(Source: ECI/ABP News/ABP Majha)
Ludhiana News: ਪੁਲਿਸ ਦੀ ਸਖਤੀ ਮਗਰੋਂ ਚੀਨੀ ਡੋਰ ਵੇਚਣ ਵਾਲਿਆਂ ਨੇ ਲੱਭਿਆ ਹਾਈਟੈਕ ਤਰੀਕਾ, ਹੁਣ ਆਨਲਾਈਨ ਹੋ ਰਹੇ ਆਰਡਰ
ਚੀਨ ਡੋਰ ਦੀ ਵਿਕਰੀ ਨੂੰ ਠੱਲ੍ਹ ਨਹੀਂ ਪੈ ਰਹੀ। ਪੁਲਿਸ ਨੇ ਸਖਤੀ ਕੀਤੀ ਤਾਂ ਚੀਨੀ ਡੋਰ ਆਨਲਾਈਨ ਵਿਕਣ ਲੱਗੀ ਹੈ। ਇਸ ਵੇਲੇ ਲੁਧਿਆਣਾ ਸ਼ਹਿਰ ਵਿੱਚ ਥੜੱਲੇ ਨਾਲ ਚੀਨੀ ਡੋਰ ਨਾਲ ਪਤੰਗਾਂ ਚੜ੍ਹਾਈਆਂ ਜਾ ਰਹੀਆਂ ਹਨ।
Ludhiana News: ਚੀਨ ਡੋਰ ਦੀ ਵਿਕਰੀ ਨੂੰ ਠੱਲ੍ਹ ਨਹੀਂ ਪੈ ਰਹੀ। ਪੁਲਿਸ ਨੇ ਸਖਤੀ ਕੀਤੀ ਤਾਂ ਚੀਨੀ ਡੋਰ ਆਨਲਾਈਨ ਵਿਕਣ ਲੱਗੀ ਹੈ। ਇਸ ਵੇਲੇ ਲੁਧਿਆਣਾ ਸ਼ਹਿਰ ਵਿੱਚ ਥੜੱਲੇ ਨਾਲ ਚੀਨੀ ਡੋਰ ਨਾਲ ਪਤੰਗਾਂ ਚੜ੍ਹਾਈਆਂ ਜਾ ਰਹੀਆਂ ਹਨ। ਪਤੰਗ ਚੜ੍ਹਾਉਣ ਦੇ ਸ਼ੌਕੀਨਾਂ ਦਾ ਕਹਿਣਾ ਹੈ ਕਿ ਹੁਣ ਹਰ ਦੁਕਾਨ ਤੋਂ ਚੀਨੀ ਡੋਰ ਨਹੀਂ ਮਿਲਦੀ ਪਰ ਆਨਲਾਈਨ ਅਸਾਨੀ ਨਾਲ ਮੰਗਵਾਈ ਜਾ ਸਕਦੀ ਹੈ।
ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਚੀਨੀ ਡੋਰ ਖਿਲਾਫ ਸਖਤੀ ਕੀਤੀ ਹੈ। ਪੁਲਿਸ ਨੇ ਡੋਰ ਨਾ ਵੇਚਣ ਦੇ ਬੈਨਰ ਪਤੰਗ ਮਾਰਕੀਟ ਵਿੱਚ ਲਾਏ ਹਨ। ਇਸ ਦਾ ਅਸਰ ਵੀ ਸਾਫ ਨਜ਼ਰ ਆਉਣ ਲੱਗਾ ਹੈ ਪਰ ਡੋਰ ਵੇਚਣ ਵਾਲਿਆਂ ਨੇ ਹਾਈਟੈੱਕ ਤਰੀਕਾ ਵਰਤਦਿਆਂ ਚੀਨੀ ਡੋਰ ਦੀ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦੇ ਹੱਥ ਹਾਲੇ ਛੋਟੇ ਦੁਕਾਨਦਾਰ ਹੀ ਲੱਗੇ ਹਨ।
ਪੁਲਿਸ ਦੇ ਹੱਥ ਪਿਛਲੇ ਦਿਨਾਂ ਵਿੱਚ ਇੱਕ ਵੱਡਾ ਪਤੰਗ ਦਾ ਵਪਾਰੀ ਚਿੰਟੂ ਲੱਗਿਆ ਸੀ, ਪਰ ਪੁਲਿਸ ਉਸ ਤੋਂ ਕੁਝ ਖਾਸ ਖੁਲਾਸੇ ਨਹੀਂ ਕਰਵਾ ਸਕੀ। ਮੁਲਜ਼ਮ ਹੁਣ ਜੇਲ੍ਹ ’ਚ ਬੰਦ ਹੈ। ਲੁਧਿਆਣਾ ਪੁਲਿਸ ਨੇ ਦਰੇਸੀ ਮਰਾਕੀਟ ਵਿੱਚ ਪਤੰਗ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੇ ਬਾਹਰ ਬੈਨਰ ਲਾ ਦਿੱਤੇ ਹਨ ਕਿ ਪਲਾਸਟਿਕ ਡੋਰ ਨਾ ਵੇਚੀ ਜਾਵੇ।
ਦੱਸ ਦੇਈਏ ਕਿ ਇਨ੍ਹਾਂ ਦੁਕਾਨਾਂ ’ਚ ਖਾਨਾਪੂਰਤੀ ਲਈ ਹੀ ਸਿਰਫ਼ ਪਤੰਗ ਤੇ ਕੁਝ ਮਾਂਝਾ ਧਾਗੇ ਦੀਆਂ ਚਰਖੜੀਆਂ ਪਈਆਂ ਹਨ। ਬੈਨ ਦੇ ਬਾਵਜੂਦ ਲਾਲਚੀ ਪਤੰਗ ਕਾਰੋਬਾਰੀਆਂ ਨੇ ਡੋਰ ਵੇਚਣ ਲਈ ਸ਼ੋਸ਼ਲ ਪਲੇਟਫਾਰਮਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕਈ ਸੋਸ਼ਲ ਐਪਾਂ ਵੀ ਇਸ ਡੋਰ ਨੂੰ ਵੇਚ ਰਹੀਆਂ ਹਨ।
ਡੋਰ ਦੇ ਗੱਟੂ ’ਤੇ ਫੋਟੋ ਆਦਿ ਲਾ ਕੇ ਨੌਜਵਾਨਾਂ ਨੂੰ ਖਿਚਿਆ ਜਾ ਰਿਹਾ ਹੈ। ਪੁਲਿਸ ਦਾ ਇਸ ਵੱਲ ਧਿਆਨ ਨਹੀਂ ਜਾ ਰਿਹਾ। ਪਤੰਗਬਾਜ਼ੀ ਦੇ ਸੀਜ਼ਨ ’ਚ ਇਸ ਪਲਾਸਟਿਕ ਦੀ ਡੋਰ ਨਾਲ ਇਨਸਾਨ, ਪਸ਼ੂ, ਪੰਛੀ ਜ਼ਖਮੀ ਹੋ ਰਹੇ ਹਨ। ਆਏ ਦਿਨ ਕਿਤੇ ਨਾ ਕਿਤੇ ਪੰਛੀਆਂ ਦਾ ਪਲਾਸਟਿਕ ਡੋਰ ਨਾਲ ਹਾਦਸਾ ਹੋ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।