Lawrence Bishnoi: ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ 'ਚੋਂ ਭਜਾਉਣ ਦੇ ਕੇਸ 'ਚ ਕਾਲੀ ਸ਼ੂਟਰ ਨੂੰ ਕੈਦ
Kali shooter: ਕਾਲੀ ਸ਼ੂਟਰ ਦੇ ਵਕੀਲ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਸੁਰਿੰਦਰ ਨੇ ਬਿਆਨ ਦਿੱਤਾ ਸੀ ਕਿ ਢਾਬੇ 'ਤੇ ਖਾਣਾ ਖਾਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਹੱਥ ਛੁਡਾ ਕੇ ਕਾਰ 'ਚ ਬੈਠ ਗਿਆ ਸੀ। ਜਦੋਂ ਉਸ ਨੇ ਉਸ ਨੂੰ ਗੱਡੀ ਵਿੱਚ ਫੜਿਆ ਤਾਂ
Mohali News: ਪੰਜਾਬ ਦੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ ਵਿੱਚ ਭਜਾਉਣ ਦੇ ਮਾਮਲੇ ਵਿੱਚ ਕਾਲੀ ਸ਼ੂਟਰ (Kali shooter) ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਇਸ ਮਾਮਲੇ ਵਿੱਚ ਧਾਰਾ 307 ਤੇ 224 ਤਹਿਤ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ ਜਿਸ ਕਰਕੇ ਅਦਾਲਤ ਨੇ ਇਨ੍ਹਾਂ ਧਾਰਾਵਾਂ ਤੋਂ ਕਾਲੀ ਸ਼ੂਟਰ ਨੂੰ ਬਰੀ ਕਰ ਦਿੱਤਾ।
ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦੇ ਪੁਲਿਸ ਹਿਰਾਸਤ ਤੋਂ ਭੱਜਣ ਦੇ ਮਾਮਲੇ ਦੀ ਵੀਰਵਾਰ ਨੂੰ ਸੁਣਵਾਈ ਹੋਈ। ਇਸ ਮਾਮਲੇ ਵਿੱਚ ਨਾਮਜ਼ਦ ਕਾਲੀ ਸ਼ੂਟਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਧਾਰਾ 307 ਤੇ 224 ਤਹਿਤ ਲਾਏ ਗਏ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ। ਇਸ ਕਾਰਨ ਅਦਾਲਤ ਨੇ ਕਾਲੀ ਸ਼ੂਟਰ ਨੂੰ ਉਸ ਕੇਸ ਵਿੱਚ ਬਰੀ ਕਰ ਦਿੱਤਾ।
ਇਸ ਦੇ ਨਾਲ ਹੀ ਧਾਰਾ 332 ਤੇ 225 ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਸਜ਼ਾ ਸੁਣਾਈ ਗਈ। ਅਦਾਲਤ ਨੇ ਧਾਰਾ 225 ਤਹਿਤ 6 ਮਹੀਨੇ ਦੀ ਕੈਦ ਤੇ 2000 ਰੁਪਏ ਜੁਰਮਾਨਾ ਤੇ ਧਾਰਾ 332 ਤਹਿਤ ਦੋ ਸਾਲ ਦੀ ਕੈਦ ਤੇ 3000 ਰੁਪਏ ਜੁਰਮਾਨਾ ਲਾਇਆ ਹੈ। ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ।
ਕਾਲੀ ਸ਼ੂਟਰ ਦੇ ਵਕੀਲ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਸੁਰਿੰਦਰ ਨੇ ਬਿਆਨ ਦਿੱਤਾ ਸੀ ਕਿ ਢਾਬੇ 'ਤੇ ਖਾਣਾ ਖਾਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਹੱਥ ਛੁਡਾ ਕੇ ਕਾਰ 'ਚ ਬੈਠ ਗਿਆ ਸੀ। ਜਦੋਂ ਉਸ ਨੇ ਉਸ ਨੂੰ ਗੱਡੀ ਵਿੱਚ ਫੜਿਆ ਤਾਂ ਪਿੱਛੇ ਤੋਂ ਇੱਕ ਇਨੋਵਾ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਲੀ ਸ਼ੂਟਰ ਲਾਰੈਂਸ ਨੂੰ ਲੈ ਕੇ ਦੌੜ ਗਿਆ।
ਪੁਲਿਸ ਅਦਾਲਤ ਵਿੱਚ ਇਹ ਸਾਬਤ ਨਹੀਂ ਕਰ ਸਕੀ ਕਿ ਇਨੋਵਾ ਗੱਡੀ ਕੌਣ ਚਲਾ ਰਿਹਾ ਸੀ। ਇਸ ਲਈ ਅਦਾਲਤ ਨੇ ਧਾਰਾ 307 ਹਟਾ ਦਿੱਤੀ। ਇਸ ਦੇ ਨਾਲ ਹੀ ਅਦਾਲਤ ਨੇ ਧਾਰਾ 224 ਹਟਾਉਂਦੇ ਹੋਏ ਕਿਹਾ ਕਿ ਦੋਸ਼ੀ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿਚ ਸੀ। ਇਸ ਲਈ ਉਸ ਨੂੰ ਭਜਾਉਣ ਲਈ ਧਾਰਾ 225 ਬਣਦੀ 224 ਨਹੀਂ। ਇਸ 'ਤੇ ਅਦਾਲਤ ਨੇ ਦੋਵੇਂ ਧਾਰਾਵਾਂ ਨੂੰ ਹਟਾ ਕੇ ਬਾਕੀ ਦੋ ਧਾਰਾਵਾਂ 'ਚ ਸਜ਼ਾ ਸੁਣਾਈ।
ਦਰਅਸਲ ਲਾਰੈਂਸ ਬਿਸ਼ਨੋਈ ਰੋਪੜ ਜੇਲ੍ਹ ਵਿੱਚ ਬੰਦ ਸੀ। 17 ਜਨਵਰੀ 2015 ਨੂੰ ਪੁਲਿਸ ਵੱਲੋਂ ਉਸ ਨੂੰ ਅਬੋਹਰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ। ਰਸਤੇ ਵਿੱਚ ਪਿੰਡ ਮਾਣਕਪੁਰ ਕੂਲਰ ਨੇੜੇ ਇੱਕ ਢਾਬੇ ’ਤੇ ਪੁਲਿਸ ਖਾਣਾ ਖਾਣ ਲਈ ਰੁਕੀ। ਇਸ ਦੌਰਾਨ ਕੁਝ ਵਿਅਕਤੀ ਕਾਰ ਵਿੱਚ ਆਏ ਤੇ ਲਾਰੈਂਸ ਨੂੰ ਛੁਡਾ ਕੇ ਲੈ ਗਏ। ਇਸ ਮਾਮਲੇ ਵਿੱਚ ਚਾਰ ਪੁਲਿਸ ਮੁਲਾਜ਼ਮ ਵੀ ਮੁਲਜ਼ਮ ਸਨ। ਇਸ ਵਿੱਚ ਕਾਲੀ ਸ਼ੂਟਰ ਦਾ ਨਾਂ ਵੀ ਆਇਆ ਸੀ।