ਪੜਚੋਲ ਕਰੋ

Ludhiana News: ਪੰਜਾਬ 'ਚ ਵਧ ਰਹੇ ਸਾਈਬਰ ਠੱਗੀ ਦੇ ਮਾਮਲੇ, ਲੁਧਿਆਣਾ 'ਚ ਬੀਤੇ 3 ਮਹੀਨਿਆਂ ਅੰਦਰ 400 ਲੋਕਾਂ ਨਾਲ ਵੱਜੀ ਠੱਗੀ

Ludhiana News : ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਦੇ ਵਿਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।  ਜੇਕਰ ਅੰਕੜਿਆਂ ਦੀ ਕੀਤੀ ਜਾਵੇ ਤਾਂ ਇਕੱਲੇ ਲੁਧਿਆਣਾ ਵਿੱਚ ਹੀ ਬੀਤੇ ਤਿੰਨ ਮਹੀਨਿਆਂ ਅੰਦਰ 400 ਦੇ ਕਰੀਬ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ

Ludhiana News : ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਦੇ ਵਿਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।  ਜੇਕਰ ਅੰਕੜਿਆਂ ਦੀ ਕੀਤੀ ਜਾਵੇ ਤਾਂ ਇਕੱਲੇ ਲੁਧਿਆਣਾ ਵਿੱਚ ਹੀ ਬੀਤੇ ਤਿੰਨ ਮਹੀਨਿਆਂ ਅੰਦਰ 400 ਦੇ ਕਰੀਬ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਹਨਾਂ ਵਿੱਚ ਦਿਨ ਪ੍ਰਤੀ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਸਾਈਬਰ ਠੱਗਾਂ ਵੱਲੋਂ ਨਵੇਂ- ਨਵੇਂ ਢੰਗ ਦੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜਿਸ ਵਿੱਚ ਭੋਲੇ- ਭਾਲੇ ਲੋਕ ਆ ਕੇ ਆਪਣੀ ਮਿਹਨਤ ਦੀ ਕਮਾਈ ਗਵਾ ਰਹੇ ਹਨ। ਇਨ੍ਹਾਂ 'ਤੇ ਠੱਲ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਹਰ ਵਾਰ ਨਵੇਂ ਢੰਗ ਦੇ ਨਾਲ ਸਾਈਬਰ ਠੱਗੀ ਦੇ ਤਰੀਕੇ ਕਿਸੇ ਨਾ ਕਿਸੇ ਨੂੰ ਆਪਣੇ ਜਾਲ ਦੇ ਵਿਚ ਲੈ ਲੈਂਦੇ ਹਨ। ਭਾਵੇਂ ਉਹ ਕੋਈ ਅਨਪੜ੍ਹ ਹੋਵੇ ਜਾਂ ਫਿਰ ਕੋਈ ਪੜ੍ਹਿਆ ਲਿਖਿਆ ਅੱਜ ਕੱਲ ਸਾਰੇ ਹੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। 
 
ਲੁਧਿਆਣਾ ਦੇ ਵਿਚ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਇਕ ਫੋਨ ਆਇਆ ਸੀ ਤੇ ਉਸਦੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਲਈ ਬੈਂਕ ਕੰਪਨੀ ਵੱਲੋਂ ਫੋਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਸ ਨੇ ਸਾਰੀ ਡਿਟੇਲ ਉਨ੍ਹਾਂ ਨਾਲ ਸਾਂਝੀ ਕੀਤੀ ਅਤੇ ਫਿਰ ਉਸ ਦੇ ਖਾਤੇ 'ਚੋਂ 1 ਲੱਖ 17 ਹਜ਼ਾਰ ਰੁਪਏ ਦੇ ਕਰੀਬ ਠੱਗੀ ਵੱਜ ਗਈ, ਹੁਣ ਬੈਂਕ ਉਸ ਤੋਂ ਉਹ ਪੈਸੇ ਵਿਆਜ ਸਮੇਤ ਮੰਗ ਰਿਹਾ ਹੈ। ਜਦੋਂ ਕਿ ਉਸ ਨੇ ਇਸ ਸਬੰਧੀ ਇੱਕ ਘੰਟੇ ਬਾਅਦ ਹੀ ਸਬੰਧਤ ਬੈਂਕ ਨੂੰ ਸ਼ਿਕਾਇਤ ਦਿੱਤੀ ਸੀ। 
 
ਏਥੋਂ ਤੱਕ ਕਿ ਉਸ ਨੇ ਸਾਈਬਰ ਸੈੱਲ ਵਿੱਚ ਵੀ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਪਰ ਹਾਲੇ ਤੱਕ ਉਸ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਅਤੇ ਉਸ ਨੂੰ ਬੈਂਕ ਵੱਲੋਂ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਉਥੇ ਹੀ ਦਿੱਲੀ ਅਧਾਰਿਤ ਇੱਕ ਕੰਪਨੀ ਦੇ ਸਾਈਬਰ ਐਕਸਪਰਟ ਵੀ ਲੁਧਿਆਣਾ ਕਿਸੇ ਮਾਮਲੇ ਨੂੰ ਲੈ ਕੇ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਦੱਸਿਆ ਕਿ ਰੋਜਾਨਾ ਹਜ਼ਾਰਾਂ ਹੀ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਲੋਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਈਬਰ ਠੱਗ ਨਵੇਂ-ਨਵੇਂ ਢੰਗ ਅਪਣਾਕੇ ਲੋਕਾਂ ਤੋਂ ਪੈਸੇ ਠੱਗ ਰਹੇ ਹਨ। ਇਹ ਸਿਰਫ ਅਨਪੜ੍ਹ ਲੋਕਾਂ ਨਾਲ ਹੀ ਨਹੀਂ ਸਗੋਂ ਪੜ੍ਹੇ-ਲਿਖੇ ਲੋਕ ਵੀ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ। 
 
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਸਾਈਬਰ ਕਰਾਈਮ ਦੇ ਏ ਸੀਪੀ ਨੇ ਦੱਸਿਆ ਕਿ ਲੁਧਿਆਣਾ ਦੇ ਵਿਚ ਬੀਤੇ ਤਿੰਨ ਮਹੀਨਿਆਂ ਅੰਦਰ 400 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹਰ ਸਾਲ 5000 ਦੇ ਕਰੀਬ ਸਾਹਿਬ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਾਣਕਾਰੀ ਅਤੇ ਸੁਚੇਤ ਰਹਿਣਾ ਹੀ ਇਸ ਦਾ ਬਚਾਅ ਹੈ ਕਿਉਂਕਿ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਲੋਕਾਂ ਨੂੰ ਠੱਗਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਆਪਣੇ ਬੈਂਕ ਦੇ ਨਾਲ ਅਤੇ ਸਾਈਬਰ ਕਰਾਈਮ ਬਰਾਂਚ ਦੇ ਵਿਚ ਸੰਪਰਕ ਕੀਤਾ ਜਾਂਦਾ ਹੈ ਤਾਂ ਕਾਫੀ ਹੱਦ ਤੱਕ ਮਸਲਾ ਹੱਲ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਅੱਜ ਕੱਲ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਭੋਲੇ ਭਾਲੇ ਲੋਕਾਂ ਨੂੰ ਉਨਾਂ ਦੀ ਭਾਸ਼ਾ ਵਿਚ ਗੱਲ ਕਰਕੇ ਫਸਾਇਆ ਜਾਂਦਾ ਹੈ ਅਤੇ ਕਈ ਵਾਰ ਤਾਂ ਪੈਸੇ ਦੇਣ ਦਾ ਵੀ ਲਾਲਚ ਦਿੱਤਾ ਜਾਂਦਾ ਹੈ। ਕਿਸੇ ਰਿਸ਼ਤੇਦਾਰ ਦੇ ਬੀਮਾਰ ਹੋਣ ਜਾਂ ਫਿਰ ਉਸ ਦੇ ਲੋੜਵੰਦ ਹੋਣ ਦੀ ਗੱਲ ਕਹਿ ਕੇ ਪੈਸੇ ਕਢਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ।   
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
ਪੰਜਾਬ ‘ਚ 15 ਜਨਵਰੀ ਤੋਂ 10 ਲੱਖ ਤੱਕ ਦਾ ਫ੍ਰੀ ਇਲਾਜ, ਅਰਵਿੰਦ ਕੇਜਰੀਵਾਲ ਅਤੇ CM ਮਾਨ ਕਰਨਗੇ ਸ਼ੁਰੂਆਤ
ਪੰਜਾਬ ‘ਚ 15 ਜਨਵਰੀ ਤੋਂ 10 ਲੱਖ ਤੱਕ ਦਾ ਫ੍ਰੀ ਇਲਾਜ, ਅਰਵਿੰਦ ਕੇਜਰੀਵਾਲ ਅਤੇ CM ਮਾਨ ਕਰਨਗੇ ਸ਼ੁਰੂਆਤ
ਸਰਕਾਰ ਨੇ ਚਾਰ ਮੁਲਾਜ਼ਮਾਂ ਨੂੰ ਕੀਤਾ ਬਰਖਾਸਤ, ਜਾਣੋ ਪੰਜਾਬ ਸਰਕਾਰ ਨੇ ਕਿਉਂ ਲਿਆ ਆਹ ਫੈਸਲਾ
ਸਰਕਾਰ ਨੇ ਚਾਰ ਮੁਲਾਜ਼ਮਾਂ ਨੂੰ ਕੀਤਾ ਬਰਖਾਸਤ, ਜਾਣੋ ਪੰਜਾਬ ਸਰਕਾਰ ਨੇ ਕਿਉਂ ਲਿਆ ਆਹ ਫੈਸਲਾ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
ਪੰਜਾਬ ‘ਚ 15 ਜਨਵਰੀ ਤੋਂ 10 ਲੱਖ ਤੱਕ ਦਾ ਫ੍ਰੀ ਇਲਾਜ, ਅਰਵਿੰਦ ਕੇਜਰੀਵਾਲ ਅਤੇ CM ਮਾਨ ਕਰਨਗੇ ਸ਼ੁਰੂਆਤ
ਪੰਜਾਬ ‘ਚ 15 ਜਨਵਰੀ ਤੋਂ 10 ਲੱਖ ਤੱਕ ਦਾ ਫ੍ਰੀ ਇਲਾਜ, ਅਰਵਿੰਦ ਕੇਜਰੀਵਾਲ ਅਤੇ CM ਮਾਨ ਕਰਨਗੇ ਸ਼ੁਰੂਆਤ
ਸਰਕਾਰ ਨੇ ਚਾਰ ਮੁਲਾਜ਼ਮਾਂ ਨੂੰ ਕੀਤਾ ਬਰਖਾਸਤ, ਜਾਣੋ ਪੰਜਾਬ ਸਰਕਾਰ ਨੇ ਕਿਉਂ ਲਿਆ ਆਹ ਫੈਸਲਾ
ਸਰਕਾਰ ਨੇ ਚਾਰ ਮੁਲਾਜ਼ਮਾਂ ਨੂੰ ਕੀਤਾ ਬਰਖਾਸਤ, ਜਾਣੋ ਪੰਜਾਬ ਸਰਕਾਰ ਨੇ ਕਿਉਂ ਲਿਆ ਆਹ ਫੈਸਲਾ
ਜਲੰਧਰ ‘ਚ ਸ਼ਰਾਬ ਦੇ ਠੇਕੇ ਨੂੰ ਲੱਗੀ ਅੱਗ, ਬੋਤਲਾਂ ਦੇ ਫਟਣ ਦੀਆਂ ਆਵਾਜ਼ਾਂ ਨੇ ਡਰਾਏ ਲੋਕ, ਦਮ ਘੁੱਟਣ ਤੇ ਗਰਮੀ ਕਾਰਨ ਅੰਦਰੋਂ ਬਾਹਰ ਨਿਕਲਿਆ ਮੁਲਾਜ਼ਮ, ਇਲਾਕੇ 'ਚ ਮੱਚਿਆ ਹੜਕੰਪ
ਜਲੰਧਰ ‘ਚ ਸ਼ਰਾਬ ਦੇ ਠੇਕੇ ਨੂੰ ਲੱਗੀ ਅੱਗ, ਬੋਤਲਾਂ ਦੇ ਫਟਣ ਦੀਆਂ ਆਵਾਜ਼ਾਂ ਨੇ ਡਰਾਏ ਲੋਕ, ਦਮ ਘੁੱਟਣ ਤੇ ਗਰਮੀ ਕਾਰਨ ਅੰਦਰੋਂ ਬਾਹਰ ਨਿਕਲਿਆ ਮੁਲਾਜ਼ਮ, ਇਲਾਕੇ 'ਚ ਮੱਚਿਆ ਹੜਕੰਪ
Punjab Weather Today: ਪੰਜਾਬ 'ਚ 6 ਦਿਨਾਂ ਲਈ ਸ਼ੀਤ ਲਹਿਰ ਤੇ ਧੁੰਦ ਦਾ ਅਲਰਟ, ਕੱਲ੍ਹ ਤੋਂ ਤੇਜ਼ ਹਵਾਵਾਂ, ਰਾਤਾਂ ਹੋਣਗੀਆਂ ਹੋਰ ਠੰਡੀ
Punjab Weather Today: ਪੰਜਾਬ 'ਚ 6 ਦਿਨਾਂ ਲਈ ਸ਼ੀਤ ਲਹਿਰ ਤੇ ਧੁੰਦ ਦਾ ਅਲਰਟ, ਕੱਲ੍ਹ ਤੋਂ ਤੇਜ਼ ਹਵਾਵਾਂ, ਰਾਤਾਂ ਹੋਣਗੀਆਂ ਹੋਰ ਠੰਡੀ
ਲੁਧਿਆਣਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋਇਆ ਆਰੋਪੀ, CCTV 'ਚ ਕੈਦ ਹੋਈ ਸਾਰੀ ਘਟਨਾ, ਇੰਝ ਚਕਮਾ ਦੇ ਹੋਇਆ ਰਫੂਚੱਕਰ, ਪਿੱਛਾ ਕਰਦਾ ਪੁਲਿਸ ਮੁਲਾਜ਼ਮ ਮੁੱਧੇ ਮੂੰਹ ਡਿੱਗਿਆ
ਲੁਧਿਆਣਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋਇਆ ਆਰੋਪੀ, CCTV 'ਚ ਕੈਦ ਹੋਈ ਸਾਰੀ ਘਟਨਾ, ਇੰਝ ਚਕਮਾ ਦੇ ਹੋਇਆ ਰਫੂਚੱਕਰ, ਪਿੱਛਾ ਕਰਦਾ ਪੁਲਿਸ ਮੁਲਾਜ਼ਮ ਮੁੱਧੇ ਮੂੰਹ ਡਿੱਗਿਆ
ਜਨਵਰੀ ‘ਚ ਇਸ ਦਿਨ ਸਕੂਲਾਂ ‘ਚ ਹੈ ਛੁੱਟੀ, ਬੱਚਿਆਂ ਦੀ ਮੌਜ ਹੀ ਮੌਜ; ਇੱਥੇ ਵੇਖੋ ਪੂਰੀ ਲਿਸਟ
ਜਨਵਰੀ ‘ਚ ਇਸ ਦਿਨ ਸਕੂਲਾਂ ‘ਚ ਹੈ ਛੁੱਟੀ, ਬੱਚਿਆਂ ਦੀ ਮੌਜ ਹੀ ਮੌਜ; ਇੱਥੇ ਵੇਖੋ ਪੂਰੀ ਲਿਸਟ
Embed widget