(Source: ECI/ABP News/ABP Majha)
Ludhiana News: ਮੰਡੀ ਗੋਬਿੰਦਗੜ੍ਹ ਦੇ ਗੋਦਾਮ 'ਚੋਂ ਅਮੋਨੀਆ ਗੈਸ ਲੀਕ, ਬਚਾਅ ਕਾਰਜ ਲਈ ਆਏ ਮੁਲਾਜ਼ਮ ਬੇਹੋਸ਼
ਇਹ ਗੈਸ ਬਹੁਤ ਜ਼ਹਿਰੀਲੀ ਮੰਨੀ ਜਾਂਦੀ ਹੈ। ਇਸ ਨਾਲ ਸਾਹ ਘੁੱਟਣ ਲੱਗ ਜਾਂਦਾ ਹੈ ਅਤੇ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਇਸ ਕਾਰਨ ਫਾਇਰ ਬ੍ਰਿਗੇਡ ਨੇ ਰਿਹਾਇਸ਼ੀ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ।
Ludhiana News: ਮੰਡੀ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਕੁੱਕੜਮਾਜਰਾ ਵਿੱਚ ਅਮੋਨੀਆ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਰਿਹਾਇਸ਼ੀ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਲੋਕਾਂ ਦਾ ਦਮ ਘੁੱਟਣ ਲੱਗਾ ਤਾਂ ਉਹ ਘਰ ਛੱਡ ਕੇ ਭੱਜ ਗਏ। ਇਸ ਦੌਰਾਨ ਗੈਸ 'ਤੇ ਕਾਬੂ ਪਾਉਣ ਆਏ ਤਿੰਨ ਫਾਇਰ ਕਰਮੀ ਵੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਕੁੱਕੜਮਾਜਰਾ ਵਿੱਚ ਪੁਰਾਣੇ ਸਿਲੰਡਰਾਂ ਦਾ ਗੋਦਾਮ ਹੈ। ਇਸ ਗੋਦਾਮ ਵਿੱਚ ਅਮੋਨੀਆ ਗੈਸ ਦੇ ਸਿਲੰਡਰ ਪਏ ਸਨ। ਇਨ੍ਹਾਂ ਵਿੱਚੋਂ ਗੈਸ ਲੀਕ ਹੋਣ ਲੱਗੀ। ਇਸ ਦੀ ਸੂਚਨਾ ਜਿਵੇਂ ਹੀ ਫਾਇਰ ਸਟੇਸ਼ਨ ਨੂੰ ਦਿੱਤੀ ਗਈ ਤਾਂ ਫਾਇਰ ਅਫ਼ਸਰ ਜਗਜੀਤ ਸਿੰਘ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਪਹੁੰਚ ਗਈ। ਜਦੋਂ ਪਾਣੀ ਛਿੜਕ ਕੇ ਗੈਸ ਲੀਕ ਨੂੰ ਘੱਟ ਕੀਤਾ ਜਾ ਰਿਹਾ ਸੀ ਤਾਂ ਤਿੰਨ ਫਾਇਰਮੈਨ ਵੀ ਬੇਹੋਸ਼ ਹੋ ਗਏ।
ਇਹ ਵੀ ਪੜ੍ਹੋ: Ludhiana News: ਅੰਨਦਾਤੇ 'ਤੇ ਮੁੜ ਕੁਦਰਤ ਦੀ ਮਾਰ! ਕਿਸਾਨ ਯੂਨੀਅਨਾਂ ਨੇ ਰਿਪੋਰਟ ਪੇਸ਼ ਕਰ ਤੁਰੰਤ ਮੰਗੀ ਗਿਰਦਾਵਰੀ
ਇਸ ਬਾਰੇ ਜਗਜੀਤ ਸਿੰਘ ਨੇ ਦੱਸਿਆ ਕਿ ਗੈਸ ਦੀ ਕਾਫੀ ਲੀਕੇਜ ਹੋ ਰਹੀ ਹੈ। ਜਿਸ ਨੂੰ ਸਵੇਰੇ 6 ਵਜੇ ਤੋਂ ਕਾਬੂ ਕੀਤਾ ਜਾ ਰਿਹਾ ਹੈ। 11 ਵਜੇ ਤੱਕ ਵੀ ਲੀਕ ਹੋ ਰਹੀ ਸੀ। ਇਸ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਫਿਲਹਾਲ ਰਿਹਾਇਸ਼ੀ ਇਲਾਕਾ ਖਾਲੀ ਕਰਵਾ ਲਿਆ ਗਿਆ ਹੈ।
ਜ਼ਿਕਰ ਕਰ ਦਈਏ ਕਿ ਇਹ ਗੈਸ ਬਹੁਤ ਜ਼ਹਿਰੀਲੀ ਮੰਨੀ ਜਾਂਦੀ ਹੈ। ਇਸ ਨਾਲ ਸਾਹ ਘੁੱਟਣ ਲੱਗ ਜਾਂਦਾ ਹੈ ਅਤੇ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਇਸ ਕਾਰਨ ਫਾਇਰ ਬ੍ਰਿਗੇਡ ਨੇ ਰਿਹਾਇਸ਼ੀ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ