ ਮਿਲੀ ਧਾਰਮਿਕ ਸਜ਼ਾ, ਜਾਣੋ ਕਿਉਂ ਗੁਰੂ ਘਰ 'ਚ ਜੂਠੇ ਭਾਂਡੇ ਮਾਂਜਣ ਸਣੇ ਕਰਨੀ ਪਈ ਜੋੜਿਆਂ ਦੀ...?
Embed widget