Punjab News: ਨਸ਼ੇ ਦਾ ਗੜ੍ਹ ਬਣਿਆ ਸ਼ਹਿਰ ਦਾ ਇਹ ਇਲਾਕਾ, ਬਾਥਰੂਮ ਦੇ ਪਿੱਛੇ ਲੁੱਕ ਕੇ ਮੁਟਿਆਰ ਪੀ ਰਹੀ ਸੀ ਚਿੱਟਾ, ਹੋਈ ਗ੍ਰਿਫਤਾਰ
ਥਾਣਾ ਪਤਾਰਾ ਦੀ ਪੁਲਿਸ ਨੇ ਥਾਣਾ ਇੰਚਾਰਜ ਗੁਰਸ਼ਰਨ ਸਿੰਘ ਗਿੱਲ ਦੀ ਅਗਵਾਈ ਵਿੱਚ ਚਿੱਟਾ ਪੀ ਰਹੀ ਇੱਕ ਨੌਜਵਾਨ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਐਚ.ਓ. ਪਤਾਰਾ ਨੇ ਦੱਸਿਆ ਕਿ ਏ.ਐਸ.ਆਈ. ਜੀਵਨ ਕੁਮਾਰ ਵੱਲੋਂ ਮਹਿਲਾ ਪੁਲਿਸ..

Jalandhar News: ਪੰਜਾਬ ਦੇ ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਚਿੱਟਾ (Drug) ਪੀ ਰਹੀ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕੋਲੋਂ ਇਕ ਲਾਈਟਰ ਸਮੇਤ ਹੋਰ ਨਸ਼ੇ ਵਾਲਾ ਸਮਾਨ ਵੀ ਬਰਾਮਦ ਕੀਤਾ ਹੈ। ਇਹ ਕਾਰਵਾਈ ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਪਤਾਰਾ ਦੇ ਐਸਐਚਓ ਗੁਰਸ਼ਰਨ ਸਿੰਘ ਗਿੱਲ ਦੀ ਟੀਮ ਨੇ ਕੀਤੀ।
ਐਸਐਚਓ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਏਐਸਆਈ ਜੀਵਨ ਕੁਮਾਰ ਵੱਲੋਂ ਮਹਿਲਾ ਪੁਲਿਸ ਦੀ ਮਦਦ ਨਾਲ ਦਰਬਾਰ ਬਾਬਾ ਹੁੱਜਰੇ ਸ਼ਾਹ, ਪਿੰਡ ਪਤਾਰਾ ਦੇ ਕੋਲ ਬਣੇ ਬਾਥਰੂਮ ਦੇ ਪਿੱਛੇ ਲੁੱਕੀ ਹੋਈ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ। ਲੜਕੀ ਦੀ ਪਹਿਚਾਣ ਪ੍ਰਵੀਣ ਕੁਮਾਰੀ ਉਰਫ ਜੋਤੀ ਵਾਸੀ ਪਿੰਡ ਜੈਤੇਵਾਲੀ, ਪਤਾਰਾ (ਜਲੰਧਰ) ਵਜੋਂ ਹੋਈ ਹੈ।
ਮੁਟਿਆਰ ਵਿਰੁੱਧ ਦਰਜ ਹੋਈ ਐਫਆਈਆਰ
ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਨੇ ਉਕਤ ਨੌਜਵਾਨ ਕੁੜੀ ਦੇ ਖ਼ਿਲਾਫ ਐਫਆਈਆਰ ਦਰਜ ਕਰ ਲਈ ਹੈ। ਕ੍ਰਾਈਮ ਸੀਨ ਤੋਂ ਪੁਲਿਸ ਨੇ ਉਸ ਕੋਲੋਂ ਹੈਰੋਇਨ ਵਾਲਾ ਇੱਕ ਚਾਂਦੀ ਦਾ ਰੈਪ, 10 ਰੁਪਏ ਦਾ ਇੱਕ ਨੋਟ, ਇੱਕ ਪਾਈਪ, ਸਟੀਲ ਦਾ ਇੱਕ ਕਟੋਰਾ ਅਤੇ 2 ਲਾਈਟਰ ਬਰਾਮਦ ਕੀਤੇ ਹਨ।
ਐਸਐਚਓ ਗੁਰਸ਼ਰਨ ਸਿੰਘ ਨੇ ਕਿਹਾ – ਜੋਤੀ ਵਿਰੁੱਧ ਥਾਣਾ ਪਤਾਰਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਨਸ਼ਾ ਸੇਵਨ ਕਰਨ ਦੀ ਧਾਰਾ ਲਾਈ ਗਈ ਹੈ। ਪਤਾਰਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪ੍ਰਵੀਣ ਕੁਮਾਰੀ ਉਰਫ ਜੋਤੀ ਵਿਰੁੱਧ ਥਾਣੇ ਵਿੱਚ ਪਹਿਲਾਂ ਵੀ ਕੇਸ ਦਰਜ ਹਨ। ਦੱਸਣਯੋਗ ਹੈ ਕਿ ਇਸ ਮਹਿਲਾ ਵਿਰੁੱਧ ਪਹਿਲਾਂ ਵੀ ਨਸ਼ਾ ਕਰਨ ਦੀ ਐਫਆਈਆਰ ਦਰਜ ਕੀਤੀ ਗਈ ਸੀ।
ਜੇਕਰ ਨਸ਼ੇ ਨੂੰ ਲੈ ਕੇ ਪੰਜਾਬ ਦੇ ਹਲਾਤਾਂ ਦੇ ਵੱਲ ਝਾਤ ਮਾਰੀਏ ਤਾਂ ਚਿੱਟੇ ਨੇ ਪੰਜਾਬੀ ਨੌਜਵਾਨਾਂ ਦੇ ਨਾਲ ਔਰਤਾਂ ਦੇ ਵੀ ਬੇੜਾ ਗਰਕ ਕੀਤਾ ਹੋਇਆ ਹੈ। ਅਜਿਹੇ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਜਵਾਨ ਮੁਟਿਆਰਾਂ ਵੀ ਚਿੱਟਾ ਪੀਦੀਆਂ ਹੋਈਆਂ ਨਜ਼ਰ ਆ ਚੁੱਕੀਆਂ ਹਨ। ਨਸ਼ੇ ਦੇ ਖਾਤਮ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਕਈ ਤਰ੍ਹਾਂ ਦੇ ਯਤਨ ਕਰ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















