Jalandhar News: ਬੰਦੇ ਦੀ ਜਾਨ ਨਾਲੋਂ ਮੋਬਾਈਲ ਦੀ ਵੈਲਿਊ ਵੱਧ! ਸਕਰੀਨ ਟੁੱਟਣ ਨੂੰ ਲੈ ਕੇ ਨੌਜਵਾਨ ਦਾ ਕਤਲ
Jalandhar News: ਮੋਬਾਈਲ ਦੀ ਸਕਰੀਨ ਟੁੱਟਣ ਨੂੰ ਲੈ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਜਲੰਧਰ ਦਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਸ਼ਹਿਰ ਦੇ ਮਾਮੇ ਦੇ ਢਾਬੇ ’ਤੇ ਦੋ ਦੋਸਤਾਂ ਵੱਲੋਂ...
Jalandhar News: ਮੋਬਾਈਲ ਦੀ ਸਕਰੀਨ ਟੁੱਟਣ ਨੂੰ ਲੈ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਜਲੰਧਰ ਦਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਸ਼ਹਿਰ ਦੇ ਮਾਮੇ ਦੇ ਢਾਬੇ ’ਤੇ ਦੋ ਦੋਸਤਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੁਨਾਲ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ’ਚ ਦੋ ਫਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸ਼ਿਵਾ ਤੇ ਦੀਪਕ ਸ਼ਰਮਾ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਵਾਰਦਾਤ ਤੋਂ ਬਾਅਦ ਉਹ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਏ ਸਨ।
ਮੁਲਜ਼ਮ ਅਨੁਸਾਰ ਉਹ ਰਾਤ ਨੂੰ ਕੰਮ ਤੋਂ ਵਿਹਲਾ ਹੋਣ ਤੋਂ ਬਾਅਦ ਉਹ ਆਪਣੇ ਦੋਸਤ ਕੁਨਾਲ ਨਾਲ ਰਾਤ ਦੇ ਖਾਣੇ ਲਈ ਸ਼ਹਿਰ ਦੇ ਮਸ਼ਹੂਰ ਮਾਮੇ ਦੇ ਢਾਬੇ ’ਤੇ ਗਿਆ। ਉਸ ਦੇ ਇਲਾਕੇ ਗੋਪਾਲ ਨਗਰ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਆਪਣੇ ਤਿੰਨ ਸਾਥੀਆਂ ਨਾਲ ਉਥੇ ਬੈਠਾ ਸੀ। ਸ਼ੇਰਾ ਨੇ ਕੁਨਾਲ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਸ਼ੇਰਾ ਦੇ ਇੱਕ ਦੋਸਤ ਨੇ ਕੁਨਾਲ ਦੇ ਮੋਬਾਈਲ ਦੀ ਸਕਰੀਨ ਤੋੜ ਦਿੱਤੀ। ਕੁਨਾਲ ਨੇ ਸ਼ੇਰਾ ਤੇ ਉਸ ਦੇ ਦੋਸਤਾਂ ਨੂੰ ਮੋਬਾਈਲ ਦੀ ਨਵੀਂ ਸਕਰੀਨ ਪਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਸ਼ੇਰਾ ਤੇ ਉਸ ਦੇ ਸਾਥੀਆਂ ਨੇ ਝਗੜਾ ਸ਼ੁਰੂ ਕਰ ਦਿੱਤਾ ਤੇ ਦੇਖਦੇ ਹੀ ਦੇਖਦੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਕੁਨਾਲ ਦਾ ਕਤਲ ਹੋ ਗਿਆ ਸੀ।
ਇਸ ਮਾਮਲੇ ਦਾ ਮੁੱਖ ਮੁਲਜ਼ਮ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਗੋਪਾਲ ਨਗਰ ਪਹਿਲਾਂ ਹੀ ਪੁਲਿਸ ਦੇ ਹੱਥੇ ਚੜ੍ਹ ਚੁੱਕਾ ਸੀ। ਜਦਕਿ ਇੱਕ ਹੋਰ ਮੁਲਜ਼ਮ ਗਰਪ੍ਰੀਤ ਸਿੰਘ ਉਰਫ਼ ਗੋਰਾ ਵਾਸੀ ਗੋਪਾਲ ਨਗਰ ਅਜੇ ਤੱਕ ਫਰਾਰ ਹੈ। ਪੁਲਿਸ ਵੱਲੋਂ ਫ਼ਰਾਰ ਮੁਲਜ਼ਮ ਨੂੰ ਫੜਨ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ: Viral Video: ਇਨਸਾਨਾਂ ਵਾਂਗ ਭਾਂਡੇ ਧੋ ਰਿਹਾ ਹੈ ਬਾਂਦਰ, ਜਨਤਾ ਨੇ ਚੁਟਕੀ ਲੈ ਕੇ ਕਿਹਾ - ਗਰੀਬ ਦਾ ਵਿਆਹ ਹੋ ਗਿਆ ਹੋਵੇਗਾ..!
ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਦੀਪਕ ਸ਼ਰਮਾ ਵਾਸੀ ਨਜ਼ਦੀਕੀ ਸ਼ਮਸ਼ਾਨਘਾਟ ਹਰਨਾਮਦਾਸਪੁਰਾ ਤੇ ਸ਼ਿਵਾ ਵਾਸੀ ਗੋਪਾਲਦਾਸ ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਸ ਨੇ ਦੱਸਿਆ ਕਿ ਪੁਲਿਸ ਨੂੰ ਉਸ ਬਾਰੇ ਸੂਚਨਾ ਮਿਲੀ ਸੀ ਕਿ ਉਹ ਉੱਤਰ ਪ੍ਰਦੇਸ਼ ਵਿੱਚ ਆਪਣੇ ਪਿੰਡ ਵਿੱਚ ਲੁਕਿਆ ਹੋਇਆ ਹੈ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਉੱਤਰ ਪ੍ਰਦੇਸ਼ ਤੋਂ ਜਲੰਧਰ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਏਸੀਪੀ ਨੇ ਦੱਸਿਆ ਕਿ ਹਮਲਾਵਰਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਬਰਾਮਦ ਕਰ ਲਏ ਗਏ ਹਨ।