Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਸ ਇਲਾਕੇ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ
Jalandhar News: ਜਲੰਧਰ ਦੇ ਕੁਝ ਇਲਾਕਿਆਂ ਵਿੱਚ ਅੱਜ ਬਿਜਲੀ ਦਾ ਲੰਬਾ ਕੱਟ ਲੱਗਣ ਵਾਲਾ ਹੈ, ਜਿਸਦੇ ਤਹਿਤ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਤੀ ਗੁੱਲ ਰਹੇਗੀ। 132 ਕੇਵੀ ਬੱਸ ਬਾਰ ਨੰਬਰ ਦੇ ਸਾਲਾਨਾ ਰੱਖ-ਰਖਾਅ ਲਈ ਬਿਜਲੀ

Jalandhar News: ਜਲੰਧਰ ਦੇ ਕੁਝ ਇਲਾਕਿਆਂ ਵਿੱਚ ਅੱਜ ਬਿਜਲੀ ਦਾ ਲੰਬਾ ਕੱਟ ਲੱਗਣ ਵਾਲਾ ਹੈ, ਜਿਸਦੇ ਤਹਿਤ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਤੀ ਗੁੱਲ ਰਹੇਗੀ। 132 ਕੇਵੀ ਬੱਸ ਬਾਰ ਨੰਬਰ ਦੇ ਸਾਲਾਨਾ ਰੱਖ-ਰਖਾਅ ਲਈ ਬਿਜਲੀ ਵਿਭਾਗ (ਪੀ ਐਂਡ ਐਮ) ਦੁਆਰਾ ਪਹਿਲਾਂ ਹੀ ਬੰਦ ਕਰਨ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਕਾਰਨ, 16 ਫਰਵਰੀ 2025 (ਐਤਵਾਰ) ਨੂੰ 132 ਕੇਵੀ ਕਾਹਨਪੁਰ ਜਲੰਧਰ ਵਿਖੇ ਬੰਦ ਕੀਤਾ ਜਾਵੇਗਾ। ਇਸ ਬੰਦ ਕਾਰਨ, 11 ਕੇਵੀ ਫੀਡਰ ਜੀਡੀਪੀਏ, ਟੈਲਬਰੋ, ਪੰਜਾਬੀ ਬਾਗ, ਪਠਾਨਕੋਟ ਰੋਡ, ਭਾਰਤ, ਹੇਮਕੋ, ਜੇਜੇ ਕਲੋਨੀ, ਨੂਰਪੁਰ ਯੂਪੀਐਸ, ਬੱਲਾ ਯੂਪੀਐਸ, ਰਾਏਪੁਰ ਏਪੀ, ਧੋਗਰੀ ਏਪੀ, ਹਰਗੋਬਿੰਦ ਨਗਰ ਪ੍ਰਭਾਵਿਤ ਹੋਣਗੇ।
ਇਹ ਖੇਤਰ ਪ੍ਰਭਾਵਿਤ ਹੋਣਗੇ:
ਨੂਰਪੁਰ, ਮੁਬਾਰਕਪੁਰ, ਸ਼ੇਖ, ਕੋਟਲਾ, ਉਦਯੋਗਿਕ ਖੇਤਰ, ਏਪੀ ਫੀਡਰ ਅਤੇ ਆਲੇ-ਦੁਆਲੇ ਦੇ ਖੇਤਰ।
ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਜ਼ਰੂਰੀ ਕੰਮ ਪਹਿਲਾਂ ਹੀ ਪੂਰਾ ਕਰ ਲੈਣ ਅਤੇ ਅਸੁਵਿਧਾ ਤੋਂ ਬਚਣ।
ਦੱਸ ਦੇਈਏ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿੱਚ ਬਿਜਲੀ ਦਾ ਲੰਬਾ ਕੱਟ ਲੱਗਿਆ। ਡਿਪਟੀ ਚੀਫ ਇੰਜੀਨੀਅਰ/ਵੈਂਡ ਹਲਕਾ ਪੀ.ਐਸ.ਪੀ.ਸੀ.ਐਲ. ਮੰਡਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ 132 ਕੇ.ਵੀ. ਐਸ/ਐਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲ ਰਿਹਾ ਫੀਡਰ 11 ਕੇ.ਵੀ. ਸੰਗੂਧੌਣ, ਕਸਬਾ, ਥਾਂਦੇਵਾਲਾ ਯੂ.ਪੀ.ਐਸ., ਦਰਬਾਰ ਸਾਹਿਬ, ਇੰਡਸਟਰੀਅਲ, ਰੇਲਵੇ ਰੋਡ, ਗੁਰਦੇਵ ਵਿਹਾਰ, ਡੀ.ਕੇ.ਐਸ. ਐਨਕਲੇਵ ਅਤੇ ਪਾਰਕ ਡਿਸਪੋਜ਼ਲ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre: Punjab News: 116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
Read MOre: Punjab News: ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਖਾਸ ਖ਼ਬਰ, ਆਉਣ ਵਾਲੇ ਦਿਨਾਂ 'ਚ ਝੱਲਣੀ ਪਏਗੀ ਵੱਡੀ ਮੁਸੀਬਤ; ਲੋਕਾਂ ਵਿਚਾਲੇ ਮੱਚੀ ਤਰਥੱਲੀ
Read MOre: Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ





















