ਪੜਚੋਲ ਕਰੋ
Advertisement
CM ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਂ ਬਗਲਾਮੁਖੀ ਮੰਦਿਰ 'ਚ ਹੋਈ ਨਤਮਸਤਕ , ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਕੀਤੀ ਅਰਦਾਸ
Ludhiana News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ (Dr Gurpreet Kaur ) ਅੱਜ ਲੁਧਿਆਣਾ (Ludhiana) ਪੁੱਜੀ ਹੈ। ਇਸ ਦੌਰਾਨ ਉਨ੍ਹਾਂ ਪੱਖੋਵਾਲ ਰੋਡ 'ਤੇ ਸਥਿਤ ਮਾਂ ਬਗਲਾਮੁਖੀ ਦੇ ਦਰਸ਼ਨ ਕੀਤੇ ਅਤੇ ਮੰਦਿਰ 'ਚ ਸਲਾਨਾ ਧਾਰਮਿਕ
Ludhiana News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ (Dr Gurpreet Kaur ) ਅੱਜ ਲੁਧਿਆਣਾ (Ludhiana) ਪੁੱਜੀ ਹੈ। ਇਸ ਦੌਰਾਨ ਉਨ੍ਹਾਂ ਪੱਖੋਵਾਲ ਰੋਡ 'ਤੇ ਸਥਿਤ ਮਾਂ ਬਗਲਾਮੁਖੀ ਦੇ ਦਰਸ਼ਨ ਕੀਤੇ ਅਤੇ ਮੰਦਿਰ 'ਚ ਸਲਾਨਾ ਧਾਰਮਿਕ ਸਮਾਗਮ ਚੱਲ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਪੁੱਜੇ , ਜਿਨ੍ਹਾਂ ਵੱਲੋਂ ਹਵਨ ਯੱਗ 'ਚ ਵੀ ਹਿਸਾ ਲਿਆ ਅਤੇ ਅਹੁਤੀਆਂ ਪਾ ਕੇ ਪੰਜਾਬ ਦੀ ਅਮਨ ਸ਼ਾਂਤੀ ਦੀ ਅਰਦਾਸ ਕੀਤੀ ਹੈ।
ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਅੱਜ ਵੀਰਵਾਰ ਨੂੰ ਲੁਧਿਆਣਾ ਪਹੁੰਚੀ। ਜਿੱਥੇ ਉਨ੍ਹਾਂ ਮਾਂ ਬਗਲਾਮੁਖੀ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਲੁਧਿਆਣਾ ਤੋਂ ਐਮਐਲਏ ਕੁਲਵੰਤ ਸਿੱਧੂ, ਰਜਿੰਦਰ ਕੌਰ ਸ਼ੀਨਾ, ਚੌਧਰੀ ਮਦਨ ਲਾਲ ਬੱਗਾ ਅਤੇ ਹਰਦੀਪ ਮੁੰਡੀਆਂ ਵੀ ਮੌਜੂਦ ਰਹੇ ਹਨ। ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ ਨੇ ਮੰਦਿਰ ਦੇ ਦਰਸ਼ਨ ਕੀਤੇ ਅਤੇ ਸਪੀਚ ਦੇ ਦੌਰਾਨ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਗੱਲ ਕਹੀ ਹੈ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਬਹੁਤੀ ਗੱਲ ਤਾਂ ਨਹੀਂ ਕੀਤੀ ਬੱਸ ਇਨ੍ਹਾ ਹੀ ਕਿਹਾ ਕਿ ਉਹ ਅੱਜ ਇਥੇ ਆ ਕੇ ਕਾਫੀ ਖੁਸ਼ ਹੋਏ ਹਨ ਅਤੇ ਉਨ੍ਹਾ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਮੰਦਿਰ ਪ੍ਰਬੰਧਕਾਂ ਵੱਲੋਂ ਲਗਾਏ ਗਏ ਵਿਸ਼ੇਸ਼ ਮੈਡੀਕਲ ਕੈਂਪ 'ਚ ਵੀ ਉਨ੍ਹਾ ਹਿਸਾ ਲਿਆ ਅਤੇ ਕੈਂਪ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਦੱਸ ਦੇਈਏ ਕਿ ਇਸ ਮੰਦਿਰ ਦੀ ਖਾਸੀਅਤ ਹੈ ਕਿ ਇਸ ਦੇ ਵਿਚਾਲੇ ਮਾਤਾ ਬਗਲਾਮੁਖੀ ਦਾ ਵਾਸ ਹੈ। ਇਹ ਲੁਧਿਆਣਾ ਸ਼ਹਿਰ ਦੇ ਮਾਤਾਬਗਲਾ ਮੁਖੀ ਦੇ ਸਰੂਪ ਦਾ ਸਭ ਤੋਂ ਪ੍ਰਾਚੀਨ ਮੰਦਰ ਹੈ। ਇਸ ਮੰਦਰ ਦੇ ਵਿਚਾਲੇ ਅਕਸਰ ਲੋਕ ਦੀਵੇ ਅਤੇ ਪੀਲੀ ਚੁੰਨੀ ਦਾ ਦਾਨ ਕਰਦੇ ਹਨ। ਪੀਲੀ ਚੁੰਨੀ ਮਾਤਾ ਬਗਲਾ ਮੁਖੀ ਨੂੰ ਚੜ੍ਹਾਈ ਜਾਂਦੀ ਹੈ ਅਤੇ ਦੀਵੇ ਚੜ੍ਹਾ ਕੇ ਸ਼ਰਧਾਲੂ ਮੰਨਤ ਮੰਗਦੇ ਹਨ।ਜਦੋਂ ਸ਼ਰਧਾਲੂਆਂ ਦੀ ਮੰਨਤ ਪੂਰੀ ਹੋ ਜਾਂਦੀ ਹੈ ਤਾਂ ਮਾਤਾ ਬਗਲਾ ਮੁਖੀ ਨੂੰ ਪੀਲਾ ਸ਼ਿੰਗਾਰ ਅਤੇ ਪੀਲੀ ਚੁੰਨੀ ਚੜ੍ਹਾਈ ਜਾਂਦੀ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਵਿਸ਼ਵ
Advertisement