Crime News: ਬੇਲਗਾਮ ਘੁੰਮ ਰਹੇ ਨੇ ਅਪਰਾਧੀ ! ਬਜ਼ੁਰਗ ਨੂੰ ਬੰਨ੍ਹ ਕੇ ਘਰ ਵਿੱਚ ਕੀਤੀ ਲੁੱਟ, ਨਗਦੀ ਤੇ ਗਹਿਣੇ ਲੈ ਹੋਏ ਫ਼ਰਾਰ
ਉਨ੍ਹਾਂ ਨੇ ਅਲਮਾਰੀ ਵਿੱਚ ਪਏ ਪਰਸ ਵਿੱਚੋਂ ਪੈਸੇ ਕੱਢ ਲਏ। ਕੰਨਾਂ ਦੀਆਂ ਵਾਲੀਆਂ ਲਹਾ ਦਿੱਤੀਆਂ। ਇੱਕ ਲੁਟੇਰਾ ਆਇਆ ਤੇ ਉਸ ਨੂੰ ਧਮਕੀਆਂ ਦੇਣ ਲੱਗਾ ਕਿ ਉਸ ਕੋਲ ਜੋ ਵੀ ਸਾਮਾਨ ਹੈ ਦੇ ਦਿਓ ਇਸ ਤੋਂ ਬਾਅਦ ਉਹ ਸਮਾਨ ਲੈ ਕੇ ਫ਼ਰਾਰ ਹੋ ਗਏ।
Ludhian News: ਖੰਨਾ ਦੇ ਸਮਰਾਲਾ 'ਚ ਬਜ਼ੁਰਗ ਔਰਤ ਨੂੰ ਘਰ 'ਚ ਬੰਨ੍ਹ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਬਾਈਕ ਸਵਾਰ ਦੋ ਲੁਟੇਰੇ ਪਲੰਬਰ ਬਣ ਕੇ ਆਏ। ਬਜ਼ੁਰਗ ਦੇ ਹੱਥ-ਪੈਰ ਬੰਨ੍ਹੇ ਕੇ ਕੱਪੜੇ ਨੂੰ ਮੂਹ ਨਾਲ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਲੁਟੇਰੇ ਘਰ ਦੀ ਅਲਮਾਰੀ 'ਚੋਂ ਨਕਦੀ ਤੇ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਲੈ ਕੇ ਭੱਜ ਗਏ। ਦੋਵੇਂ ਲੁਟੇਰੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਰਮੇਸ਼ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਅਮਨਦੀਪ ਕੌਰ ਆਪਣੇ ਨਾਨਕੇ ਘਰ ਗਈ ਹੋਈ ਸੀ। ਪੁੱਤਰ ਕੰਮ 'ਤੇ ਗਿਆ ਹੋਇਆ ਸੀ। ਦੋ ਨੌਜਵਾਨ ਘਰ ਵਿਚ ਦਾਖਲ ਹੋਏ ਅਤੇ ਉਸ ਨੂੰ ਪੁੱਛਣ ਲੱਗੇ ਕਿ ਕੀ ਇਹ ਸ਼ੰਟੀ ਦਾ ਘਰ ਹੈ ? ਜਦੋਂ ਉਨ੍ਹਾਂ ਕਿਹਾ ਕਿ ਇਹ ਸ਼ੰਟੀ ਦਾ ਘਰ ਨਹੀਂ ਹੈ ਤਾਂ ਲੁਟੇਰਿਆਂ ਨੇ ਕਿਹਾ ਕਿ ਉਹ ਟੂਟੀਆਂ ਠੀਕ ਕਰਨ ਲਈ ਆਏ ਹਨ। ਹਰਮੇਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੂਟੀਆਂ ਖ਼ਰਾਬ ਸਨ ਇਸ ਲਈ ਉਸ ਨੇ ਸੋਚਿਆ ਕਿ ਸ਼ਾਇਦ ਉਸ ਦੇ ਲੜਕੇ ਨੇ ਕੋਈ ਪਲੰਬਰ ਭੇਜਿਆ ਹੈ।
ਇਸ ਤੋਂ ਬਾਅਦ ਦੋਵੇਂ ਲੁਟੇਰੇ ਬਾਥਰੂਮ ਵਿੱਚ ਪਏ ਸਮਾਨ ਦੀ ਜਾਂਚ ਕਰਨ ਲੱਗੇ ਤੇ ਬਾਹਰ ਆ ਕੇ ਉਨ੍ਹਾਂ ਨੇ ਉਸ ਨੂੰ ਬੰਦੀ ਬਣਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਲਮਾਰੀ ਵਿੱਚ ਪਏ ਪਰਸ ਵਿੱਚੋਂ ਪੈਸੇ ਕੱਢ ਲਏ। ਕੰਨਾਂ ਦੀਆਂ ਵਾਲੀਆਂ ਲਹਾ ਦਿੱਤੀਆਂ। ਇੱਕ ਲੁਟੇਰਾ ਆਇਆ ਤੇ ਉਸ ਨੂੰ ਧਮਕੀਆਂ ਦੇਣ ਲੱਗਾ ਕਿ ਉਸ ਕੋਲ ਜੋ ਵੀ ਸਾਮਾਨ ਹੈ ਦੇ ਦਿਓ ਇਸ ਤੋਂ ਬਾਅਦ ਉਹ ਸਮਾਨ ਲੈ ਕੇ ਫ਼ਰਾਰ ਹੋ ਗਏ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।