Jalandhar news: ਲਤੀਫਪੁਰਾ ਵਾਸੀਆਂ ਦੀ ਸਮੱਸਿਆ ਦਾ ਨਹੀਂ ਨਿਕਲਿਆ ਕੋਈ ਹੱਲ, ਉਜੜੇ ਹੋਏ ਘਰ ਵਸਾਉਣ ਦੀ ਕਰ ਰਹੇ ਮੰਗ
Jalandhar news: ਜਲੰਧਰ ਵਿੱਚ ਇੰਪਰੂਵਮੈਂਟ ਟਰੱਸਟ ਵਲੋਂ ਢਾਏ ਗਏ ਮਕਾਨਾਂ ਨੂੰ ਲਤੀਫਪੁਰਾ ਵਾਸੀ ਦੁਬਾਰਾ ਬਣਾਉਣ ਦੀ ਮੰਗ ਕਰ ਰਹੇ ਹਨ।
![Jalandhar news: ਲਤੀਫਪੁਰਾ ਵਾਸੀਆਂ ਦੀ ਸਮੱਸਿਆ ਦਾ ਨਹੀਂ ਨਿਕਲਿਆ ਕੋਈ ਹੱਲ, ਉਜੜੇ ਹੋਏ ਘਰ ਵਸਾਉਣ ਦੀ ਕਰ ਰਹੇ ਮੰਗ There is no solution to the problem of Latifpura residents, they are demanding to resettle the abandoned houses Jalandhar news: ਲਤੀਫਪੁਰਾ ਵਾਸੀਆਂ ਦੀ ਸਮੱਸਿਆ ਦਾ ਨਹੀਂ ਨਿਕਲਿਆ ਕੋਈ ਹੱਲ, ਉਜੜੇ ਹੋਏ ਘਰ ਵਸਾਉਣ ਦੀ ਕਰ ਰਹੇ ਮੰਗ](https://feeds.abplive.com/onecms/images/uploaded-images/2023/12/12/4ce5af58b8f597be149638a12e05845e1702384995628647_original.png?impolicy=abp_cdn&imwidth=1200&height=675)
Jalandhar news: ਪਿਛਲੇ ਸਾਲ ਜਲੰਧਰ ਵਿੱਚ ਇੰਪਰੂਵਮੈਂਟ ਟਰੱਸਟ ਨੇ ਕਾਰਵਾਈ ਕਰਦਿਆਂ ਹੋਇਆਂ ਲਤੀਫਪੁਰ ਦੇ ਸਾਰੇ ਮਕਾਨ ਢਾਹ ਦਿੱਤੇ ਸੀ, ਜਿਸ ਨੂੰ ਲੈ ਕੇ ਉਕਤ ਲੋਕ ਦੁਬਾਰਾ ਘਰ ਬਣਾਉਣ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਜਲੰਧਰ 'ਚ 1 ਸਾਲ ਪਹਿਲਾਂ 9 ਦਸੰਬਰ 2022 ਨੂੰ ਇੰਪਰੂਵਮੈਂਟ ਟਰੱਸਟ ਨੇ ਕਾਰਵਾਈ ਕਰਦਿਆਂ ਹੋਇਆਂ ਲਤੀਫਪੁਰ ਦੇ ਸਾਰੇ ਮਕਾਨਾਂ ਨੂੰ ਢਾਹ ਦਿੱਤਾ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਜਿਹੜੇ ਮਕਾਨ ਤਬਾਹ ਤਬਾਹ ਹੋਏ ਹਨ, ਉਸੇ ਥਾਂ 'ਤੇ ਉਨ੍ਹਾਂ ਦੇ ਮਕਾਨ ਦੁਬਾਰਾ ਬਣਾਏ ਜਾਣ।
ਜਦਕਿ ਦੂਜੇ ਪਾਸੇ ਨਗਰ ਸੁਧਾਰ ਟਰੱਸਟ ਦਾ ਕਹਿਣਾ ਹੈ ਕਿ ਤੁਹਾਨੂੰ ਹੋਰ ਥਾਵਾਂ 'ਤੇ ਫਲੈਟ ਅਲਾਟ ਕੀਤੇ ਜਾਣਗੇ ਪਰ ਇਸ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ।
ਦਰਅਸਲ, ਇਹ ਜ਼ਮੀਨ ਨਗਰ ਸੁਧਾਰ ਟਰੱਸਟ ਦੀ ਹੈ, ਜਿਸ ਨੂੰ ਖਾਲੀ ਕਰਵਾਉਣ ਲਈ ਪਹਿਲਾਂ ਵੀ ਕਈ ਵਾਰ ਯਤਨ ਕੀਤੇ ਜਾ ਚੁੱਕੇ ਹਨ। ਇਹ ਇਲਾਕਾ ਪਿਛਲੇ 70 ਸਾਲਾਂ ਤੋਂ ਲੋਕਾਂ ਵੱਲੋਂ ਨਜਾਇਜ਼ ਕਬਜ਼ਿਆਂ ਹੇਠ ਹੈ ਅਤੇ ਉਨ੍ਹਾਂ ਨੇ ਇੱਥੇ ਆਪਣੇ ਘਰ ਬਣਾਏ ਹੋਏ ਸਨ। ਉੱਥੇ ਹੀ ਇੰਪਰੂਵਮੈਂਟ ਟਰੱਸਟ ਦੀ ਟੀਮ ਵੱਡੀ ਗਿਣਤੀ ਵਿੱਚ ਪੁਲਿਸ ਸਮੇਤ ਉਥੇ ਪੁੱਜੀ ਅਤੇ ਉਨ੍ਹਾਂ ਨੇ ਮਕਾਨਾਂ ਨੂੰ ਢਾਹ ਦਿੱਤਾ ਸੀ।
ਇਹ ਵੀ ਪੜ੍ਹੋ: Moga News: ਮੋਟਰਸਾਇਕਲ ਚੋਰੀ ਕਰਦੇ ਭੱਜਦਿਆਂ ਦੀ ਟਰੈਕਟਰ-ਟਰਾਲੀ ਨਾਲ ਟੱਕਰ, 1 ਦੀ ਮੌਤ ਦੂਜਾ ਜ਼ਖ਼ਮੀ
ਜਿਸ ਦਾ ਕਿਸਾਨਾਂ ਦੇ ਨਾਲ-ਨਾਲ ਲਤੀਫਪੁਰਾ ਦੇ ਲੋਕਾਂ ਵੱਲੋਂ ਵੀ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਇੱਕ ਸਾਲ ਵਿੱਚ ਕਈ ਵੱਡੇ-ਵੱਡੇ ਨੇਤਾ ਪਹੁੰਚੇ ਪਰ ਹਰ ਕੋਈ ਭਰੋਸਾ ਦਿੰਦਾ ਰਿਹਾ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ।
ਉੱਥੇ ਹੀ ਤੰਬੂ ਵਿੱਚ ਰਹਿ ਰਹੇ ਲਤੀਫਪੁਰਾ ਦੇ ਲੋਕਾਂ ਨੇ ਦੱਸਿਆ ਕਿ ਇਹ ਇੱਕ ਸਾਲ ਸਾਡੇ ਲਈ ਬਹੁਤ ਮਾੜਾ ਰਿਹਾ, ਅਸੀਂ ਆਪਣੇ ਘਰਾਂ ਨੂੰ ਆਪਣੀਆਂ ਅੱਖਾਂ ਨਾਲ ਉਜੜਦਿਆਂ ਦੇਖਿਆ। ਸਾਡੇ ਬੱਚੇ ਸਾਨੂੰ ਪੁੱਛਦੇ ਸਨ ਕਿ ਸਾਡਾ ਘਰ ਕਿੱਥੇ ਗਿਆ? ਪਰ ਅਸੀਂ ਬੇਵੱਸ ਹਾਂ ਕਿ ਇਨ੍ਹਾਂ ਨੂੰ ਕੀ ਜਵਾਬ ਦਈਏ। ਅਸੀਂ ਉਹ ਜਗ੍ਹਾ ਨਹੀਂ ਚਾਹੁੰਦੇ ਹਾਂ, ਜਿੱਥੇ ਸਰਕਾਰ ਨੇ ਸਾਨੂੰ ਫਲੈਟ ਦੇਣ ਲਈ ਕਿਹਾ ਹੈ, ਅਸੀਂ ਆਪਣੇ ਘਰ ਉਸੇ ਥਾਂ 'ਤੇ ਵਾਪਸ ਚਾਹੁੰਦੇ ਹਾਂ ਜਿੱਥੇ ਅਸੀਂ ਜਵਾਨੀ ਤੋਂ ਬੁਢਾਪੇ ਤੱਕ ਰਹੇ ਹਾਂ ਅਤੇ ਆਪਣੇ ਬੱਚਿਆਂ ਨੂੰ ਵੱਡੇ ਹੁੰਦਿਆਂ ਦੇਖਿਆ ਹੈ।
ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਦੋ ਵਿਅਕਤੀ ਕਰੀਬ 9 ਮਹੀਨਿਆਂ ਤੋਂ ਲਗਾਤਾਰ ਭੁੱਖ ਹੜਤਾਲ 'ਤੇ ਬੈਠੇ ਹਨ, ਪਰ ਹਾਲਾਤ ਅਜਿਹੇ ਹਨ ਕਿ ਹੁਣ ਇੱਥੇ ਕੋਈ ਨਹੀਂ ਆਇਆ, ਸਾਡੇ ਕੋਲ ਦੁੱਖ ਤੋਂ ਸਿਵਾਏ ਕੋਈ ਸਾਥੀ ਨਹੀਂ ਬਚਿਆ। ਅਸੀਂ ਹੱਥ ਜੋੜ ਕੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਹਾਲਤ 'ਤੇ ਤਰਸ ਖਾਣ ਅਤੇ ਇੱਕ ਵਾਰ ਫਿਰ ਸਾਨੂੰ ਮੁੜ ਵਸਾਉਣ।
ਇਹ ਵੀ ਪੜ੍ਹੋ: Punjab News: ਆਯੁਸ਼ਮਾਨ ਯੋਜਨਾ ਨੂੰ ਪੂਰੀ ਤਰ੍ਹਾਂ ਪ੍ਰਭਾਵੀ ਬਣਾਉਣ ਲਈ ਬਦਲਾਅ ਦੀ ਜ਼ਰੂਰਤ : ਐਮਪੀ ਅਰੋੜਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)